Punjab

BSP ਸੁਪ੍ਰੀਮੋ ਵੱਲੋਂ ਜਨਮ ਦਿਨ ‘ਤੇ ਅਕਾਲੀ ਦਲ ਨੂੰ ਵੱਡਾ ਝਟਕਾ !

 

ਬਿਉਰੋ ਰਿਪੋਰਟ : BSP ਸੁਪ੍ਰੀਮੋ ਮਾਇਆਵਤੀ (Mayawati) ਨੇ ਆਪਣੇ ਜਨਮ ਦਿਨ ‘ਤੇ ਵੱਡਾ ਸਿਆਸੀ ਐਲਾਨ ਕਰਕੇ ਅਕਾਲੀ ਦਲ ਨੂੰ ਵੱਡਾ ਸਿਆਸੀ ਇਸ਼ਾਰਾ ਕਰ ਦਿੱਤਾ ਹੈ । ਮਾਇਆਵਤੀ ਨੇ ਕਿਹਾ ਹੈ ਕਿ ਅਸੀਂ ਲੋਕਸਭਾ ਚੋਣਾਂ ਇਕੱਲੇ ਲੜਾਗੇ,ਕਿਸੇ ਨਾਲ ਵੀ ਸਮਝੌਤਾ ਨਹੀਂ ਕਰਾਂਗੇ। ਗਠਜੋੜ ਵਿੱਚ ਚੋਣ ਲੜਨ ਨਾਲ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ । ਪਹਿਲਾਂ ਚਰਚਾਵਾਂ ਸਨ ਕਿ BSP INDIA ਗਠਜੋੜ ਵਿੱਚ ਸ਼ਾਮਲ ਹੋ ਸਕਦੀ ਹੈ । ਪਰ ਮਾਇਆਵਤੀ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਗਠਜੋੜ ਦਾ ਹਿੱਸਾ ਨਹੀਂ ਹੋਵੇਗੀ । ਹਾਲਾਂਕਿ ਉਨ੍ਹਾਂ ਨੇ ਆਪਣੇ ਸੰਬੋਧਿਨ ਵਿੱਚ ਪੰਜਾਬ ਵਿੱਚ ਅਕਾਲੀ ਦਲ ਦਾ ਨਾਂ ਲੈਕੇ ਗਠਜੋੜ ਨਾ ਕਰਨ ਬਾਰੇ ਕੁਝ ਨਹੀਂ ਕਿਹਾ ਹੈ ਪਰ ਅਕਾਲੀ ਦਲ ਦੇ ਨਾਲ ਬੀਐੱਸਪੀ ਦੀ ਪੰਜਾਬ ਇਕਾਈ ਦੇ ਰਿਸ਼ਤੇ ਪਹਿਲਾਂ ਹੀ ਚੰਗੇ ਨਹੀਂ ਚੱਲ ਰਹੇ ਸਨ । ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਸ਼ਾਇਦ ਪੰਜਾਬ ਵਿੱਚ ਵੀ ਗਠਜੋੜ ਨਾ ਕਰੇ। 2 ਦਿਨ ਪਹਿਲਾਂ BSP ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਵੀ ਅਕਾਲੀ ਦਲ ਨਾਲ ਗਠਜੋੜ ਤੋੜਨ ਨੂੰ ਲੈਕੇ ਵੱਡਾ ਇਸ਼ਾਰਾ ਕੀਤਾ ਸੀ।

12 ਜਨਵਰੀ ਨੂੰ ਪੰਜਾਬ ਬੀਐੱਮਸਪੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੱਡਾ ਬਿਆਨ ਦਿੰਦੇ ਹੋਏ ਅਕਾਲੀ ਦਲ ਨੂੰ ਵੱਡੀ ਨਸੀਹਤ ਦਿੱਤੀ ਸੀ। ਉਨ੍ਹਾਂ ਕਿਹਾ ਸੀ ‘ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ,ਗਠਜੋੜ ਤਾਲਮੇਲ ਨਾਲ ਅੱਗੇ ਵਧਦਾ ਹੈ’ । ਗੜ੍ਹੀ ਨੇ ਕਿਹਾ ਸੀ ਲੋਕਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਜੇਕਰ ਕਾਂਗਰਸ,ਆਪ ਨੂੰ ਹਰਾਉਣਾ ਹੈ ਤਾਂ ਆਪਣੀ ਰਣਨੀਤੀ ਤੈਅ ਕਰਨੀ ਹੋਵੇਗੀ। ਇਸ ਤੋਂ ਬਾਅਦ ਪੰਜਾਬ ਬੀਐੱਸਪੀ ਦੇ ਜਨਰਲ ਸਕੱਤਰ ਡਾਕਟਰ ਮਖਨ ਸਿੰਘ (Makhan singh ) ਨੇ ਸੂਬੇ ਦੀਆਂ 13 ਲੋਕਸਭਾ ਸੀਟਾਂ (Loksabha Election) ‘ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਪਿਛਲੇ 6 ਮਹੀਨੇ ਤੋਂ ਅਕਾਲੀ ਦਲ ਨੇ BSP ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਹੈ । ਜਨਰਲ ਸਕੱਤਰ ਮਖਨ ਸਿੰਘ ਨੇ ਕਿਹਾ ਇਸ ਤੋਂ ਸਾਫ ਹੈ ਕਿ ਅਕਾਲੀ ਦਲ ਲੋਕਸਭਾ ਚੋਣਾਂ ਤੋਂ ਪਹਿਲਾਂ ਖੁਫ਼ਿਆ ਤਰੀਕੇ ਦੇ ਨਾਲ ਬੀਜੇਪੀ (BJP) ਨਾਲ ਮੁੜ ਤੋਂ ਗਠਜੋੜ ਕਰਨ ਦੇ ਲਈ ਗੱਲਬਾਤ ਕਰ ਰਿਹਾ ਹੈ । ਉਨ੍ਹਾਂ ਕਿਹਾ ਲੋਕਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ਨੂੰ ਲੈਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਕਦੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ।