Punjab

BSF ਦੇ ਜਵਾਨਾਂ ਨੇ ਘੁਸਪੈਠ ਕਰ ਰਹੇ ਡਰੋਨ ਤੋਂ ਹੈਰੋਇਨ ਦੇ 3 ਪੈਕਟ ਕੀਤੇ ਬਰਾਮਦ

BSF Troops, Punjab, Recover Heroin , Drone

ਅੰਮ੍ਰਿਤਸਰ : ਸਰਹੱਦੀ ਖੇਤਰ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠ ਵਾਲੇ ਡਰੋਨ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਖੇਤਾਂ ਵਿੱਚੋਂ  3 ਪੈਕੇਟ ਬਰਾਮਦ ਕੀਤੇ,  ਜਿੰਨਾਂ ਵਿੱਚ ਕਰੀਬ 3.2 ਕਿੱਲੋ ਹੈਰੋਇਨ ਮਿਲੀ ਹੈ।

ਸ਼ਨੀਵਾਰ ਨੂੰ, ਬੀਐਸਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ, ਤੜਕੇ 03:21 ਵਜੇ, ਸਰਹੱਦੀ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਡਰੋਨ ‘ਤੇ ਗੋਲੀਬਾਰੀ ਕੀਤੀ।

ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਇੱਕ ਖੇਤ ਵਿੱਚੋਂ 3.2 ਕਿਲੋਗ੍ਰਾਮ ਹੈਰੋਇਨ ਸਮੇਤ 3 ਪੈਕਟ ਬਲਿੰਕਰ ਸਮੇਤ ਬਰਾਮਦ ਕੀਤਾ ਗਿਆ ਹੈ ਅਤੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।