India

ਬੱਸ ਦੀ ਟੱਕਰ ਕਾਰਨ ਕਾਰ ਵਿੱਚ ਚਾਰ ਜਾਣਿਆਂ ਨਾਲ ਵਾਪਰਿਆ ਇਹ ਭਾਣਾ

ਤੁਮਕੁਰ : ਕਰਨਾਟਕ ਦੇ ਤੁਮਕੁਰ ਦੇ ਹੀਰੇਹੱਲੀ ਨੇੜੇ ਨੈਸ਼ਨਲ ਹਾਈਵੇਅ 48 ‘ਤੇ ਇੱਕ ਕਾਰ ਅਤੇ ਇੱਕ ਨਿੱਜੀ ਬੱਸ ਵਿਚਾਲੇ ਹੋਈ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਕਯਾਥਾਸੰਦਰਾ ਪੁਲਿਸ ਨੇ ਸ਼ਨੀਵਾਰ ਨੇ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਨੇ ਦੱਸਿਆ ਕਿ ਕਾਰ ਬੈਂਗਲੁਰੂ ਤੋਂ ਤੁਮਕੁਰ ਜਾ ਰਹੀ ਸੀ ਅਤੇ ਪ੍ਰਾਈਵੇਟ ਬੱਸ ਸੀਰਾ ਤੋਂ ਤੁਮਕੁਰ ਦੇ ਰਸਤੇ ਬੈਂਗਲੁਰੂ ਜਾ ਰਹੀ ਸੀ। ਟੱਕਰ ਕਾਰਨ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਤੁਮਕੁਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਕਯਾਥਾਸੰਦਰਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।