ਅੰਮ੍ਰਿਤਸਰ : ਸਰਹੱਦੀ ਖੇਤਰ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠ ਵਾਲੇ ਡਰੋਨ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਖੇਤਾਂ ਵਿੱਚੋਂ 3 ਪੈਕੇਟ ਬਰਾਮਦ ਕੀਤੇ, ਜਿੰਨਾਂ ਵਿੱਚ ਕਰੀਬ 3.2 ਕਿੱਲੋ ਹੈਰੋਇਨ ਮਿਲੀ ਹੈ।
ਸ਼ਨੀਵਾਰ ਨੂੰ, ਬੀਐਸਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ, ਤੜਕੇ 03:21 ਵਜੇ, ਸਰਹੱਦੀ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਡਰੋਨ ‘ਤੇ ਗੋਲੀਬਾਰੀ ਕੀਤੀ।
Punjab | On April 15 at about 03:21 am, BSF troops deployed at border area fired on an intruding drone and recovered a bag of 3 packets (with blinkers) (Wt- appx 3.2 Kg) of Heroin from farming field near Bachiwind village in Amritsar district. Further search of the area is under… pic.twitter.com/8Txr2AaUMw
— ANI (@ANI) April 15, 2023
ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਇੱਕ ਖੇਤ ਵਿੱਚੋਂ 3.2 ਕਿਲੋਗ੍ਰਾਮ ਹੈਰੋਇਨ ਸਮੇਤ 3 ਪੈਕਟ ਬਲਿੰਕਰ ਸਮੇਤ ਬਰਾਮਦ ਕੀਤਾ ਗਿਆ ਹੈ ਅਤੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।