The Khalas Tv Blog International ਹਫਤੇ ‘ਚ 4 ਦਿਨ ਕੰਮ,3 ਦਿਨ ਅਰਾਮ, ਇਸ ਕੰਪਨੀ ਨੇ ਕਰ ਦਿੱਤਾ ਐਲਾਨ
International

ਹਫਤੇ ‘ਚ 4 ਦਿਨ ਕੰਮ,3 ਦਿਨ ਅਰਾਮ, ਇਸ ਕੰਪਨੀ ਨੇ ਕਰ ਦਿੱਤਾ ਐਲਾਨ

British fuel company annouced 4 day working week

ਬ੍ਰਿਟੇਨ ਦੀ ਇੱਕ ਕੰਪਨੀ ਨੇ ਹਫਤੇ ਵਿੱਚ 3 ਦਿਨ ਛੁੱਟੀ ਦਾ ਐਲਾਨ ਕੀਤਾ ਹੈ।

ਬਿਊਰੋ ਰਿਪੋਰਟ : ਭਾਰਤ ਵਿੱਚ ਪਿਛਲੇ ਕਈ ਸਾਲਾ ਤੋਂ ਨਵੇਂ ਲੇਬਰ ਕਾਨੂੰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਜਿਸ ਮੁਤਾਬਿਕ ਹਫਤੇ ਵਿੱਚ 4 ਦਿਨ ਕੰਮ ਅਤੇ 3 ਦਿਨ ਅਰਾਮ (four day working week)ਦੀ ਤਜਵੀਜ ਰੱਖੀ ਗਈ ਸੀ। ਪਰ ਇਹ ਜ਼ਮੀਨੀ ਪੱਧਰ ‘ਤੇ ਨਹੀਂ ਉਤਰ ਸਕਿਆ ਹੈ। ਇਸ ਦੇ ਪਿੱਛੇ ਕਈ ਕਾਰਨ ਹਨ। ਪਰ ਇੱਕ ਵੱਡੀ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਲਈ ਇਹ ਸ਼ੁਰੂ ਵੀ ਕਰ ਦਿੱਤਾ ਹੈ। ਮੁਲਾਜ਼ਮਾਂ ਨੂੰ ਹਫ਼ਤੇ ਵਿੱਚ 4 ਦਿਨ ਕੰਮ ਕਰਨਾ ਹੈ ਜਦਕਿ 3 ਦਿਨ ਉਨ੍ਹਾਂ ਨੂੰ ਛੁੱਟੀ ਮਿਲੇਗੀ, ਇਸੇ ਮਹੀਨੇ ਤੋਂ ਇਹ ਨਿਯਮ ਸ਼ੁਰੂ ਹੋ ਗਿਆ ਅਤੇ ਅਗਲੇ ਸਾਲ ਮਾਰਚ ਤੱਕ ਇਸ ਨੂੰ ਟਰਾਇਲ ਦੇ ਤੌਰ ‘ਤੇ ਚਲਾਇਆ ਜਾਵੇਗਾ । ਜੇਕਰ ਸਬ ਕੁਝ ਠੀਕ ਰਿਹਾ ਤਾਂ ਅੱਗੇ ਇਸ ਨੂੰ ਜਾਰੀ ਰੱਖਿਆ ਜਾਵੇਗਾ,ਕੰਪਨੀ ਨੇ ਸਾਫ਼ ਕਰ ਦਿੱਤਾ ਹੈ ਕਿ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕੋਈ ਫਰਕ ਨਹੀਂ ਆਵੇਗਾ,ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਤਨਖ਼ਾਹ ਮਿਲੇਗੀ ।

ਗਾਹਕਾਂ ਦੇ ਲਈ ਘੰਟੇ ਵਧਾਏ

ਬ੍ਰਿਟੇਨ ਦੀ Fuel ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਹੈ ਕਿ ਹਫਤੇ ਵਿੱਚ ਚਾਰ ਦਿਨ ਕੰਮ ਹੋਣ ਦੀ ਵਜ੍ਹਾ ਕਰਕੇ ਸਵੇਰ 8 ਵਜੇ ਦਫ਼ਤਰ ਖੁੱਲੇਗਾ ਅਤੇ ਸ਼ਾਮ 5 ਵਜੇ ਤੱਕ ਕੰਮ ਹੋਵੇਗਾ । ਹਾਲਾਂਕਿ ਦਿਨ ਕੰਮ ਦੇ ਲਿਹਾਜ਼ ਨਾਲ ਥੋੜ੍ਹਾ ਵੱਡਾ ਹੋਵੇਗਾ। ਪਰ ਫਿਰ ਵੀ ਹਫਤੇ ਦੇ ਲਿਹਾਜ ਨਾਲ ਮੁਲਾਜ਼ਮਾਂ ਨੂੰ ਹਫਤੇ ਵਿੱਚ 3 ਘੰਟੇ ਘੱਟ ਕੰਮ ਕਰਨਾ ਹੋਵੇਗਾ। Fuel ਕੰਪਨੀ ਦੇ ਡਾਇਰੈਕਟ ਨੇ ਕਿਹਾ ਇਸ ਨਾਲ ਮੁਲਾਜ਼ਮਾਂ ਦਾ ਹੌਸਲਾ ਵਧੇਗਾ। ਹਾਲਾਂਕਿ ਇਸ ਦੀ ਵਜ੍ਹਾ ਕਰਕੇ ਕੰਮ ਦੇ ਤਰੀਕੇ ਵਿੱਚ ਕੁਝ ਬਦਲਾਅ ਕਰਨੇ ਪੈਣਗੇ ਪਰ ਕੰਪਨੀ ਇਸ ਦੇ ਲਈ ਤਿਆਰ ਹੈ। ਹੁਣ ਤੱਕ ਕੰਪਨੀ ਵੱਲੋਂ ਇਸ ਨਵੇਂ ਨਿਯਮ ਨੂੰ ਸ਼ੁਰੂ ਕੀਤੇ ਹੋਏ 3 ਹਫਤੇ ਦਾ ਸਮਾਂ ਹੋ ਗਿਆ ਹੈ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਅੱਗੇ ਵੀ ਨਹੀਂ ਆਵੇਗੀ। ਕੰਪਨੀ ਦੇ ਡਾਇਰੈਕਟਰ ਮਾਰਟਿਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਗਾਹਕਾਂ ਦੇ ਲਈ ਕੰਮ ਦੇ ਘੰਟੇ ਵੱਧਾ ਦਿੱਤੇ ਹਨ।

ਬ੍ਰਿਟੇਨ ਦੀ fuel ਕੰਪਨੀ Google ਅਤੇ META ਵਰਗੀ ਦਿੱਗਜ ਕੰਪਨੀਆਂ ਨੂੰ ਮਾਰਕੇਟਿੰਗ ਦੇ ਇਨਸਾਇਟਸ ਮੁਹੱਇਆ ਕਰਵਾਉਂਦੀ ਹੈ। ਕੰਪਨੀ ਬਹੁਤ ਸਾਰੇ ਈ-ਕਾਮਰਸ ਵਰਕ ਕਰਦੀ ਹੈ। ਅਜਿਹੇ ਵਿੱਚ ਮੁਲਾਜ਼ਮਾਂ ਦਾ ਮੌਜੂਦ ਹੋਣਾ ਜ਼ਰੂਰੀ ਹੈ । Fuel ਫਿਲਹਾਲ portcullist legals ਨਾਲ ਮਿਲ ਕੇ ਕੰਮ ਕਰ ਰਹੀ ਹੈ ਇਸ ਕੰਪਨੀ ਨੇ ਵੀ ਮੁਲਾਜ਼ਮਾਂ ਦੇ ਲਈ ਹਫ਼ਤੇ ਵਿੱਚ 4 ਦਿਨ ਕੰਮ ਅਤੇ 3 ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਾਲ UAE ਵਿੱਚ ਵੀ 4 ਦਿਨ ਕੰਮ ਕਰਨ ਦਾ ਨਿਯਮ ਲਾਗੂ ਹੋਇਆ ਹੈ ।

Exit mobile version