The Khalas Tv Blog Punjab ਪੈਰਾਸ਼ੂਟ ਨੇ ਜਹਾਜ ਨੂੰ ਬਚਾਇਆ ! ਜੰਗਲ ‘ਚ ਹੋਈ ਸੇਫ ਲੈਂਡਿੰਗ !
Punjab

ਪੈਰਾਸ਼ੂਟ ਨੇ ਜਹਾਜ ਨੂੰ ਬਚਾਇਆ ! ਜੰਗਲ ‘ਚ ਹੋਈ ਸੇਫ ਲੈਂਡਿੰਗ !

Brazil parashoot rescue plan

ਏਅਰ ਕਰਾਫਟ ਦਾ ਇੰਜਣ ਫੇਲ੍ਹ ਹੋ ਗਿਆ ਸੀ

ਬਿਊਰੋ ਰਿਪੋਰਟ : ਹਵਾਈ ਜਹਾਜ ਦੀ ਦੁਨੀਆ ਵਿੱਚ ਅਕਸਰ ਇਹ ਵੇਖਿਆ ਗਿਆ ਜਦੋਂ ਪਲੇਨ ਕਰੈਸ਼ ਹੋਣ ਲੱਗ ਦਾ ਹੈ ਤਾਂ ਪਾਇਲਟ ਅਤੇ ਕਰੂ ਮੈਂਬਰ ਪੈਰਾਸ਼ੂਟ ਦੀ ਮਦਦ ਨਾਲ ਬਚ ਜਾਂਦੇ ਹਨ । ਹਾਲਾਂਕਿ ਇਹ ਮਾਮਲਾ ਵੱਖ ਹੈ । ਬ੍ਰਾਜ਼ੀਲ ਵਿੱਚ ਹਵਾਈ ਸਫਰ ਨਾਲ ਜੁੜੀ ਇੱਕ ਅਜਿਹੀ ਘਟਨਾ ਹੋਈ ਹੈ ਜੋ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੁਣੀ ਗਈ ਹੈ। ਇੱਕ ਯਾਤਰੀ ਨੇ ਏਅਰ ਕਰਾਫਟ ਨੂੰ ਇੱਕ ਪੈਰਾਸ਼ੂਟ ਦੀ ਮਦਦ ਨਾਲ ਕਰੈਸ਼ ਹੋਣ ਤੋਂ ਬਚਾਇਆ ਹੈ। ਸਿੰਗਲ ਇੰਜਣ ਵਾਲੇ ਇਸ ਏਅਰ ਕਰਾਫਟ ਵਿੱਚ 6 ਮੁਸਾਫਰ ਸਨ । ਉਹ ਸਾਰੇ ਸਹੀ ਸਲਾਮਤ ਹਨ ਅਤੇ 2 ਬੱਚਿਆਂ ਦੀ ਜਾਨ ਵੀ ਬਚ ਗਈ ਹੈ । ਹਾਦਸੇ ਦੇ ਸਮੇਂ ਇੱਕ ਦੀ ਉਮਰ ਸਿਰਫ਼ ਤਿੰਨ ਦਿਨ ਦੀ ਸੀ । ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਮੀਡੀਆ ਰਿਪੋਰਟ ਦੇ ਮੁਤਾਬਿਕ ਬ੍ਰਾਜ਼ੀਲ ਦੇ ਜੰਗਲ ਵਾਲੇ ਇਲਾਕੇ ਬੇਲੋ ਹੋਰਿਜੋਨੇਟ ਵਿੱਚ ਕੁਝ ਸੈਲਾਨੀ ਘੁੰਮ ਰਹੇ ਸੀ । ਅਚਾਨਕ ਉਨ੍ਹਾਂ ਦੀ ਨਜ਼ਰ ਆਸਮਾਨ ਵੱਲ ਪਈ । ਇੱਕ ਪਲੇਨ ਤੇਜ਼ੀ ਨਾਲ ਹੇਠਾਂ ਆ ਰਿਹਾ ਸੀ । ਪਰ ਕੁਝ ਹੀ ਸਕਿੰਟਾਂ ਵਿੱਚ ਪਲੇਨ ਦੇ ਹੇਠਾਂ ਉਤਰਨ ਦੀ ਰਫਤਾਰ ਤੇਜ਼ੀ ਨਾਲ ਘੱਟ ਹੋ ਗਈ । ਪਲੇਨ ਦੇ ਉੱਤੇ ਇੱਕ ਸਫੇਤ ਅਤੇ ਲਾਲ ਰੰਗ ਦਾ ਪੈਰਾਸ਼ੂਟ ਖੁਲਿਆ ਹੋਇਆ ਸੀ । ਇਸ ਦੀ ਮਜ਼ਬੂਤ ਡੋਰੀਆਂ ਨੇ ਏਅਰ ਕਰਾਫ਼ਟ ਨੂੰ ਸੰਭਾਲਿਆ ਸੀ । ਕੁਝ ਦੇਰ ਬਾਅਦ ਪਲੇਨ ਬਹੁਤ ਹੀ ਘੱਟ ਰਫਤਾਰ ਨਾਲ ਪਲੇਨ ਜੰਗਲ ਦੀ ਜ਼ਮੀਨ ਦੇ ਨਾਲ ਟਕਰਾਇਆ । ਇਸ ਵਿੱਚ ਨਾ ਅੱਗ ਲਗੀ ਨਾ ਹੀ ਇਹ ਕਰੈਸ਼ ਹੋਇਆ ।

ਨਵੀਂ ਤਕਨੀਕ ਦਾ ਕਮਾਲ

ਵਰਲਡ ਡੇਲੀ ‘ਦ ਨੈਸ਼ਨਲ ਦੇ ਮੁਤਾਬਿਕ ਇੱਕ ਏਅਰਕਰਾਫਟ ਵਿੱਚ ਇੱਕ ਨਵੀਂ ਤਕਨੀਕ ‘ਸਿਰਿਸ ਏਅਰਫੇਮ ਪੈਰਾਸ਼ੂਟ ਸਿਸਮਟ’ ਦੀ ਵਰਤੋਂ ਕੀਤੀ ਗਈ ਸੀ । ਤੁਸੀਂ ਇਸ ਨੂੰ ਆਟੋਮੈਟਿਕ ਇਲੈਕਟ੍ਰਾਨਿਕ ਸੈਂਸਰ ਡਿਵਾਇਸ ਵੀ ਕਹਿ ਸਕਦੇ ਹੋ। ਬਹੁਤ ਹੱਦ ਤੱਕ ਇਹ ਕਾਰ ਵਿੱਚ ਵਰਤੀ ਜਾਣ ਵਾਲੀ ਏਅਰਬੈਗ ਕਾਂਸੈਪਟ ਨਾਲ ਮਿਲ ਦਾ ਜੁਲਦਾ ਹੈ । ਯਾਨੀ ਜਦੋਂ ਪਾਇਲਟ ਨੂੰ ਲੱਗਿਆ ਕਿ ਪਲੇਨ ਕਰੈਸ਼ ਹੋ ਸਕਦਾ ਹੈ ਤਾਂ ਉਸ ਨੇ ਬਟਨ ਦਬਾਇਆ ਅਤੇ ਪੈਰਾ ਸ਼ੂਟਰ ਬਾਹਰ ਦੇ ਪਾਸੇ ਤੋਂ ਖੁੱਲ ਗਿਆ ਅਤੇ ਇਸ ਤਰ੍ਹਾਂ ਸੁਰੱਖਿਅਤ ਪਲੇਨ ਉਤਾਰ ਲਿਆ ਗਿਆ । ਪਰ ਵੱਡੇ ਜਹਾਜ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ । ਸ਼ਾਇਦ ਨਹੀਂ,ਕਿਉਂਕਿ ਇਸ ਦਾ ਭਾਰ ਜ਼ਿਆਦਾ ਹੁੰਦਾ ਹੈ। ਜਿਸ ਥਾਂ ‘ਤੇ ਪਲੇਨ ਉਤਰਿਆਂ ਉਹ ਜੰਗਲ ਦਾ ਇਲਾਕਾ ਸੀ । ਉੱਥੇ ਅੱਗ ਲੱਗਣ ਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਇਸੇ ਲਈ ਉਥੇ ਅਲਾਰਮ ਲਗਾਇਆ ਹੈ ਜਿਵੇਂ ਹੀ ਅਲਾਰਮ ਵਜਿਆ ਫਾਇਰ ਬ੍ਰਿਗੇਡ ਪਹੁੰਚ ਗਈ ਅਤੇ ਸਾਰੀਆਂ ਨੂੰ ਏਅਰਲਿਫਟ ਕਰਦੇ ਕੱਢਿਆ ਗਿਆ ।

ਅਮਰੀਕਾ ਵਿੱਚ ਤਿਆਰ ਹੋਇਆ ਸੀ ਏਅਰ ਕਰਾਫਟ

ਇਸ ਏਅਰਕਰਾਫਟ ਦਾ ਨਾਂ Cirrus SR-22 ਹੈ ਇਸ ਨੂੰ ਅਮਰੀਕਾ ਵਿੱਚ ਬਣਾਇਆ ਗਿਆ ਸੀ । ਇੱਕ ਮਾਹਿਰ ਦੇ ਮੁਤਾਬਿਕ Cirrus SR-22 ਦਾ ਸੇਫਟੀ ਸਿਸਟਮ ਕਰੂ ਮੈਂਬਰਸ ਜਾਂ ਫਿਰ ਯਾਤਰੀਆਂ ਦੇ ਲਈ ਹੁੰਦਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੂਰਾ ਏਅਰ ਕਰਾਫਟ ਪੈਰਾਸ਼ੂਟ ਦੀ ਮਦਦ ਨਾਲ ਬਚਾਇਆ ਗਿਆ ਹੈ ।

Exit mobile version