Punjab

15 ਕਰੋੜ ਕੌਣ ਵਾਪਸ ਕਰੇਗਾ ! ਰਸ਼ੀਅਨ ਬੁਲਾ ਕੇ ਬਲੂ ਪਿਲਸ ਦੇਵਾਂਗੇ !

satish kaushik case update

ਬਿਊਰੋ ਰਿਪੋਰਟ : ਫਿਲਮ ਡਾਇਰੈਕਟਰ ਅਤੇ ਅਦਾਕਾਰ ਸਤੀਸ਼ ਕੌਸ਼ਿਕ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ । ਉਨ੍ਹਾਂ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ। ਇਲਜ਼ਾਮਾਂ ਦੇ ਘੇਰੇ ਵਿੱਚ ਕੁਬੇਰ ਗਰੁੱਪ ਦੇ ਮਾਲਿਕ ਵਿਕਾਸ ਮਾਲੂ ਜਿਸ ਦੇ ਫਾਰਮ ਹਾਊਸ ਤੋਂ ਸਤੀਸ਼ ਕੌਸ਼ਿਸ ਨੇ ਗੋਲੀ ਖੇਡੀ ਸੀ । ਇਲਜ਼ਾਮ ਆਪ ਵਿਕਾਸ ਮਾਲੂ ਦੀ ਪਤਨੀ ਸਾਨਵੀ ਮਾਲੂ ਨੇ ਲਗਾਏ ਹਨ ਅਤੇ ਉਸ ਨੇ ਦੱਸਿਆ ਕਿ 15 ਕਰੋੜ ਦੇ ਲਈ ਉਸ ਦੇ ਪਤੀ ਨੇ ਸਤੀਸ਼ ਕੌਸ਼ਿਕ ਦੀ ਮੌਤ ਦੀ ਸਾਜਿਸ਼ ਰਚੀ ਹੈ।

ਵਿਕਾਸ ਮਾਲੂ ਦੀ ਪਤਨੀ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ ਇਸ ਵਿੱਚ ਉਸ ਨੇ ਲਿਖਿਆ ਹੈ ਕਿ ਮੇਰਾ ਵਿਆਹ ਵਿਕਾਸ ਮਾਲੂ ਦੇ ਨਾਲ 13 ਮਾਰਚ 2019 ਨੂੰ ਹੋਇਆ ਸੀ । ਉਸੇ ਨੇ ਮੈਨੂੰ ਸਤੀਸ਼ ਕੌਸ਼ਿਕ ਨਾਲ ਮਿਲਵਾਇਆ ਸੀ । ਉਹ ਦੁਬਈ ਅਤੇ ਭਾਰਤ ਵਾਲੇ ਸਾਡੇ ਘਰ ਵਿੱਚ ਅਕਸਰ ਆਉਂਦੇ ਸਨ । 23 ਅਗਸਤ 2022 ਨੂੰ ਉਹ ਸਾਡੇ ਦੁਬਈ ਵਾਲੇ ਘਰ ਆਏ ਅਤੇ ਵਿਕਾਸ ਮੂਲ ਤੋਂ ਆਪਣੇ 15 ਕਰੋੜ ਮੰਗੇ,ਪਤਨੀ ਨੇ ਕਿਹਾ ਉਸ ਵੇਲੇ ਮੈਂ ਦੂਜੇ ਕਮਰੇ ਵਿੱਚ ਸੀ । ਦੋਵਾਂ ਦੇ ਵਿਚਾਲੇ ਪੈਸੇ ਨੂੰ ਲੈਕੇ ਕਾਫੀ ਬਹਿਸ ਹੋਈ । ਤਿੰਨ ਸਾਲ ਪਹਿਲਾਂ ਵਿਕਾਸ ਮਾਲੂ ਨੂੰ ਨਿਵੇਸ਼ ਦੇ ਲਈ ਸਤੀਸ਼ ਕੌਸ਼ਿਕ ਨੇ 15 ਕਰੋੜ ਰੁਪਏ ਦਿੱਤੇ ਸਨ,ਹੁਣ ਉਸ ਨੂੰ ਪੈਸਾ ਵਾਪਸ ਚਾਹੀਦਾ ਸੀ ।

ਵਿਕਾਸ ਮਾਲੂ ਅਤੇ ਪਤਨੀ ਸਾਨਵੀ ਮਾਲੂ

‘ਰਸ਼ੀਅਨ ਬੁਲਾ ਕੇ ਬਲੂ ਪਿਲਸ ਦੇਵਾਂਗੇ’

ਮਾਲੂ ਦੀ ਪਤਨੀ ਸਾਨਵੀ ਮਾਲੂ ਨੇ ਕਿਹਾ ਵਿਕਾਸ ਨੇ ਸਤੀਸ਼ ਕੌਸ਼ਿਕ ਦਾ ਪੈਸਾ ਨਾ ਹੀ ਨਿਵੇਸ਼ ਕੀਤਾ ਅਤੇ ਨਾ ਹੀ ਵਾਪਸ । ਮੇਰੇ ਪਤੀ ਨੇ ਸਤੀਸ਼ ਕੌਸ਼ਿਕ ਨੂੰ ਧੋਖਾ ਦਿੱਤਾ ਸੀ। ਉਸ ਨੇ ਭਰੋਸਾ ਕੀਤਾ ਸੀ ਕਿ ਉਹ ਭਾਰਤ ਆਕੇ 15 ਕਰੋੜ ਰੁਪਏ ਦੇਵੇਗਾ । ਜਦੋਂ ਵਿਕਾਸ ਮਾਲੂ ਬੈਡਰੂਮ ਵਿੱਚ ਆਇਆ ਤਾਂ ਮੈਂ ਪੁੱਛਿਆ ਕਿ ਸਤੀਸ਼ ਕੌਸ਼ਿਕ ਕਿਸ ਚੀਜ਼ ਦੇ ਪੈਸੇ ਮੰਗ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਕੋਸ਼ਿਕ ਨੇ 15 ਕਰੋੜ ਦਿੱਤੇ ਸਨ ਜੋ ਕੋਰੋਨਾ ਦੌਰਾਨ ਡੁੱਬ ਗਏ,ਜਦੋਂ ਮੈਂ ਪੁੱਛਿਆ ਕੀ ਹੁਣ ਕੀ ਕਰਨਗੇ ? ਤਾਂ ਵਿਕਾਸ ਨੇ ਕਿਹਾ ਕਿਹੜਾ ਪੈਸਾ। ਕਿਸੇ ਦਿਨ ਰਸ਼ੀਅਨ ਬੁਲਾਕਰ ਬਲੂ ਪਿਲਸ ਦੀ ਓਵਰ ਡੋਜ਼ ਦੇ ਦੇਵਾਂਗੇ,ਵੈਸੇ ਹੀ ਮਰ ਜਾਵੇਗਾ ।

ਕੁਬੇਰ ਗਰੁੱਪ ਦੇ ਮਾਲਿਕ ਵਿਕਾਸ ਮਾਲੂ ਦੀ ਪਤਨੀ ਨੇ ਕਿਹਾ 24 ਅਗਸਤ 2022 ਨੂੰ ਫਿਰ ਸਤੀਸ਼ ਕੌਸ਼ਿਕ ਨੇ ਆਪਣੇ ਪੈਸੇ ਮੰਗੇ ਤਾਂ ਵਿਕਾਸ ਗੁੱਸੇ ਵਿੱਚ ਆ ਗਿਆ । ਉਸ ਨੇ ਕਿਹਾ ਤੈਨੂੰ ਦੱਸ ਦਿੱਤਾ ਹੈ ਕਿ ਨੁਕਸਾਨ ਹੋ ਗਿਆ ਹੈ । ਭਾਰਤ ਆਕੇ ਤੇਰੇ ਪੈਸੇ ਵਾਪਸ ਕਰਾਂਗਾ । ਤੂੰ ਮੈਨੂੰ 15 ਕਰੋੜ ਕੈਸ਼ ਦਿੱਤੇ ਸਨ । ਹੁਣ ਤੂੰ ਮੇਰੇ ਖਿਲਾਫ਼ ਲੀਗਲ ਐਕਸ਼ਨ ਵੀ ਨਹੀਂ ਲੈ ਸਕਦਾ ਹੈ । ਇਹ ਸੁਣ ਕੇ ਸਤੀਸ਼ ਕੌਸ਼ਿਕ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ। ਉਸ ਸਮੇਂ ਰਾਤ ਵਿਕਾਸ ਮਾਲੂ ਨੇ ਕਿਹਾ ਜਲਦ ਦੀ ਇਸ ਦਾ ਇੰਤਜ਼ਾਮ ਕਰਨਾ ਹੋਵੇਗਾ । ਵਰਨਾ ਇਹ ਚੁੱਪ ਨਹੀਂ ਰਹਿਣ ਵਾਲਾ ਹੈ। ਜਦੋਂ ਸਤੀਸ਼ ਕੌਸ਼ਿਕ ਨੂੰ ਦਿਲ ਦਾ ਦੌਰਾ ਪਿਆ ਸੀ ਉਸ ਵੇਲੇ ਉਹ ਵਿਕਾਸ ਮਾਲੂ ਦੇ ਫਾਰਮ ਹਾਊਸ ਤੋਂ ਹੀ ਹੋਲੀ ਖੇਡ ਕੇ ਵਾਪਸ ਆਇਆ ਸੀ । ਪੁਲਿਸ ਨੇ ਵਿਕਾਸ ਮਾਲੂ ਦੇ ਫਾਰਮ ਹਾਊਸ ਵਿੱਚ ਰੇਡ ਕਰਕੇ ਜਾਂਚ ਵੀ ਕੀਤੀ ਸੀ । ਜੇਕਰ ਵਿਕਾਸ ਮਾਲੂ ਦੀ ਪਤਨੀ ਦੀ ਗੱਲ ਸੱਚ ਹੈ ਤਾਂ ਹੋ ਸਕਦਾ ਹੈ ਕਿ ਸਤੀਸ਼ ਕੌਸ਼ਿਕ ਨੂੰ ਕੋਈ ਅਜਿਹਾ ਕੈਮੀਕਲ ਦਿੱਤਾ ਹੋਇਆ ਹੋਵੇ ਜਿਸ ਨਾਲ ਦਿਲ ਦੀ ਧੜਕਨ ਥੋੜ੍ਹੀ ਦੇਰ ਬਾਅਦ ਰੁਕ ਜਾਂਦੀ ਹੋਵੇ ।

ਪਤੀ ਕੋਲ ਹੁੰਦੇ ਸਨ ਨਸ਼ੀਨੇ ਪ੍ਰਦਾਰਥ

ਵਿਕਾਸ ਮਾਲੂ ਦੀ ਪਤਨੀ ਨੇ ਇੱਕ ਹੋਰ ਸਨਸਨੀਖੇਜ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਦੇ ਪਤੀ ਦੇ ਕੋਲ ਹੈਰੋਈਨ,ਬਲੂ ਪਿਲਸ,ਡਰੱਗ ਗਾਂਜਾ,ਪਿੰਕ ਪਿਲਸ,MDMA ਹੁੰਦੀ ਸੀ । ਜਦੋਂ ਦਿੱਲੀ ਵਾਲੇ ਫਾਰਮ ਹਾਉਸ ਵਿੱਚ ਪਾਟਰੀ ਹੁੰਦੀ ਹੈ ਤਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਜਦੋਂ ਪਤਨੀ ਨੇ ਪੁੱਛਿਆ ਇਹ ਕਿਸ ਲਈ ਹੁੰਦੇ ਹੈ ਤਾਂ ਉਸ ਨੇ ਕਿਹਾ ਤੂੰ ਕੁਝ ਨਹੀਂ ਸਮਝੇਗੀ । ਪਤਨੀ ਨੇ ਕਿਹਾ ਪਤੀ ਦੇ ਅੰਡਰ ਵਰਲਡ ਡੋਨ ਦਾਉਦ ਇਬ੍ਰਾਹਿਮ ਨਾਲ ਵੀ ਹਨ ਅਤੇ ਇਹ ਦੇਸ਼ ਵਿਰੋਧੀ ਗਤਿਵਿਧਿਆਂ ਵਿੱਚ ਸ਼ਾਮਲ ਹੈ। ਇਸ ਦੇ ਨਾਲ ਪਤਨੀ ਨੇ ਫੋਟੋ ਵੀ ਪੁਲਿਸ ਨੂੰ ਸੌਂਪੇ ਹਨ ਜੋ ਦੁਬਾਈ ਪਾਰਟੀ ਦੇ ਹਨ ਇਸ ਵਿੱਚ ਸਤੀਸ਼ ਕੌਸ਼ਿਕ ਦੇ ਇਲਾਵਾ ਦਾਉਸ ਦਾ ਪੁੱਤਰ ਅਨਸ ਵੀ ਸ਼ਾਮਲ ਹੋਇਆ ਸੀ ।