Punjab

ਬਾਈਕ ‘ਤੇ ਜਾ ਰਹੇ ਸਨ ਪਤੀ-ਪਤਨੀ ਖੰਨਾ ! ਰਸਤੇ ‘ਚ ਨਹਿਰ ਆਈ 5 ਸਾਲ ਦੀ ਧੀ ਨਾਲ ਕੀਤੀ ਇਹ ਕਰਤੂਤ !

Khanna husband wife killed daughter

ਬਿਊਰੋ ਰਿਪੋਰਟ : ਪੰਜਾਬ ਵਿੱਚ ਇੱਕ ਮਾਪਿਆਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ। ਖੰਨਾ ਦੇ ਰਹਿਣ ਵਾਲੇ ਪਤੀ-ਪਤਨੀ ਆਪਣੇ 8 ਸਾਲ ਦੇ ਪੁੱਤਰ ਅਤੇ 5 ਸਾਲ ਦੀ ਧੀ ਨੂੰ ਮੋਟਰ ਸਾਈਕਲ ‘ਤੇ ਲੈਕੇ ਨਿਕਲੇ ਜਿਵੇ ਹੀ ਰਸਤੇ ਵਿੱਚ ਨਹਿਰ ਆਈ ਤਾਂ ਪਤੀ-ਪਤਨੀ ਨੇ ਬਾਈਕ ਰੋਕੀ । ਫਿਰ ਨਾਰੀਅਲ ਤੋੜਨ ਦੇ ਬਹਾਨੇ ਝੁਕੇ ਅਤੇ ਮੌਕਾ ਵੇਖ ਦੇ ਹੀ 5 ਸਾਲ ਦੀ ਧੀ ਨੂੰ ਨਹਿਰ ਵਿੱਚ ਧੱਕਾ ਮਾਰ ਦਿੱਤਾ ਅਤੇ ਫਰਾਰ ਹੋ ਗਏ। ਜਦੋਂ ਘਰ ਪਹੁੰਚੇ ਤਾਂ ਪਰਿਵਾਰ ਨੇ ਧੀ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਚੁੱਪ ਰਹੇ ਪਰ ਜਦੋਂ ਜ਼ੋਰ ਪਾਇਆ ਤਾਂ ਕਰਤੂਤ ਦੇ ਪਿੱਛੇ ਦੀ ਜਿਹੜੀ ਕਹਾਣੀ ਦੱਸੀ ਉਹ ਹੈਰਾਨ ਕਰਨ ਵਾਲੀ ਸੀ । ਪਰਿਵਾਰ ਨੇ ਪਤੀ-ਪਤਨੀ ਦੀ ਇਸ ਕਰਤੂਤ ਦੀ ਸ਼ਿਕਾਇਤ ਪਲਿਸ ਨੂੰ ਕੀਤੀ ਤਾਂ ਦੋਵੇ ਫਰਾਰ ਹੋ ਗਏ ਪਰ ਹੁਣ ਫੜੇ ਗਏ ਹਨ ।

ਮੁਲਜ਼ਮ ਪਿਤਾ ਗੁਰਪ੍ਰੀਤ ਸਿੰਘ ਖੰਨਾ ਦੇ ਪਿੰਡ ਗੌਸਲਾ ਦਾ ਰਹਿਣ ਵਾਲਾ ਹੈ । ਉਸ ਦੇ ਪਿੰਡ ਦੇ ਕੋਲ ਨਾਇਰਲ ਤੋੜਨ ਦੇ ਬਹਾਨੇ ਧੀ ਨੂੰ ਨਹਿਰ ਵਿੱਚ ਧੱਕਾ ਮਾਰ ਦਿੱਤਾ । ਮੁਲਜ਼ਮ ਦੇ ਖਿਲਾਫ਼ ਉਸ ਦੇ ਭਰਾ ਗੁਰਸ਼ਰਨ ਸਿੰਘ ਨੇ ਹੀ ਸ਼ਿਕਾਇਤ ਦਰਜ ਕਰਵਾਈ ਹੈ ।ਉਸ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਨੂੰ ਸਵੇਰ 8 ਵਜੇ ਭਰਾ ਗੁਰਪ੍ਰੀਤ ਅਤੇ ਉਸ ਦੀ ਪਤਨੀ 8 ਸਾਲ ਦੇ ਪੁੱਤਰ ਅਤੇ 5 ਸਾਲ ਦੀ ਧੀ ਨਾਲ ਮੋਟਰ ਸਾਈਕਸਲ ‘ਤੇ ਗਏ ਜਦੋਂ ਘਰ ਪਰਤੇ ਤਾਂ ਉਸ ਨੇ ਪੁੱਛਿਆ ਕੀ ਧੀ ਕਿੱਥੇ ਹੈ ? ਤਾਂ ਗੁਰਪ੍ਰੀਤ ਨੇ ਗੋਲ-ਮੋਲ ਜਵਾਬ ਦਿੱਤੀ । ਜਦੋਂ ਗੁਰਸ਼ਰਨ ਨੇ ਆਪਣੇ ਪੱਧਰ ‘ਤੇ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਗੁਰਪ੍ਰੀਤ ਅਤੇ ਉਸ ਦੀ ਪਤਨੀ ਨੇ ਧੀ ਦਾ ਕਤਲ ਕਰ ਦਿੱਤਾ ਹੈ ।

ਮੁਲਜ਼ਮ ਨੇ ਦੱਸਿਆ ਕਿਉਂ ਮਾਰਿਆ

ਪੁਲਿਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਮੁਲਜ਼ਮ ਗੁਰਪ੍ਰੀਤ ਲੰਮੇ ਵਕਤ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ । ਇਸ ਦੌਰਾਨ ਉਹ ਕਿਸੇ ਬਾਬੇ ਦੇ ਚੱਕਰ ਵਿੱਚ ਫਸ ਗਿਆ । ਮੁਲਜ਼ਮ ਗੁਰਪ੍ਰੀਤ ਨੇ ਆਪਣੇ ਭਰਾ ਗੁਰਸ਼ਰਨ ਸਿੰਘ ਨੂੰ ਦੱਸਿਆ ਕਿ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਉਸ ਨੇ ਧੀ ਦੀ ਬਲੀ ਦੇ ਦਿੱਤੀ । ਹੁਣ ਉਸ ਦੇ ਘਰ ਸੁੱਖ ਸ਼ਾਂਤੀ ਆ ਜਾਏਗੀ। ਇਹ ਸੁਣਨ ਤੋਂ ਬਾਅਦ ਭਰਾ ਗੁਰਸ਼ਰਨ ਸਿੰਘ ਗੁੱਸੇ ਵਿੱਚ ਆ ਗਿਆ ਤਾਂ ਉਹ ਪਤਨੀ ਨੂੰ ਲੈਕੇ ਫਰਾਰ ਹੋ ਗਿਆ। ਪਰ ਪੁਲਿਸ ਦੋਵਾਂ ਨੂੰ ਫੜ ਲਿਆ ਹੈ । ਭਰਾ ਨੇ ਆਪ ਜਾਕੇ ਪੁਲਿਸ ਨੂੰ ਪੂਰੀ ਵਾਰਦਾਤ ਦੇ ਬਾਰੇ ਜਾਣਕਾਰੀ ਦਿੱਤੀ। ਅੰਧ ਵਿਸ਼ਵਾਸ਼ ਨੇ ਇੱਕ ਮਾਸੂਮ ਦੀ ਜਾਨ ਲੈ ਲਈ ਅਤੇ ਮਾਪਿਆਂ ਨੂੰ ਕਾਤਲ ਬਣਾ ਦਿੱਤਾ । ਅਜਿਹੇ ਤਾਂਤਰਿਕ ਅਤੇ ਬਾਬੇ ਹਰ ਗਲੀ ਵਿੱਚ ਫਿਰ ਰਹੇ ਹਨ ਤੁਸੀਂ ਇੰਨਾਂ ਤੋਂ ਬਚੋ,ਕਿਉਂਕਿ ਇਸੇ ਤਰ੍ਹਾਂ ਕਿਸੇ ਦੀ ਜਾਨ ਲੈਣ ਨਾਲ ਜੇਕਰ ਸੁੱਖ ਮਿਲ ਦਾ ਤਾਂ ਇਹ ਦੁਨੀਆ ਖੂਨ ਦੀ ਪਿਆਸੀ ਹੋ ਜਾਂਦੀ ਹੈ। ਵੱਡਾ ਸਵਾਲ ਇਹ ਹੈ ਕਿ ਜਿਸ ਮਾਂ ਨੇ ਆਪਣੀ ਕੋਖ ਵਿੱਚ 9 ਮਹੀਨੇ ਬੱਚੇ ਨੂੰ ਰੱਖਿਆ 5 ਸਾਲ ਤੱਕ ਵੱਡਾ ਕੀਤਾ ਉਸ ਦੇ ਹੱਥ ਇੱਕ ਵਾਰ ਵੀ ਅਜਿਹੀ ਹਰਕਤ ਕਰਨ ਵੇਲੇ ਨਹੀਂ ਕੰਬੇ ਹੋਣਗੇ।