ਕਪਤਾਨ ਦੀ ਕੁਰਸੀ ਖ਼ਤਰੇ ਵਿੱਚ, ਬਾਗੀ ਧੜੇ ਨੇ ਕਪਤਾਨ ਦੀ ਲੀਡਰਸ਼ਿਪ ‘ਚ ਜਤਾਈ ਬੇਭਰੋਸਗੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਦੇ ਆਸਾਰ ਬਣਨ ਲੱਗੇ ਹਨ। ਕਾਂਗਰਸ ਦੇ ਬਾਗੀ ਧੜੇ ਨੇ ਕਪਤਾਨ ਨੂੰ ਕੁਰਸੀ ਤੋਂ ਲਾਹੁਣ ਦੀ ਠਾਣ ਲਈ ਹੈ। ਅਮਰਿੰਦਰ ਸਿੰਘ ਦੇ ਪਿਛਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਵੀ ਉਨ੍ਹਾਂ ਦੀ ਕੁਰਸੀ ਡੋਲਦੀ ਰਹੀ ਸੀ। ਸਾਬਕਾ ਮੁੱਖ ਮੰਤਰੀ ਰਾਜਿੰਦਰ
