ਪੰਜਾਬ ਸਰਕਾਰ ਖ਼ਿਲਾਫ਼ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਰੋਸ, ਪੱਕੇ ਨਾ ਕੀਤਾ ਤਾਂ ਸੂਬੇ ਭਰ ‘ਚ ਕਰਾਂਗੇ ਰੋਸ ਮੁਜਾਹਰੇ
‘ਦ ਖ਼ਾਲਸ ਬਿਊਰੋ :- ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਨਖਾਹ ‘ਚ 25 ਫ਼ੀਸਦੀ ਕਟੌਤੀ ਕਰਨ ਦੇ ਮਾਮਲੇ ‘ਤੇ ਅੱਜ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਤਹਿਤ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬ ਰੋਡਵੇਜ਼ ਬਟਾਲਾ ਦੀ ਵਰਕਸ਼ਾਪ ਤੋਂ ਰੋਸ ਮਾਰਚ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਦੇ ਵੱਖ – ਵੱਖ ਹਿੱਸਿਆਂ ਤੋਂ ਹੁੰਦਿਆਂ ਹੋਇਆਂ ਸਥਾਨਕ ਬੱਸ ਅੱਡੇ ‘ਤੇ