‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਨਾਨਕਮੱਤਾ ਗੁਰਦੁਆਰਾ ਸਾਹਿਬ ਵਿਖੇ ਜੋੜੇ ਝਾੜਨ ਤੇ ਝਾੜੂ ਲਾਉਣ ਦੀ ਸੇਵਾ ਕੀਤੀ।ਜਾਣਕਾਰੀ ਅਨੁਸਾਰ ਰਾਵਤ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੂੰ ਚੰਡੀਗੜ੍ਹ ਵਿੱਚ ਪੰਜ ਪਿਆਰੇ ਵਜੋਂ ਸੰਬੋਧਨ ਕੀਤਾ ਸੀ। ਇਸਦਾ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ ਤੇ ਇਸ ‘ਤੇ ਰਾਵਤ ਨੇ ਗ਼ਲਤੀ ਮੰਨਦਿਆਂ ਗੁਰੂਦੁਆਰਾ ਸਾਹਿਬ’ ਚ ਸੇਵਾ ਨਿਭਾਉਣ ਦੀ ਗੱਲ ਕਹੀ ਸੀ।

ਅੱਜ ਸਵੇਰੇ ਵੀ ਹਰੀਸ਼ ਰਾਵਤ ਨੇ ਫੇਸਬੁੱਕ ਰਾਹੀਂ ਆਪਣੀ ਗ਼ਲਤੀ ਦੀ ਮੁਆਫੀ ਮੰਗੀ ਸੀ।ਰਾਵਤ ਨੇ ਲਿਖਿਆ ਕਿ ਪੰਜ ਪਿਆਰ ਸ਼ਬਦ ਬੋਲਣ ਲਈ ਮੁਆਫੀ ਮੰਗਣ ਦੇ ਬਾਵਜੂਦ ਉਹ ਭਾਜਪਾ ਲੀਡਰਾਂ ਦੇ ਬਿਆਨ ਦੇਖ ਕੇ ਉਹ ਹੈਰਾਨ ਹਨ। ਪੰਜ ਪਿਆਰੇ ਸ਼ਬਦ ਬਹੁਤ ਪਵਿੱਤਰ, ਸਤਿਕਾਰਯੋਗ ਹੈ ਅਤੇ ਉਸਨੇ ਇਸ ਸ਼ਬਦ ਦੀ ਵਰਤੋਂ ਆਦਰ ਨਾਲ ਕੀਤੀ ਹੈ। ਉਸਨੇ ਲਿਖਿਆ ਕਿ ਚੋਣਾਂ ਕਾਰਨ ਕੋਈ ਬੇਲੋੜਾ ਰਾਜਨੀਤਿਕ ਵਿਵਾਦ ਪੈਦਾ ਨਹੀਂ ਹੋਣਾ ਚਾਹੀਦਾ, ਇਸ ਲਈ ਉਸਨੇ ਨਾ ਸਿਰਫ ਆਪਣੇ ਭਾਸ਼ਣ ਲਈ ਮੁਆਫੀ ਮੰਗੀ, ਬਲਕਿ ਇਸ ਸ਼ਬਦ ਦੀ ਵਰਤੋਂ ਕਰਨ ਵਜੋਂ ਗੁਰੂਘਰ ਵਿੱਚ ਸੇਵਾ ਕਰਨ ਨਿਭਾਉਣ ਦੀ ਵੀ ਗੱਲ ਕਹੀ ਸੀ।

Leave a Reply

Your email address will not be published. Required fields are marked *