ਪਟਿਆਲਾ ਤੋਂ ਚੋਣ ਲੜਨਗੇ ਕੈਪਟਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਅਤੇ ਮੈਂ ਸਿੱਧੂ ਦੀ ਖਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ।
