India International Khaas Lekh Khalas Tv Special Poetry Punjab

ਕਿਸਾਨ ਮੋਰ ਚਾ ਫਤਿਹ : “ਸ਼ੁਕਰਾਨੇ ਬਾਬਾ ਤੇਰੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿ ਸਾਨੀ ਅੰਦੋ ਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਬਠਿੰਡਾ ਦੇ ਇੱਕ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿ ਸਾਨਾਂ ਦੀ ਜਿੱਤ ‘ਤੇ ਇੱਕ ਹੋਰ ਚਿੱਤਰ ਬਣਾ ਕੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਕਿਸਾਨਾਂ ਨੂੰ ਸਤਿਕਾਰ ਦਿੱਤਾ ਹੈ। ਗੁਰਪ੍ਰੀਤ ਸਿੰਘ ਨੇ ਸਮੇਂ-ਸਮੇਂ ‘ਤੇ ਕਿ ਸਾਨੀ ਅੰਦੋ ਲਨ ਦੇ ਚਿੱਤਰ ਬਣਾ ਕੇ ਮੋਰਚੇ ਦੀ ਸਥਿਤੀ ਨੂੰ ਸਪੱਸ਼ਟ ਕੀਤਾ ਜਾਂ ਫਿਰ ਕਹਿ ਸਕਦੇ ਹਾਂ ਕਿ ਮੋਰਚੇ ਨੂੰ ਆਪਣੇ ਚਿੱਤਰਾਂ ਵਿੱਚ ਬਿਆਨ / ਵਰਣਨ ਕੀਤਾ।

ਗੁਰਪ੍ਰੀਤ ਸਿੰਘ ਨੇ ਹੁਣ ਫਿਰ ਕਿਸਾਨਾਂ ਦੇ ਅੱਜ ਫਤਿਹ ਦਿਵਸ ‘ਤੇ ਇੱਕ ਹੋਰ ਚਿੱਤਰ ਤਿਆਰ ਕੀਤਾ ਹੈ। ਇਹ ਚਿੱਤਰ ਵਿੱਚ ਕਿਸਾਨ, ਮਜ਼ਦੂਰ ਵੀਰਾਂ, ਭੈਣਾਂ, ਬਾਪੂਆਂ, ਬੀਬੀਆਂ ਦੇ ਇੱਕ ਵਰ੍ਹਾ ਲੰਮੇ ਜੇਤੂ ਸੰਘਰਸ਼ ਉਪਰੰਤ ਘਰ ਵਾਪਸੀ ‘ਤੇ ਇਹ ਚਿੱਤਰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਕਵਿਤਾ ਵੀ ਕਿਸਾਨਾਂ ਨੂੰ ਸਮਰਪਿਤ ਲਿਖੀ ਹੈ।

ਸ਼ੁਕਰਾਨੇ ਬਾਬਾ ਤੇਰੇ!

ਤਨ ਹੀ ਨਹੀਂ, ਮਨ ਹਾਲੀ ਸਮਝਾਇਆ,
ਸ਼ੁਕਰਾਨੇ ਤੇਰੇ ਜੋ ਕਿਰਸਾਨ ਹੋਣਾ ਸਿਖਾਇਆ!
ਬੂਹੇ ਆਈ ਪਾਪ ਦੀ ਜੰਝ, ਕਿੰਝ ਰੋਕਦੀ ਹੈ,
ਸ਼ੁਕਰਾਨੇ ! ਬਾਬਰਾਂ ਨਾਲ ਜੂਝਣਾ ਸਿਖਾਇਆ!
ਕਿੰਝ ਖੜ੍ਹ ਸਾਹਮਣੇ ਝੂਠ ਦੇ, ਸੱਚ ਆਖੀਏ !
ਸ਼ੁਕਰਾਨੇ ! ਡਾਢੇ ਸੰਗ ਤਰਕ ਕਰਨਾ ਸਿਖਾਇਆ !
ਤੂੰ ਸਬਰ ਸੰਤੋਖ ਸਿਖਾਇਆ ਅਸੀਂ ਖੂਬ ਰੱਖਿਆ,
ਸ਼ੁਕਰਾਨੇ ! ਤੂੰ ਲੰਗਰ ਸਿਖਾਇਆ ਅਸੀਂ ਚਲਾਇਆ !
ਸ਼ੁਕਰਾਨੇ ! ਕੇ ਜਿੱਤ ਦੀ ਜਾਚ ਦੱਸੀ,
ਤੇ ਜਾਚ ਦੱਸੀ, ਕੇ ਜਿੱਤ ਕੇ ਵੀ ਕਿੰਝ,
ਮਨ ਨੀਵਾਂ ਰੱਖੀਏ ਤੇ ਮੱਤ ਉੱਚੀ !
ਬਾਬਾ ਹੁਣ ਅਰਦਾਸ ਇਹੀ ਕੇ ਸਿਖਦੇ ਰਹੀਏ,
ਮਨ ਨੀਵਾਂ ਰੱਖੀਏ ਤੇ ਮੱਤ ਉੱਚੀ !
ਮਨ ਨੀਵਾਂ ਰੱਖੀਏ ਤੇ ਮੱਤ ਉੱਚੀ !