ਕਿਸਾਨ ਅੰਦੋਲਨ ’ਤੇ ਬੋਲੇ ਸੰਨੀ ਦਿਓਲ- ਬੀਜੇਪੀ ਨੇ ਹਮੇਸ਼ਾ ਕਿਸਾਨਾਂ ਦਾ ਭਲਾ ਸੋਚਿਆ, ਵਿਦੇਸ਼ੀ ਲੀਡਰਾਂ ਨੂੰ ਭਾਰਤ ਦੇ ਮਾਮਲੇ ’ਚ ਨਾ ਆਉਣ ਦੀ ਚੇਤਾਵਨੀ
’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇਲਾਵਾ ਖਿਡਾਰੀਆਂ, ਆੜ੍ਹਤੀਆਂ, ਟਰਾਂਸਪੋਰਟਰਾਂ ਆਦਿ ਦੀ ਵੀ ਕਿਸਾਨਾਂ ਨੂੰ ਹਮਾਇਤ ਮਿਲ ਰਹੀ ਹੈ। ਖ਼ਾਸ ਕਰਕੇ ਪੰਜਾਬ ਦੇ ਲੋਕ ਕਿਸਾਨ ਦੇ ਪੁੱਤ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੋਂ