ਬਲੋਚਿਸਤਾਨ ’ਚ ਜਾਫਰ ਐਕਸਪ੍ਰੈੱਸ ’ਤੇ ਬੰਬ ਹਮਲਾ, 6 ਬੋਗੀਆਂ ਪਟੜੀ ਤੋਂ ਉਤਰੀਆਂ, 12 ਯਾਤਰੀ ਜ਼ਖ਼ਮੀ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (24 ਸਤੰਬਰ 2025): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਜਾਫਰ ਐਕਸਪ੍ਰੈੱਸ ਰੇਲ ਗੱਡੀ ’ਤੇ ਬੰਬ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਯਾਤਰੀ ਜ਼ਖ਼ਮੀ ਹੋ ਗਏ। ਖ਼ਬਰਾਂ ਅਨੁਸਾਰ, ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਟ੍ਰੇਨ ਮਸਤੁੰਗ ਜ਼ਿਲ੍ਹੇ ਦੇ ਸਪੀਜ਼ੈਂਡ ਇਲਾਕੇ ਤੋਂ ਕੁਏਟਾ ਵੱਲ ਜਾ ਰਹੀ ਸੀ। ਰੇਲ ਗੱਡੀ ਵਿੱਚ ਲਗਭਗ 270 ਯਾਤਰੀ ਸਵਾਰ
ਮਾਨ ਸਰਕਾਰ ਨੇ ਸਿਹਤ ਬੀਮਾ ਯੋਜਨਾ ਟਾਲੀ, ਹੜ੍ਹਾਂ ਦੀ ਸਥਿਤੀ ਦਾ ਦਿੱਤਾ ਹਵਾਲਾ, ਨਵੀਂ ਤਰੀਕ ਜਾਰੀ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 24 ਸੰਤਬਰ 2025): ਪੰਜਾਬ ਵਿੱਚ ਸਿਹਤ ਬੀਮਾ ਯੋਜਨਾ ਹੁਣ ਦਸੰਬਰ ਮਹੀਨੇ ਵਿੱਚ ਲਾਂਚ ਕੀਤੀ ਜਾਵੇਗੀ। ਪਹਿਲਾਂ ਇਹ ਯੋਜਨਾ 2 ਅਕਤੂਬਰ ਨੂੰ ਸ਼ੁਰੂ ਹੋਣੀ ਸੀ, ਪਰ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਇਸਨੂੰ ਟਾਲ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ
ਲੱਦਾਖ ’ਚ ਭੜਕੀ ਹਿੰਸਾ, ਬੀਜੇਪੀ ਦਫ਼ਤਰ ਤੇ ਸੀਆਰਪੀਐਫ ਦੀ ਗੱਡੀ ਸਾੜੀ, ਵਾਂਗਚੁਕ ਵੱਲੋ ਸ਼ਾਂਤੀ ਦੀ ਅਪੀਲ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (24 ਸਤੰਬਰ 2026): ਲੇਹ ਵਿੱਚ ਬੁੱਧਵਾਰ ਨੂੰ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਦਫ਼ਤਰ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਅਤੇ ਸੀ.ਆਰ.ਪੀ.ਐਫ ਦੀ ਗੱਡੀ ਵੀ ਸਾੜ
ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ, SC ਨੇ ਹੁਣ ਤੱਕ ਫ਼ੈਸਲਾ ਨਾ ਲੈਣ ’ਤੇ ਕੇਂਦਰ ਸਰਕਾਰ ’ਤੇ ਚੁੱਕੇ ਸਵਾਲ
- by Gurpreet Singh
- September 24, 2025
- 0 Comments
ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ ਅਜੇ ਤੱਕ ਕੋਈ ਫ਼ੈਸਲਾ ਕਿਉਂ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਕੋਰਟ ਨੇ
ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ, ਮੋਹਾਲੀ ’ਚ ਵਿਸ਼ੇਸ਼ ਅਦਾਲਤ ਕੀਤੀ ਜਾਵੇਗੀ ਸਥਾਪਤ
- by Gurpreet Singh
- September 24, 2025
- 0 Comments
ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਸਭ ਤੋਂ ਅਹਿਮ ਫੈਸਲਾ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਸੀ। ਵਿਜੀਲੈਂਸ ਨੇ ਜੂਨ 2022 ਵਿੱਚ ਧਰਮਸੋਤ ਵਿਰੁੱਧ 1.67 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ
ਪੰਜਾਬ ਦੀ ਰਾਜ ਸਭਾ ਸੀਟ ਲਈ ਚੋਣ ਦਾ ਐਲਾਨ, 24 ਅਕਤੂਬਰ ਨੂੰ ਹੋਵੇਗੀ ਚੋਣ, ਇਸੇ ਦਿਨ ਆਉਣਗੇ ਨਤੀਜੇ
- by Gurpreet Singh
- September 24, 2025
- 0 Comments
ਪੰਜਾਬ ਵਿੱਚ ਖਾਲੀ ਹੋਈ ਰਾਜ ਸਭਾ ਸੀਟ ਲਈ ਉਪ ਚੋਣ 24 ਅਕਤੂਬਰ 2025 ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਅਤੇ 1 ਜੁਲਾਈ 2025 ਨੂੰ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇਣ
ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਹੋ ਗਿਆ ਨਵਾਂ ਫ਼ਰਮਾਨ, ਦਿੱਤਾ ਗਿਆ 15 ਅਕਤੂਬਰ ਤੱਕ ਦਾ ਸਮਾਂ
- by Gurpreet Singh
- September 24, 2025
- 0 Comments
ਮੌਜੂਦਾ ਸਮੇਂ ਪੰਜਾਬ ਵਿੱਚ ਪ੍ਰਵਾਸੀਆਂ ਵਿਰੁੱਧ ਗਰਮਾਏ ਮਾਮਲੇ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕਟਾਣੀ ਕਲਾਂ ਵਿੱਚ ਹੋਈ ਭਾਰੀ ਪੰਚਾਇਤ ਮੀਟਿੰਗ ਨੇ ਕਈ ਅਹਿਮ ਫੈਸਲੇ ਲਏ ਹਨ। ਪਿੰਡ ਵਾਸੀਆਂ ਦੇ ਭਾਰੀ ਇਕੱਠ ਵਿੱਚ ਪ੍ਰਵਾਸੀਆਂ ਅਤੇ ਬਾਹਰੀ ਕਿਰਾਏਦਾਰਾਂ ਨੂੰ 15 ਅਕਤੂਬਰ 2025 ਤੱਕ ਪਿੰਡ ਛੱਡਣ ਦਾ ਐਲਾਨ ਕੀਤਾ ਗਿਆ। ਇਸ ਨਾਲ ਹੀ ਪਿੰਡ
ਮੋਹਾਲੀ ਪਾਰਕਿੰਗ ‘ਚ ਕਾਰਾਂ ਨੂੰ ਲੱਗੀ ਅੱਗ: ਫੋਰਟਿਸ ਹਸਪਤਾਲ ਨੇੜੇ 10 ਵਾਹਨ ਸੜੇ
- by Gurpreet Singh
- September 24, 2025
- 0 Comments
ਮੋਹਾਲੀ ਦੇ ਫੋਰਟਿਸ ਹਸਪਤਾਲ ਨੇੜੇ ਫੇਜ਼ 8 ਪੁਲਿਸ ਸਟੇਸ਼ਨ ਦੇ ਸਾਹਮਣੇ ਪਾਰਕਿੰਗ ਵਿੱਚ 10-12 ਕਾਰਾਂ ਨੂੰ ਅੱਗ ਲੱਗ ਗਈ। ਇਹ ਵਾਹਨ ਪੁਲਿਸ ਸਟੇਸ਼ਨ ਦੀਆਂ ਕੇਸ ਪ੍ਰਾਪਰਟੀਆਂ ਸਨ। ਅੱਗ ਲੱਗਣ ਨਾਲ ਜ਼ੋਰਦਾਰ ਧਮਾਕੇ ਹੋਏ, ਜਿਸ ਕਾਰਨ ਨੇੜਲੇ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਇਹ ਇਲਾਕਾ ਫੋਰਟਿਸ ਹਸਪਤਾਲ, ਪੁੱਡਾ ਭਵਨ, ਪੰਚਾਇਤ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ
