Punjab

BKI ਦੇ ਮੈਂਬਰ ਖਾਨਪੁਰੀ ਸਮੇਤ 3 ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ! ਦਿੱਲੀ ਹਵਾਈ ਅੱਡੇ ‘ਤੇ ਹੋਈ ਸੀ ਗ੍ਰਿਫਤਾਰੀ

ਬਿਉਰੋ ਰਿਪੋਰਟ : ਮੁਹਾਲੀ ਦੀ NIA ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਬੱਬਰ ਖਾਲਸਾ ਇੰਟਰਨੈਸ਼ਲਨ ਦੇ ਮੈਂਬਰ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆਂ ਅਤੇ ਤਿੰਨ ਹੋਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਦਸੰਬਰ 2022 ਵਿੱਚ ਕੁਲਵਿੰਦਰਜੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਬੈਂਕਾਕ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ ਸੀ । ਖਾਨਪੁਰੀਆ ਖਿਲਾਫ 2019 ਵਿੱਚ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ।

ਖਾਨਪੁਰੀਆਂ ਨੂੰ ਰਿੰਦਾ ਦਾ ਸਾਥੀ ਦੱਸਿਆ ਜਾਂਦਾ ਹੈ,2022 ਵਿੱਚ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਲਜ਼ਾਮ ਸੀ ਕਿ ਉਹ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਉਹ ਲੋੜੀਂਦਾ ਸੀ । ਇਲਜ਼ਾਮਾਂ ਮੁਤਾਬਿਕ ਕੁਲਵਿੰਦਰਜੀਤ ਸਿੰਘ ਖਾਨਪੁਰੀਆ ‘ਤੇ 1990 ਵਿੱਚ ਕਨਾਟਪਲੇਸ ਵਿੱਚ ਹੋਏ ਬੰਬ ਧਮਾਕੇ ਵਿੱਚ ਸ਼ਾਮਲ ਸੀ । ਇਸ ਦੇ ਨਾਲ ਉਸ ਦਾ ਹੋਰ ਗ੍ਰੇਨੇਡ ਹਮਲਿਆਂ ਵਿੱਚ ਵੀ ਨਾਂ ਸੀ । ਉਸ ਦੇ ਖਿਲਾਫ ਭਾਰਤੀ ਏਜੰਸੀਆਂ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ ।

ਖਾਨਪੁਰੀਆ ਨੂੰ IPC ਦੀ ਧਾਰਾ 120,121,121 A,122 ਅਤੇ UAPA ਦੀ ਧਾਰਾ 17, 18, 18B, 20, 38 ਅਤੇ 39 ਤਹਿਤ ਸਜ਼ਾ ਸੁਣਾਈ ਗਈ ਸੀ।