The Khalas Tv Blog India ਪੁਲਿਸ ਚੋਰੀ ਦਾ ਸਮਾਨ ਤਲਾਸ਼ ਕਰ ਰਹੀ ਸੀ ! ਜਦੋਂ ਘਰ ਦੀ ‘ਟੂਟੀ ਚਲਾਈ’ ਤਾਂ ਪੁਲਿਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ !
India

ਪੁਲਿਸ ਚੋਰੀ ਦਾ ਸਮਾਨ ਤਲਾਸ਼ ਕਰ ਰਹੀ ਸੀ ! ਜਦੋਂ ਘਰ ਦੀ ‘ਟੂਟੀ ਚਲਾਈ’ ਤਾਂ ਪੁਲਿਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ !

ਬਿਊਰੋ ਰਿਪੋਰਟ : ਪੁਲਿਸ ਨੇ ਇੱਕ ਚੋਰ ਨੂੰ ਸ਼ੱਕ ਦੇ ਆਧਾਰ ‘ਤੇ ਫੜਿਆ,ਜਦੋਂ ਉਸ ਦੇ ਘਰ ਦੀ ਤਲਾਸ਼ੀ ਕਰਨ ਦੇ ਲਈ ਘਰ ਪਹੁੰਚੀ ਤਾਂ ਇੱਕ-ਇੱਕ ਸਮਾਨ ਫਰੋਲਿਆ ਗਿਆ । ਇਸ ਦੌਰਾਨ ਘਰ ਤੋਂ ਕਾਫੀ ਬਦਬੂ ਆ ਰਹੀ ਸੀ। ਜਦੋਂ ਪੁਲਿਸ ਨੇ ਟੂਟੀ ਚਲਾਈ ਤਾਂ ਪਾਣੀ ਵਿੱਚੋ ਇਹ ਬਦਬੂ ਆ ਰਹੀ ਸੀ । ਪੁਲਿਸ ਚੋਰ ਨੂੰ ਲੈਕੇ ਪਾਣੀ ਦੀ ਟੈਂਕੀ ‘ਤੇ ਗਈ ਤਾਂ ਜਦੋਂ ਟੈਂਕੀ ਖੋਲੀ ਤਾਂ ਉਸ ਵਿੱਚ ਇੱਕ ਲਿਫਾਫਾ ਪਿਆ ਸੀ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਪੁਲਿਸ ਦੇ ਹੋਸ਼ ਉੱਡ ਗਏ ।

ਲਿਫਾਫੇ ਵਿੱਚ ਸਨ ਪਤਨੀ ਦੇ ਟੁੱਕੜੇ

ਜਦੋਂ ਪੁਲਿਸ ਨੇ ਲਿਫਾਫਾ ਖੋਲਿਆ ਤਾਂ ਉਸ ਵਿੱਚ ਲਾਸ਼ ਦੇ ਪੰਜ ਟੁੱਕੜੇ ਸਨ । ਪੁਲਿਸ ਨੇ ਜਦੋਂ ਚੋਰ ਨੂੰ ਪੱਛਿਆ ਕੀ ਕਿਸ ਦੀ ਲਾਸ਼ ਦੇ ਟੁੱਕੜੇ ਹਨ ? ਤਾਂ ਪਹਿਲਾਂ ਤਾਂ ਉਹ ਟਾਲ ਮਟੋਲ ਕਰਦਾ ਰਿਹਾ ਜਦੋਂ ਪੁਲਿਸ ਨੇ ਸਖ਼ਤੀ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਲਾਸ਼ ਦੇ ਟੁੱਕੜੇ ਹਨ ਜਿਸ ਦਾ ਉਸ ਨੇ 2 ਮਹੀਨੇ ਪਹਿਲਾਂ ਕਤਲ ਕਰ ਦਿੱਤਾ ਸੀ । ਪੁਲਿਸ ਨੇ ਲਾਸ਼ ਦੇ ਟੁੱਕੜੇ ਪੋਸਟਮਾਰਟਮ ਵਿੱਚ ਭੇਜ ਦਿੱਤੇ ਹਨ ਅਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਦਿਲ ਨੂੰ ਹਿੱਲਾ ਦੇਣ ਵਾਲੀ ਇਹ ਵਾਰਦਾਤ ਬਿਲਾਸਪੁਰ ਦੀ ਹੈ ।

ਨਜਾਇਜ਼ ਸਬੰਧ ਕਤਲ ਦੀ ਵਜ੍ਹਾ

ਮੁਲਜ਼ਮ ਪਵਨ ਸਿੰਘ ਠਾਕੁਰ ਨੇ ਦੱਸਿਆ ਕਿ ਉਸ ਨੇ ਹੋਰ ਕਾਸਟ ਦੀ ਕੁੜੀ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ । ਕੁੜੀ ਦਾ ਸੀਤਾ ਸੀ, ਦੋਵੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ । ਦੋਵਾਂ ਵਿਚਾਲੇ ਅਕਸਰ ਨਜਾਇਜ਼ ਸਬੰਧਾਂ ਨੂੰ ਲੈਕੇ ਲੜਾਈ ਝਗੜਾ ਹੁੰਦਾ ਸੀ । ਇਸੇ ਕਾਰਨ ਪਵਨ ਸਿੰਘ ਨੇ ਇੱਕ ਦਿਨ ਗੁੱਸੇ ਵਿੱਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਟੈਂਕੀ ਵਿੱਚ ਪਾ ਦਿੱਤਾ । ਪੁਲਿਸ ਨੂੰ ਸ਼ਾਇਦ ਇਸ ਕਤਲ ਦੀ ਸਾਜਿਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਜੇਕਰ ਚੋਰੀ ਦੇ ਸਾਮਾਨ ਦੀ ਤਲਾਸ਼ ਕਰਨ ਦੇ ਲਈ ਉਹ ਘਰ ਨਹੀਂ ਪਹੁੰਚ ਦੀ,ਪੁਲਿਸ ਜਦੋਂ ਘਰ ਪਹੁੰਚੀ ਤਾਂ ਹੱਥ ਧੋਣ ਲਈ ਜਦੋਂ ਟੂਟੀ ਖੋਲੀ ਤਾਂ ਬੰਦਬੂ ਵਾਲੇ ਪਾਣੀ ਨੇ ਖੌਫਨਾਕ ਕਤਲ ਦਾ ਰਾਜ਼ ਖੋਲ ਦਿੱਤਾ । ਪਤਨੀ ਜਾਂ ਪ੍ਰੇਮੀ ਦਾ ਕਤਲ ਕਰਕੇ ਉਸ ਦੇ ਟੁੱਕੜੇ ਟੁੱਕੜੇ ਕਰਨ ਦੇ ਲਗਾਤਾਰ ਮਾਮਲੇ ਵੱਧ ਦੇ ਜਾ ਰਹੇ ਹਨ । ਦਿੱਲੀ ਵਿੱਚ ਸ਼ਰਧਾ ਅਤੇ ਆਫਤਾਬ ਦੇ ਮਾਮਲੇ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਵੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਫ੍ਰਰਿੱਜ ਵਿੱਚ ਰੱਖ ਦਿੱਤਾ ਸੀ । ਪਰ ਬਿਲਾਸਪੁਰ ਵਾਂਗ ਇਹ ਦੋਵੇ ਕਤਲ ਤੋਂ ਵੀ ਪਰਦਾ ਉੱਠ ਗਿਆ ਸੀ ਹਾਲਾਂਕਿ ਇਸ ਵਿੱਚ ਥੋੜ੍ਹਾਂ ਸਮਾਂ ਜ਼ਰੂਰ ਲੱਗਿਆ ਸੀ ।

Exit mobile version