Punjab

ਦੋ ਜੱਟ ਲੜੇ ਤਾਂ ਉਨ੍ਹਾਂ ਵਿਚੋਂ ਚੰਨੀ ਨਿਕਲ ਕੇ ਆਏ ਹਨ : ਮਜੀਠੀਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼ਿਰੋਮਣੀ ਅਕਾਲੀ ਦਲ ਵਿੱਚ ਅਮਰਜੀਤ ਸਿੰਘ ਭਾਟੀਆ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਸ਼ਮੂਲੀਅਤ ਸਮੇਂ ਰੱਖੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਹੈ ਕਿ ਪਹਿਲਾਂ ਮੇਰੇ ਵੱਲੋਂ ਰੰਧਾਵਾ ਸਾਹਿਬ ਨੂੰ ਵਧਾਈ ਹੈ ਕਿ ਉਨ੍ਹਾਂ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕੀਤਾ ਹੈ। ਇਹ ਵੀ ਲੋੜਬੰਦ ਬੱਚੇ ਹਨ, ਬੇਸ਼ੱਕ ਜਵਾਈ ਹੈ। ਇਨ੍ਹਾਂ ਨੇ ਕੋਈ ਫਾਰਮ ਨਹੀਂ ਭਰੇ ਸਨ। ਇਸ ਤੋਂ ਇਲਾਵਾ ਬੇਅੰਤ ਸਿੰਘ ਦੇ ਪਰਿਵਾਰ ਵਿਚ ਵੀ ਇਕ ਮੰਤਰੀ ਹੈ ਤੇ ਇਕ ਮੈਂਬਰ ਪਾਰਲੀਮੈਂਟ ਤੇ ਇਕ ਨੂੰ ਡੀਐਸਪੀ ਬਣਾਇਆ ਗਿਆ ਹੈ। ਇਨ੍ਹਾਂ ਦੇ ਅੱਗੇ ਪਰਿਵਾਰ ਵੀ ਕੋਈ ਤਹਿਸੀਲਦਾਰ ਹੈ ਤੇ ਕੋਈ ਕਿਸੇ ਅਹੁਦੇ ਉੱਤੇ ਹੈ। ਉਨ੍ਹਾਂ ਕਿਹਾ ਕਿ 2017 ਵਿਚ ਇਨ੍ਹਾਂ ਨੇ ਇਕ ਐਕਟ ਬਣਾਇਆ ਸੀ, ਜਿਸ ਵਿਚ ਕਿਹਾ ਸੀ ਕਿ 16 ਸਾਲ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ, ਤਾਂ ਤੁਸੀਂ ਏਜੀ ਲੱਗ ਸਕਦੇ ਹੋ। ਪਰ ਜਵਾਈ ਵੇਲੇ ਸਾਰੇ ਰੂਲ ਖਤਮ ਹੋ ਗਏ। ਇਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਹਲੇ ਕਰਕੇ ਬਿਠਾ ਦਿੱਤਾ ਹੈ। ਨਵੇਂ ਏਜੀ ਦੀ ਕਾਬਲਿਅਤ ਇਹੀ ਹੈ ਕਿ ਉਹ ਹੋਮ ਮਨਿਸਟਰ ਦਾ ਜਵਾਈ ਹੈ।

ਮਜੀਠਿਆ ਨੇ ਕਿਹਾ ਕਿ ਚੰਨੀ ਸਾਹਿਬ ਗੱਲ ਕਰਦੇ ਹਨ ਕਿ ਮੈਂ ਆਮ ਆਦਮੀ ਹਾਂ ਤੇ ਮੇਰੇ ਤੋਂ ਮਾਤੜ ਕੋਈ ਨਹੀਂ ਹੈ। ਉਨ੍ਹਾਂ 14 ਕਰੋੜ ਦੀ ਆਮਦਨ ਸ਼ੋਅ ਕੀਤੀ ਹੈ। ਚੰਨੀ ਸਾਹਿਬ ਨੇ ਅਖਬਾਰਾਂ ਵਿੱਚ ਕਰੋੜਾਂ ਰੁਪਏ ਦਾ ਇਸ਼ਤਿਹਾਰ ਦਿੱਤਾ ਹੈ ਤੇ ਉਹ ਵੀ ਝੂਠਾ ਹੈ। ਰਾਹੁਲ ਗਾਂਧੀ ਨੇ ਥਾਂ-ਥਾਂ ਜਾ ਕੇ ਇਹੀ ਕਿਹਾ ਹੈ ਕਿ ਮਹਿੰਗਾਈ ਵਧ ਗਈ ਹੈ, ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਸ਼ਤਿਹਾਰ ਵਿਚ ਰਾਜਸਥਾਨ ਵਿਚ ਪੈਟਰੋਲ ਦੀ ਕੀਮਤ 116 ਰੁਪਏ 27 ਪੈਸੇ ਤੇ ਡੀਜਲ 100 ਰੁਪਏ 46 ਪੈਸੇ ਲਿਖੇ ਹਨ। ਇਸ ਵਿਚ ਦਿਲੀ ਤੇ ਹਰਿਆਣਾ ਵੀ ਲਿਖ ਦਿਤਾ ਪਰ ਉਸਦੇ ਰੇਟ ਨਹੀਂ ਲਿਖੇ ਗਏ ਹਨ। ਪੰਜਾਬ ਵਿਚ ਪੈਟਰੋਲ ਤੇ ਡੀਜਲ ਸਭ ਤੋਂ ਸਸਤਾ ਨਹੀਂ ਕੀਤਾ ਗਿਆ ਹੈ। ਜੇ ਇਹ ਕਹਿਣਾ ਹੀ ਸੀ ਤਾਂ ਇਨ੍ਹਾਂ ਦੇ ਰੇਟ ਘਟਾ ਕੇ ਵੀ ਦੱਸਦੇ ਕਿ ਬਾਕੀ ਸੂਬਿਆਂ ਨਾਲੋ ਸਭ ਤੋਂ ਸਸਤਾ ਪੰਜਾਬ ਵਿਚ ਹੈ। ਹਿਮਾਚਲ ਤੇ ਚੰਡੀਗੜ੍ਹ ਪੰਜਾਬ ਨਾਲੋਂ ਵੀ ਡੀਜਲ ਸਸਤਾ ਹੈ। ਮਹਿੰਗਾ ਸਿਰਫ ਰਾਜਸਥਾਨ ਵਿਚ ਹੈ, ਜਿਥੇ ਇਨ੍ਹਾਂ ਦੀ ਸਰਕਾਰ ਹੈ। ਪਿਛਲੇ ਪੰਜ ਸਾਲ ਵਿਚ ਇਨ੍ਹਾਂ ਨੇ 30 ਹਜ਼ਾਰ ਕਰੋੜ ਰੁਪਿਆ ਵੈਟ ਚੋਂ ਕਮਾਇਆ ਹੈ।

ਮਜੀਠੀਆ ਨੇ ਕਿਹਾ ਕਿ ਸਿੱਧੂ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਕਹਿ ਜਾਂਦੇ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਉਨ੍ਹਾਂ ਆਪ ਸੀਐਮ ਨੂੰ ਕਿਹਾ ਹੈ ਕਿ ਲੋਕਾਂ ਨੂੰ ਲਾਲੀਪਾਪ ਦੇਣੇ ਬੰਦ ਕਰ ਦਿਓ। ਸਿੱਧੂ ਨੇ ਆਪ ਇਹ ਗੱਲ ਫੜੀ ਹੈ ਕਿ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਭਾਵਨਾਵਾਂ ਕਾਂਗਰਸ ਪਾਰਟੀ ਦਾ ਪ੍ਰਧਾਨ ਆਪ ਰੱਖ ਰਿਹਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਨੇ ਆਪ ਕਿਹਾ ਸੀ ਚੰਨੀ ਸਾਡਾ ਸੀਐਮ ਚਿਹਰਾ ਨਹੀਂ ਹੋਵੇਗਾ। ਆਪ ਹੀ ਇਹ ਕਹਿ ਦਿਤਾ ਕਿ ਇਹ ਕੈਪੇਬਲ ਨਹੀਂ ਹੈ। ਇਹ ਅਸਲੀਅਤ ਹੈ ਕਿ ਪੰਜਾਬ ਦੇ ਲੋਕ ਸਮਝ ਜਾਣ ਕੇ ਕਾਂਗਰਸ ਲੁੱਟਣ ਤੇ ਕੁੱਟਣ ਵਿਚ ਲੱਗੀ ਹੈ। ਦਲਿਤ ਭਾਈਚਾਰੇ ਨੂੰ ਵਰਤਿਆ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਹੈ। ਹੁਣ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਕੇ ਇਹ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਐਲਾਨ ਕਰਦੇ ਹਨ, ਪ੍ਰਧਾਨ ਲਾਲੀਪੌਪ ਕਹਿ ਦਿੰਦਾ ਹੈ। ਕਾਂਗਰਸ ਦਾ ਪ੍ਰਧਾਨ ਹੀ ਸੀਐਮ ਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ। ਜਦੋਂ ਕੈਬਨਿਟ ਬਣੀ ਸੀ ਤਾਂ ਇਹ ਗੱਲ ਤੁਰੀ ਸੀ ਕਿ ਸਭ ਤੋਂ ਕ੍ਰਪਟ ਮਨਿਸਟਰ ਹਨ। ਸਾਰੀ ਮਾਇੰਨਿਗ ਤੇ ਸ਼ਰਾਬ ਦੀ ਲੁਟ ਹਰੀਸ਼ ਚੌਧਰੀ ਰਾਹੀਂ ਜਾ ਰਹੀ ਹੈ। ਮੰਤਰੀ ਰਾਜਸਥਾਨ ਦਾ ਹੈ ਤੇ ਬੈਠਿਆ ਇੱਥੇ ਹੈ। ਕੱਲ੍ਹ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤਾਂ ਵੈਟ ਜੀਰੋ ਕਰ ਦਿਆਂਗੇ। ਪਹਿਲਾਂ ਦਿੱਲੀ ਵਿਚ ਕਰਕੇ ਦਿਖਾਓ ਇਥੇ ਮੁੰਗੇਰੀ ਲਾਲ ਦੇ ਸੁਪਨੇ ਦਿਖਾਈ ਜਾ ਰਹੇ ਹੋ।

ਮਜੀਠਿਆ ਨੇ ਕਿਹਾ ਡੀਏਪੀ ਦੀ ਸਮੱਸਿਆ ਵੱਡੀ ਸਮੱਸਿਆ ਹੈ ਜੋ ਕਾਂਗਰਸ ਦੀ ਕਾਟੋ ਕਲੇਸ਼ ਵਿਚ ਦਬ ਗਈ ਹੈ। ਨਕਲੀ ਡੀਏਪੀ ਵਿਕਣੀ ਸ਼ੁਰੂ ਹੋ ਗਈ ਹੈ। ਇਸ ਪਿੱਛੇ ਕਾਂਗਰਸ ਦੇ ਵੱਡੇ ਅਧਿਕਾਰੀ ਹਨ। ਕਿਸਾਨਾਂ ਨੂੰ ਬੈਂਕ ਕ੍ਰਪਟ ਕਰ ਦਿੱਤਾ ਹੈ। ਮਜੀਠਿਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪਾਰਟੀ ਦੀ ਲੋੜ ਹੈ, ਨਾ ਕਿ ਕਿਸੇ ਗਰੰਟੀ ਦੀ। ਦਿਲੀ ਦਾ ਵੱਡਾ ਪ੍ਰਦੂਸ਼ਣ ਦਾ ਕਾਰਨ ਦਿਲੀ ਦੇ ਆਪਣੇ ਕਾਰਣ ਹਨ। ਕੇਜਰੀਵਾਲ ਦੀ ਪਰਾਲੀ ਦੇ ਧੂੰਏ ਨੂੰ ਲੈ ਕੇ ਆ ਰਹੇ ਬਿਆਨ ਉਨ੍ਹਾਂ ਦੀ ਪੰਜਾਬ ਪ੍ਰਤੀ ਸੋਚ ਦਰਸਾ ਰਹੀ ਹੈ।

ਉਨ੍ਹਾਂ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ ਨੂੰ ਮੰਨਦਿਆਂ ਅਸੀਂ ਹਮੇਸ਼ਾ ਐਸਸੀ ਭਾਈਚਾਰੇ ਲਈ ਆਟਾ ਦਾਲ ਸਕੀਮ ਤੇ ਹੋਰ ਸਕੀਮਾਂ ਲੈ ਕੇ ਆਏ ਹਾਂ। ਇਹ ਇਤਿਹਾਸ ਵਿਚ ਦਰਜ ਹੋਵੇਗਾ ਕਿ ਪਵਿੱਤਰ ਵਾਲਮੀਕ ਤੀਰਥ ਦੀ ਸੇਵਾ ਅਸੀਂ ਕੀਤੀ ਹੈ। ਕਾਂਗਰਸ ਨੇ ਦਲਿਤ ਸੀਐਮ ਬਣਾ ਕੇ ਆਪਮਾਨ ਕੀਤਾ ਹੈ, ਸਾਡੇ ਐਲਾਨ ਦੀ ਇਹ ਰੀਸ ਨਹੀਂ ਕਰ ਸਕਦੇ। ਦੋ ਜੱਟ ਲੜੇ ਉਨ੍ਹਾਂ ਵਿਚੋਂ ਚੰਨੀ ਨਿਕਲ ਕੇ ਆਏ ਹਨ।