India Punjab

ਜਗਤਾਰ ਸਿੰਘ ਤਾਰਾ ਪਹਿਲਾਂ ਹੀ ਬਹੁਤ ਸ ਜ਼ਾ ਭੁਗਤ ਚੁੱਕੇ ਹਨ, ਹੁਣ ਹੋਰ ਨਹੀਂ – ਅਦਾਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਬੇਅੰਤ ਸਿੰਘ ਕ ਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਸਜ਼ਾ ਨਹੀਂ ਸੁਣਾਈ ਹੈ। ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਜਗਤਾਰ ਸਿੰਘ ਤਾਰਾ ਪਹਿਲਾ ਹੀ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਬਣਦੀ ਸਜ਼ਾ ਭੁਗਤ ਚੁੱਕੇ ਹਨ। ਅਦਾਲਤ ਦੇ ਹੁਕਮਾਂ ਬਾਰੇ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਰ ਸਿੰਘ ਦਾ ਕਹਿਣਾ ਹੈ ਕਿ ਜਿਸ ਧਾਰਾ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ ਵਿੱਚ ਵੱਧ ਤੋਂ ਵੱਧ ਸਜ਼ਾ 2 ਸਾਲ ਹੈ ਪਰ ਜਗਤਾਰ ਸਿੰਘ ਤਾਰਾ 5 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ।

ਹਾਲਾਂਕਿ, ਇਸ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਨੇ ਖੁਦ ਆਪਣਾ ਜੁਰਮ ਕਬੂਲ ਕਰ ਲਿਆ ਹੈ। ਤਾਰਾ ਨੇ ਆਪਣਾ ਹੱਥ ਲਿਖਤ ਇਕਬਾਲੀਆ ਪੱਤਰ ਅਦਾਲਤ ਨੂੰ ਭੇਜਿਆ ਸੀ, ਜਿਸ ਵਿੱਚ ਜਗਤਾਰ ਸਿੰਘ ਨੇ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਫਰਾਰ ਹੋਣ ਦਾ ਕਾਰਨ ਵੀ ਦੱਸਿਆ ਹੈ। ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਅੱਜ ਤੱਕ ਸਿੱਖ ਕੌਮ ਨੂੰ 1984 ਦੇ ਸਿੱਖ ਕਤ ਲੇਆਮ ਦੇ ਕੇਸ ਵਿੱਚ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਉਹ ਕੌਮ ਦਾ ਭਲਾ ਕਰਨ ਲਈ ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਜਗਤਾਰ ਸਿੰਘ ਤਾਰਾ 2004 ਵਿੱਚ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨਾਲ ਚੰਡੀਗੜ੍ਹ ਦੀ ਅਤਿ ਆਧੁਨਿਕ ਬੁੜੈਲ ਜੇਲ੍ਹ ਵਿੱਚੋਂ 94 ਫੁੱਟ ਲੰਬੀ ਸੁਰੰਗ ਪੁੱਟ ਕੇ ਫ਼ਰਾਰ ਹੋ ਗਏ ਸੀ। ਜਗਤਾਰ ਸਿੰਘ ਤਾਰਾ ਨੂੰ ਫਰਾਰ ਹੋਣ ਤੋਂ 11 ਸਾਲ ਬਾਅਦ 6 ਜਨਵਰੀ 2015 ਨੂੰ ਬੈਂਗਕਾਕ ਵਿੱਚ ਥਾਈਲੈਂਡ ਪੁਲਿਸ ਵੱਲੋਂ ਗ੍ਰਿਫ਼ ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਗਤਾਰ ਸਿੰਘ ਤਾਰਾ ਨੂੰ ਭਾਰਤ ਲਿਆ ਕੇ ਉਨ੍ਹਾਂ ‘ਤੇ ਮੁੜ ਬੇਅੰਤ ਸਿੰਘ ਕ ਤਲ ਕੇਸ ਅਤੇ ਬੂੜੈਲ ਜੇਲ੍ਹ ਬਰੇਕ ਵਰਗੇ ਕੇਸ ਚਲਾਏ ਗਏ। 16 ਮਾਰਚ 2018 ਨੂੰ ਅਦਾਲਤ ਨੇ ਜਗਤਾਰ ਸਿੰਘ ਨੂੰ ਬੇਅੰਤ ਕੇਸ ਵਿੱਚ ਦੋ ਸ਼ੀ ਮੰਨਿਆ ਅਤੇ 17 ਮਾਰਚ 2018 ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ।

ਜਗਤਾਰ ਸਿੰਘ ਤਾਰਾ ਦਾ ਕਬੂਲਨਾਮਾ

ਜਗਤਾਰ ਸਿੰਘ ਤਾਰਾ ਨੇ ਆਪਣੇ ਪੱਤਰ ਵਿੱਚ ਕੀ ਲਿਖਿਆ ਹੈ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ :

ਜੱਜ ਸਾਹਿਬ, ਅਸੀਂ ਸੱਚ ਦੇ ਮਾਰਗ ਦੇ ਪਾਂਧੀ ਹਾਂ ਅਤੇ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫਾਂ ਸੀਆਂ ਅਤੇ ਕੰਡਿਆਂ ਦੇ ਤਾਜ ਹੀ ਮਿਲੇ ਹਨ। ਜਦੋਂ ਕਿਸੇ ਵੀ ਕੌਮ ਉੱਤੇ ਜਬ ਰ-ਜੁ ਲਮ ਅਤੇ ਅੱਤਿ ਆਚਾਰ ਕੀਤਾ ਜਾਵੇ ਤਾਂ ਉਸਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਿਤ ਕਰਨ ਲਈ, ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜ਼ ਬਰ-ਜ਼ੁ ਲਮ ਨਾਲ ਦਬਾਇਆ ਜਾਵੇ ਤਾਂ ਫਿਰ ਉਸ ਕੌਮ ਦਾ ਤਲ ਵਾਰ ਹੱਥ ਵਿੱਚ ਉੱਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।

ਜੱਜ ਸਾਹਿਬ, ਕੋਈ ਵੀ ਸਿੱਖ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਅਤੇ ਮਾਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ-ਭੈਣਾਂ ਦੀ ਹੋ ਰਹੀ ਬੇਪੱਤੀ ਅਤੇ ਨੌਜਵਾਨਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ ? ਸਿੱਖ ਸਿਧਾਂਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ, ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਲਈ ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਵਾਰ ਕੇ ਉਸਨੂੰ ਮੌ ਤ ਦੇ ਘਾਟ ਉਤਾਰਿਆ ਸੀ। ਅਸੀਂ ਹ ਥਿਆਰ ਉਦੋਂ ਚੁੱਕੇ ਜਦੋਂ ਜ਼ੁ ਲਮ ਦੀ ਇੰਤਹਾਂ ਹੋ ਗਈ। ਅਸੀਂ ਹ ਥਿਆਰ ਚੁੱਕੇ ਨਹੀਂ, ਸਾਨੂੰ ਹ ਥਿਆਰ ਚੁੱਕਣ ਲਈ ਮਜ਼ਬੂਰ ਕੀਤਾ ਗਿਆ।

ਜੱਜ ਸਾਹਿਬ, ਜੇਲ੍ਹ ਵਿੱਚੋਂ ਭੱਜਣ ਦਾ ਫੈਸਲਾ ਅਸੀਂ ਸੋਚ-ਵਿਚਾਰ ਕੇ ਠੀਕ ਕੀਤਾ ਸੀ ਕਿਉਂਕਿ ਹਿੰਦੁਸਤਾਨੀ ਅਦਾਲਤੀ ਸਿਸਟਮ ਵਿੱਚ ਰਹਿ ਕੇ ਸਾਨੂੰ ਕਿਸੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀਂ ਬਾਹਰ ਜਾ ਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ ਗਾਂਧੀ ਦੀ ਅਹਿੰਸਾ ਵਾਲੀ ਸੂਫੀ ਵਿਚਾਰਧਾਰਾ ਦੇ ਪੂਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ, ਜਿਨ੍ਹਾਂ ਨੇ ਜ਼ ਬਰ-ਜ਼ੁ ਲਮ ਦੇ ਟਾਕਰੇ ਲਈ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ।

ਜੱਜ ਸਾਹਿਬ, ਨਵੰਬਰ 84 ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦੀ ਕਤ ਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤ ਕਾਰ ਕੀਤੇ ਗਏ। 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱ ਦਦ ਕਰਕੇ ਮਾ ਰਿਆ ਗਿਆ ਅਤੇ ਲਾ ਸ਼ਾਂ ਲਾਵਾਰਸ ਕਰਾਰ ਦੇ ਕੇ ਸਾ ੜੀਆਂ ਗਈਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਨ੍ਹਾਂ ਦੇ ਲਈ ਜ਼ਿੰਮੇਵਾਰ ਆਗੂਆਂ ਅਤੇ ਪੁ ਲਿਸ ਅਧਿਕਾਰੀਆਂ ਵਿਰੁੱਧ ਕਿਸੇ ਨਿਆਂਇਕ ਸਿਸਟਮ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ, ਜਿਸਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜ਼ ਬਰ-ਜ਼ੁ ਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋਂ ਇਨਕਾਰੀ ਹਾਂ।