India Punjab

ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ, BSF ਨੇ ਕੀਤੀਆਂ ਬਰਾਮਦ

Big success of BSF, consignment of weapons recovered in the border area of Gurdaspur

ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ‌ ਭਾਰਤ ਵਿੱਚ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ।  ਬੀਐਸਐਫ ਜਵਾਨਾਂ ਦੀ ਚੌਕਸੀ ਕਾਰਨ ਪਾਕਿਸਤਾਨ ਵਿੱਚ ਬੈਠੇ ਗੈਂਗਸਟਰਾਂ ਅਤੇ ਸਮੱਗਲਰਾਂ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋ ਗਈ। ਇਹ ਖੇਪ ਡਰੋਨ ਰਾਹੀਂ ਭੇਜੀ ਗਈ ਸੀ। ਫਿਲਹਾਲ ਬੀਐਸਐਫ ਦੇ ਜਵਾਨਾਂ ਨੇ ਖੇਪ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀਐਸਐਫ ਨੇ ਭਾਰਤ-ਪਾਕਿ ਸਰਹੱਦ ਨੇੜੇ ਅੱਜ ਸ਼ੁੱਕਰਵਾਰ ਸਵੇਰੇ ਹਥਿਆਰਾਂ ਦਾ ਇੱਕ ਪੈਕੇਟ ਬਰਾਮਦ ਕੀਤਾ। ਇਹ ਪੈਕਟ ਰਾਤ ਨੂੰ ਗੁਰਦਾਸਪੁਰ ਸੈਕਟਰ ਦੇ ਮੇਤਲਾ ਇਲਾਕੇ ‘ਚ ਪਾਕਿਸਤਾਨੀ ਡਰੋਨ ਨੇ ਸੁੱਟਿਆ ਸੀ। ਬੀਐਸਐਫ ਨੂੰ ਰਾਤ ਨੂੰ ਹੀ ਡਰੋਨ ਦੇ ਆਉਣ ਦਾ ਸੁਰਾਗ ਮਿਲ ਗਿਆ ਸੀ ।

ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਹੀ ਸਰਚ ਆਪਰੇਸ਼ਨ ਚਲਾਇਆ ਗਿਆ। ਜਿਸ ਤੋਂ ਬਾਅਦ ਜਵਾਨਾਂ ਨੂੰ ਸਰਹੱਦ ਨੇੜਿਓਂ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਹਥਿਆਰਾਂ ਦੀ ਖੇਪ ਮਿਲੀ। ਪੀਲੇ ਰੰਗ ਦੇ ਪੈਕਟ ਦੇ ਅੰਦਰ ਲੱਕੜ ਦਾ ਡੱਬਾ ਬਣਾਇਆ ਗਿਆ ਸੀ, ਤਾਂ ਜੋ ਡਰੋਨ ਤੋਂ ਸੁੱਟੇ ਜਾਣ ‘ਤੇ ਹਥਿਆਰਾਂ ਨੂੰ ਨੁਕਸਾਨ ਨਾ ਪਹੁੰਚੇ। ਇਸ ਪੈਕਟ ਵਿੱਚੋਂ 5 ਪਿਸਤੌਲ, 10 ਪਿਸਤੌਲ ਮੈਗਜ਼ੀਨ, 9 ਐਮਐਮ ਦੀਆਂ 71 ਗੋਲੀਆਂ ਬਰਾਮਦ ਹੋਈਆਂ।