ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਕਰ ਰਹੀ ਹੈ। ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਥਾਂ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਇਸੇ ਦੌਰਾਨ ਸੂਬੇ ਵਿਚ ਨਹਿਰਾਂ ਬਾਰੇ ਸਰਕਾਰ ਦੀਆਂ ਕੋਸ਼ਿਸ਼ਾਂ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਸੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਨਹਿਰਾਂ ਦੇ ਪਾਣੀ ਨੂੰ ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਹੈ। ਇੱਕ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ”ਪੰਜਾਬ ਦੇ ਨਹਿਰਾਂ..ਚੋਏ..ਨਾਲੇ ..ਸੂਏ ਕੱਸੀਆਂ..ਖਾਲੇ..ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਐ..ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਪੰਜਾਬ ਦੇ ਨਹਿਰਾਂ..ਚੋਏ..ਨਾਲੇ ..ਸੂਏ ਕੱਸੀਆਂ..ਖਾਲੇ..ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਐ..ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ.. pic.twitter.com/251gRJeSAt
— Bhagwant Mann (@BhagwantMann) May 17, 2023
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਉਸੇ ਵੀਡੀਓ ਨੂੰ ਸਾਂਝੀ ਕਰਦਿਆਂ ਮਾਨ ਸਰਕਾਰ ਦੀਆਂ ਸਿਫ਼ਤਾਂ ਕੀਤੀਆਂ। ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜੁਬਾਨੀ ਸਰਦਾਰ ਭਗਵੰਤ ਮਾਨ ਸਾਹਬ ਦੀ ਸਰਕਾਰ ਕਹਿਣੀ ਤੇ ਕਥਨੀ ਦੀ ਪੱਕੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ ਆਕਾਲੀ ਅਤੇ ਕਾਂਗਰਸ ਦੀਆਂ ਅਖੌਤੀ ਪੰਜਾਬ ਹਿਤੈਸ਼ੀ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਨਹਿਰੀ ਪਾਣੀ ‘ਤੇ ਨਾ ਨਿਰਧਾਰਤ ਕਰਕੇ ਟਿਊਬਵੈਲਾਂ ‘ਤੇ ਨਿਰਭਰ ਬਣਾਇਆ। ਜਿਸ ਕਾਰਨ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਨੂੰ ਜਾ ਰਿਹਾ ਅਤੇ ਨਤੀਜਤਨ ਪੰਜਾਬ ਦੇ 138 ਬਲਾਕਾਂ ਵਿਚੋਂ 103 ਬਲਾਕ ਅਤਿ ਨਾਜ਼ੁਕ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਪੰਜਾਬ ਦੇ ਕਿਸਾਨਾਂ ਦੀ ਜੁਬਾਨੀ ਸਰਦਾਰ ਭਗਵੰਤ ਮਾਨ ਸਾਹਬ ਦੀ ਸਰਕਾਰ ਕਹਿਣੀ ਤੇ ਕਥਨੀ ਦੀ ਪੱਕੀ।
ਪੰਜਾਬ ਦੀ ਬਦਕਿਸਮਤੀ ਰਹੀ ਹੈ ਆਕਾਲੀ ਅਤੇ ਕਾਂਗਰਸ ਦੀਆਂ ਅਖੌਤੀ ਪੰਜਾਬ ਹਿਤੈਸ਼ੀ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਨਹਿਰੀ ਪਾਣੀ ਉਤੇ ਨਾ ਨਿਰਧਾਰਤ ਕਰਕੇ ਟਿਊਬਵੈਲਾਂ ਉੱਤੇ ਨਿਰਭਰ ਬਣਾਇਆ।
ਜਿਸ ਕਾਰਣ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ… https://t.co/xkuxkwaqM7
— Malvinder Singh Kang (@kang_malvinder) May 17, 2023
ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਮਾਨ ਸਾਹਬ ਦੀ ਯੋਗ ਰਹਿਨੁਮਾਈ ਹੇਠ ਨਹਿਰੀ ਪਾਣੀ ਨੂੰ ਹਰ ਇਕ ਖੇਤ ਤਕ ਪਹੁੰਚਾਉਣ ਲਈ ਸੁਹਿਰਦ ਅਤੇ ਸੰਜੀਦਾ ਉਪਰਾਲੇ ਕਰ ਰਹੀ ਹੈ। ਸ਼ਰਮ ਦੀ ਗੱਲ ਹੈ ਇਹੋ ਜਿਹੀ ਸੰਜੀਦਗੀ ਪਹਿਲਾਂ ਕਿਸੇ ਅਖੌਤੀ ਪਾਣੀਆਂ ਦੇ ਰਾਖੇ ਅਤੇ ਅਖੌਤੀ ਕੁਰਬਾਨੀਆਂ ਦੇ ਪੁੰਜ ਨੇ ਨਹੀਂ ਦਿਖਾਈ। ਬੱਸ ਨੀਅਤ ਦਾ ਫ਼ਰਕ ਹੈ ਅਤੇ ਇਹੋ ਬਦਲਾਅ ਹੈ।