‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਕਾਰਨ ਹੁਣ ਤੱਕ 6 ਲੱਖ ਤੋਂ ਵੱਧ ਮੋਤਾਂ ਹੋ ਚੁੱਕਿਆ ਹਨ, ਤੇ ਇਸ ਦੇ ਮਰੀਜ਼ ਦਿਨੋਂ – ਦਿਨ ਵੱਧਦੇ ਹੀ ਜਾ ਰਹੇ ਹਨ। ਸਾਰੀ ਦੁਨੀਆ ਭਰ ਉੱਚ ਸਿਹਤ ਵਿਗਿਆਨੀ ਇਸ ਮਹਾਂਮਾਰੀ ਕੋੋਵਿਡ-19 ਦੀ ਵੈਕਸੀਨ ਲੱਭਣ ਜਾਂ ਬਣਾਉਣ ‘ਚ ਜੁਟੇ ਹੋਏ ਹਨ। ਕੁੱਝ ਇਸੇ ਹੀ ਤਰ੍ਹਾਂ ਭਾਰਤ ਦੇਸ਼ ਦੇ ਵੀ ਵਿਗਿਆਨੀ ਇਸ ਵੈਕਸੀਨ ਨੂੰ ਬਣਾਉਣ ਦੀ ਦੌੜ ‘ਚ ਲੱਗੇ ਹੋਏ ਹਨ। ਜਿਸ ਦੇ ਕਾਰਨ ਭਾਰਤ ਦੇਸ਼ ਦੇ ਲੋਕਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੈ। ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਭਾਰਤ ਬਾਇਓਟੈੱਕ ਨੂੰ ਇੱਕ ਪੱਤਰ ਲਿਖ ਕੇ ਇਸ ਵੈਕਸੀਨ ਦੇ ਮਨੁੱਖੀ ਟ੍ਰਾਇਲ ਨੂੰ ਫ਼ਾਸਕ ਟ੍ਰੈਕ ਮੋਡ ‘ਤੇ ਚਲਾਉਣ ਲਈ ਕਿਹਾ ਹੈ। ਵੈਕਸੀਨ ਬਣਾਉਣ ਵਾਲੀ ਭਾਰਤ ਦੀ ਮੋਹਰੀ ਭਾਰਤੀ ਕੰਪਨੀ ਬਾਇਓਟੈੱਕ, ਜਿਸ ਵੱਲੋਂ ਕੋਰੋਨਾ ‘ਤੇ ਪ੍ਰਭਾਵੀ ਵੈਕਸੀਨ ਕੋਵਾਕਸਿਨ ਬਣਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਵੱਲੋਂ ਪੱਤਰ ਲਿਖ ਕਿ ਇਹ ਦੱਸਿਆ ਗਿਆ ਹੈ ਕਿ  COVID-19 ਟੀਕੇ ਲਈ ਮਨੁੱਖੀ ਜਾਂਚ ਨੂੰ ਫਾਸਟ ਟ੍ਰੈਕ ਵਿਧੀ ਨਾਲ ਪੂਰਾ ਕਰਨ ਲਈ ਕਿਹਾ ਗਿਆ ਹੈ।

ICMR ਦੇ D.G. ਬਲਰਾਮ ਭਾਰਗਵ ਨੇ ਦੇਸ਼ ‘ਚ ਕੋਰੋਨਾ ਵੈਕਸੀਨ ਦੇ ਪ੍ਰੀਖਣ ਦੀ ਪ੍ਰਕਿਰਿਆ ਨੂੰ ਜਲਦ ਪੂਰਾ ਕਰਨ ਲਈ ਭਾਰਤ ਬਾਓਟੈੱਕ ਤੇ ਮੈਡੀਕਲ ਕਾਲਜਾਂ ਦੇ ਪ੍ਰਮੁੱਖ ਖੋਜਕਰਤਾਵਾਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਮਨੁੱਖੀ ਪ੍ਰੀਖਣ ਨੂੰ 15 ਅਗਸਤ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ ਤਾਂਕਿ 15 ਅਗਸਤ ਨੂੰ ਕਲੀਨਿਕ ਟ੍ਰਾਇਲ ਦੇ ਨਤੀਜੇ ਲਾਂਚ ਕੀਤੇ ਜਾ ਸਕਣ।

ਲਿਖੇ ਗਏ ਪੱਤਰ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਹ ਭਾਰਤ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਪਹਿਲਾ ਵੈਕਸੀਨ ਹੈ ਤੇ ਸਰਕਾਰ ਦੇ ਇਸ ਉੱਚ ਪ੍ਰਾਥਮਿਕਤਾ ਪ੍ਰਾਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਵੈਕਸੀਨ ਦਾ ਡ੍ਰਾਈਵ SARS-CoV-2 ਤੋਂ ਲਿਆ ਗਿਆ ਹੈ ਜਿਸ ਨੂੰ ICMR-National Institute ਦੁਆਰਾ ਵੱਖ ਕੀਤਾ ਗਿਆ ਹੈ। ICMR ਤੇ BBIL ਇਸ ਸਮੇਂ ਇਸ ਟੀਕੇ ਦੀ ਪ੍ਰੀ-ਕਲੀਨਿਕਲ ਤੇ ਕਲੀਨਿਕਲ ਅਜ਼ਮਾਇਜ਼ ‘ਤੇ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਭਾਰਤ ਦੀ ਪ੍ਰਮੁੱਖ ਟੀਕਾ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਵੱਲੋਂ ਐਲਾਨ ਕੀਤਾ ਕਰ ਦਿੱਤਾ ਗਿਆ ਹੈ ਕਿ ਉਸ ਨੇ ਕੋਰੋਨਾ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਵੈਕਸੀਨ ਕੋਵੈਕਸਿਨ ਬਣਾਈ ਹੈ। ਇਹੀ ਨਹੀਂ, ICMR ਨੇ ਭਾਰਤ ਬਾਇਓਟੈੱਕ ਨੂੰ ਮਨੁੱਖੀ ਅਜ਼ਮਾਇਸ਼ ਦੀ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਬਾਇਓਟੈੱਕ ਨੇ ਆਪਣੇ ਬਿਆਨ ‘ਚ ਕਿਹਾ ਕਿ ਉਸ ਨੇ ਇਹ ਵੈਕਸੀਨ ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ICMR) ਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਉਕਤ COVID-19 ਟੀਕੇ ਦੇ ਇਨਸਾਨਾਂ ‘ਤੇ ਟ੍ਰਾਇਲ ਲਈ 12 ਸਥਾਨਾਂ ਦੀ ਚੋਣ ਕੀਤੀ ਗਈ ਹੈ। ਇਸ ‘ਚ ਓਡੀਸ਼ਾ, ਨਵੀਂ ਦਿੱਲੀ, ਪਟਨਾ, ਬੇਲਗਾਮ, ਨਾਗਪੁਰ, ਗੋਰਖਪੁਰ, ਹੈਦਰਾਬਾਦ, ਕਾਨਪੁਰ ਤੇ ਹੋਰ ਪਿੰਡਾਂ ਦੇ ਨਾਂਅ ਸ਼ਾਮਲ ਹਨ।

ਜਿੱਥੋਂ ਤੱਕ ਕੋਰੋਨਾ ਮਹਾਂਮਾਰੀ ਦੀ ਗੱਲ ਹੈ, ਭਾਰਤ ਦੇ ਲੋਕ ਫ਼ਿਲਹਾਲ ਇਸ ਦੀ ਭਾਰੀ ਮਾਰ ਹੇਠ ਹਨ। ਅੱਜ ਦੀ ਤਾਜ਼ਾ ਜਾਣਕਾਰੀ ਅਨੁਸਾਰ ਇਸ ਦੇ 24 ਘੰਟਿਆਂ ‘ਚ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ 21 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਦੇਸ਼ ਭਰ ਦੇ ਕੁੱਲ ਮਾਮਲਿਆਂ ਦੀ ਗਿਣਤੀ 6 ਲੱਖ 25 ਹਜ਼ਾਰ ਤੋਂ ਵੱਧ, ਠੀਕ ਹੋਇਆਂ ਦੀ ਗਿਣਤੀ 3 ਲੱਖ 79 ਹਜ਼ਾਰ ਤੋਂ ਉੱਪਰ ਅਤੇ ਮੌਤ ਦਾ ਸ਼ਿਕਾਰ ਹੋਇਆਂ ਦੀ ਗਿਣਤੀ 18 ਹਜ਼ਾਰ ਤੋਂ ਵਧ ਚੁੱਕੀ ਹੈ।