‘ਦ ਖਾਲਸ ਬਿਊਰੋ:- ਕੋਰੋਨਾ ਸੰਕਟ ਦੀ ਇਸ ਔਖੀ ਘੜੀ ਦੌਰਾਨ ਇਕ ਪਾਸੇ ਤਾਂ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਦੂਸਰੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਮਰੀਕਾ ਵਿੱਚ ਕਰਵਾਏ ਇਲਾਜ ਦੇ ਬਕਾਇਆ ਮੈਡੀਕਲ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਜੋ ਪੰਜਾਬ ਦੇ ਸਿਹਤ ਵਿਭਾਗ ਕੋਲ ਫਸੇ ਹੋਏ ਸਨ। ਜਿਸ ਦੀ ਰਕਮ 18 ਲੱਖ 25 ਹਜਾਰ ਰੁਪਏ ਹੈ। ਇਹ ਸਾਰਾ ਪੈਸਾ ਆਮ ਲੋਕਾਂ ਦੀਆਂ ਹੀ ਜੇਬਾਂ ਵਿਚੋਂ ਕੱਢਿਆ ਜਾ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ।

 

ਜਾਣਕਾਰੀ ਮੁਤਾਬਿਕ ਪ੍ਰਕਾਸ਼ ਸਿੰਘ ਬਾਦਲ ਦੇ ਇਨ੍ਹਾਂ ਬਿੱਲਾਂ ਨੂੰ ਦੋ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਸੀ। ਪੰਜਾਬ ਦੇ ਸਿਹਤ ਵਿਭਾਗ ਨੇ ਬਿੱਲਾਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਹੈ। ਹਾਲਾਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲ਼ੋ ਪ੍ਰਕਾਸ਼ ਸਿੰਘ ਬਾਦਲ ਦੇ 80 ਲੱਖ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਗਈ ਸੀ। ਪਿਛਲੇ ਕਈਂ ਸਾਲਾਂ ਤੋਂ ਫਸੇ ਇਨ੍ਹਾਂ ਬਿੱਲਾਂ ‘ਤੇ ਇਤਰਾਜ਼ ਵੀ ਲੱਗੇ ਹੋਏ ਸਨ।

 

ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਜਦੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 8 ਫਰਵਰੀ ਤੋਂ 20 ਫਰਵਰੀ ਤੱਕ ਅਮਰੀਕਾ ਵਿੱਚ ਇਲਾਜ ਕਰਵਾਉਣ ਗਏ ਤਾਂ ਇਲਾਜ ਦੌਰਾਨ ਉਨ੍ਹਾਂ ਦਾ ਮੈਡੀਕਲ ਬਿੱਲ 1 ਕਰੋੜ ਰੁਪਏ ਦੇ ਕਰੀਬ ਬਣਿਆ ਸੀ ਜਿਸ ਵਿੱਚੋਂ 80 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਸਨ।

 

ਤੀਸਰੀ ਵਾਰ ਵੀ ਮੁੱਖ ਮੰਤਰੀ ਬਣਨ ‘ਤੇ ਵੀ ਇਲਾਜ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਗਏ ਸਨ। ਲੰਘੇ 13 ਸਾਲਾਂ ਵਿੱਚ ਬਾਦਲ ਪਰਿਵਾਰ ਦਾ ਕੁੱਲ ਖਰਚਾਂ 4 ਕਰੋੜ 60 ਲੱਖ ਰੁਪਏ ਰਿਹਾ ਹੈ। ਜਿਸ ਦੀ ਅਦਾਇਗੀ ਸਰਕਾਰੀ ਖਜਾਨੇ ਵਿਚੋਂ ਹੋਈ ਹੈ।