ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਡਰੁੱਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਨਾਈ ਗਈ ਬਰਸੀ ਵਿੱਚ ਬਿਕਰਮ ਮਜੀਠੀਆ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਉੱਤੇ ਤੰਜ ਕੱਸਦਿਆਂ ਕਿਹਾ ਸੀ ਕਿ ਇਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਇਹ ਚੰਡੀਗੜ੍ਹ ਤੱਕ ਨਹੀਂ ਲਿਖ ਸਕਦੇ। ਪਰ ਮੁੱਖ ਮੰਤਰੀ ਵੱਲੋਂ ਆਪ ਵੀ ਚੰਡੀਗੜ੍ਹ ਦੇ ਸ਼ਬਦ ਦਾ ਗਲਤ ਉਚਾਰਨ ਕੀਤਾ ਗਿਆ ਹੈ। ਇਸ ਉੱਤੇ ਬਿਕਰਮ ਮਜੀਠੀਆ ਨੇ ਟਵੀਟ ਕਰ ਚੁੱਟਕੀ ਲਈ ਹੈ।
ਉਨ੍ਹਾਂ ਲਿਖਿਆ ਹੈ ਕਿ ਵੈਸੇ ਭਗਵੰਤ ਮਾਨ@BhagwantMann ਸਾਬ ਚੰਡਿਗੜ੍ਹ ਨਹੀ ਚੰਡੀਗੜ੍ਹ ਹੁੰਦਾ। ਪੰਜਾਬ ਦੇ CM ਦੀ ਗੰਭੀਰਤਾ ਦੇਖ ਲਓੁ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਨਹੀ ਕਰਨੀ , ਤੰਜ , ਚੁੱਟਕਲੇ , ਗੱਲਾਂ ਸੁਣਾਕੇ ਤਾਂ ਕੁਝ ਨੀ ਹੋਣਾ CM ਸਾਬ ਕੰਮ ਕਰੋ। ਸਟੇਟ ਤੇ ਸਟੇਜ ‘ਚ ਬਹੁਤ ਫਰਕ ਹੁੰਦਾ।
https://x.com/bsmajithia/status/1806989385469943868
ਇਹ ਵੀ ਪੜ੍ਹੋ – ਮੁੱਖ ਮੰਤਰੀ ਤੇ ਸੁਖਪਾਲ ਖਹਿਰਾ ਹੋਏ ਆਹਮਣੇ- ਸਾਹਮਣੇ, ਦੋਵਾਂ ਨੇ ਕੱਸੇ ਇੱਕ ਦੂਜੇ ‘ਤੇ ਤੰਜ