ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Chief Minister Bhagwant Mann) ਵੱਲੋਂ ਸੰਗਰੂਰ ਤੋਂ ਲੁਧਿਆਣਾ(Sangrur-Ludhiana road) ਦੇ ਰਾਹ ਦੇ ਦੋ ਟੌਲ ਪਲਾਜ਼ਾ ਬੰਦ ਕਰਨ(toll plazas shut down) ਦੇ ਐਲਾਨ ਕੀਤਾ ਹੈ। ਇਸ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਪਰ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ(dr dharamvir gandhi Patiala) ਇਸ ਇੱਕ ਡਰਾਮਾ ਦੱਸ ਰਹੇ ਹਨ। ਡਾ. ਗਾਂਧੀ ਨੇ ਸੀਐੱਮਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’
ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਲਿਖਿਆ ਹੈ-
”ਧੂਰੀ ਟੌਲ ਪਲਾਜਾ ਬੰਦ ਕਰਨ ਦਾ ਡਰਾਮਾ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਹਰ ਥਾਂ ਡਰਾਮਾ ਕਰਕੇ ਸਟੇਟ ਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ ਭਗਵੰਤ ਮਾਨ ਜੀ। ਧੂਰੀ ਦੇ ਟੋਲ ਬੰਦ ਕਰਾਉਣ ਦਾ ਹੋ ਹੱਲਾ ਕਰਨ ਵਾਲੇ ਭਗਵੰਤ ਮਾਨ ਦਰਅਸਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਉਹੋਜਾ ਸਾਡਾ ਮੀਡੀਆ ਹੈ ਜੋ ਉਹਨਾਂ ਨੂੰ ਸਵਾਲ ਨਹੀਂ ਕਰਦਾ। ਦਰਅਸਲ ਸੜਕ ਤੇ ਟੋਲ ਪਲਾਜਾ ਲਗਾਉਣ ਵੇਲੇ ਉਸਦੀ ਇੱਕ ਮਿਆਦ ਹੁੰਦੀ ਹੈ, ਕਿ ਟੋਲ ਐਨਾ ਸਮਾਂ ਲੈਣਾ ਹੈ ਫੇਰ ਬੰਦ ਕਰਨਾ ਹੈ। ਧੂਰੀ ਵਾਲੇ ਟੌਲ ਦਾ 4 ਸਤੰਬਰ 2022 ਨੂੰ ਯਾਨੀ ਅੱਜ ਕੰਟਰੈਕਟ ਖਤਮ ਹੋਣਾ। ਭਗਵੰਤ ਮਾਨ ਜੀ ਨੂੰ ਜਦੋਂ ਹੀ ਪਤਾ ਲੱਗਿਆ ਪਹੁੰਚ ਗਏ ਖਬਰਾਂ ਲਵਾਉਣ ਕਿ ਮੈਂ ਬੰਦ ਕਰਾਏ ਟੋਲ। ਬਿਨਾ ਗੱਲ ਦੇ ਸਰਕਾਰੀ ਪ੍ਰੋਗਰਾਮ ਕਰਕੇ ਲੋਕਾ ਦੈ ਪੈਸਾ ਬਰਬਾਦ ਕਰ ਰਹੇ ਹਨ ਮੁੱਖਮੰਤਰੀ ਸਾਹਬ। ਉਧਰੋਂ ਨਾ ਸਰਕਾਰੀ ਮੁਲਾਜਮਾਂ ਨੂੰ ਤਨਖਾਹਾਂ ਮਿਲੀਆਂ, ਨਾ ਮੂੰਗੀ ਦੀ MSP ਮਿਲੀ, ਨਾ ਲੰਪੀ ਸਕਿਨ ਨਾਲ ਪੰਜਾਬ ਵਿਚ ਮਰੇ 1 ਲੱਖ ਤੋਂ ਵੱਧ ਪਸ਼ੂਆਂ ਦਾ ਸਰਕਾਰ ਨੇ ਕੁਝ ਕੀਤਾ। ਬੱਸ ਇਸ਼ਤਿਹਾਰਾਂ ਉਤੇ ਆਹ ਡਰਾਮਿਆਂ ਤੇ ਜੋਰ ਹੈ…”’
ਦੱਸ ਦੇਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਡਾ ਅਤੇ ਮੰਡੀ ਅਹਿਮਦਗੜ੍ਹ ਟੌਲ ਪਲਾਜ਼ਾ 5 ਸਤੰਬਰ ਤੋਂ ਬੰਦ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਟੌਲ ਅਧਿਕਾਰੀ ਛੇ ਮਹੀਨੇ ਦਾ ਵਾਧਾ ਚਾਹੁੰਦੇ ਸਨ ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਮੁੱਖ ਮੰਤਰੀ ਨੇ ਲੱਡਾ ਟੋਲ ਪਲਾਜ਼ਾ ਵਿਖੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਟੋਲ ਪਲਾਜ਼ਾ ਆਪਰੇਟਰ ਮੁਆਵਜ਼ੇ ਵਿੱਚ 20 ਮਹੀਨੇ ਜਾਂ 50 ਕਰੋੜ ਰੁਪਏ ਦੇ ਵਾਧੇ ਦੀ ਮੰਗ ਕਰ ਰਹੇ ਸਨ। ਮੈਂ ਉਨ੍ਹਾਂ ਦੀਆਂ ਦੋਵੇਂ ਮੰਗਾਂ ਨੂੰ ਠੁਕਰਾ ਦਿੱਤਾ ਅਤੇ ਲੋਕ ਹਿੱਤ ਵਿੱਚ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ, ”
ਦੋ ਟੋਲ ਪਲਾਜ਼ਿਆਂ ਨੇ ਸੱਤ ਸਾਲਾਂ ਦੀ ਮਿਆਦ ਲਈ 5 ਸਤੰਬਰ 2015 ਨੂੰ ਕੰਮ ਸ਼ੁਰੂ ਕੀਤਾ ਸੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਦੋ ਟੋਲ ਪਲਾਜ਼ੇ ਉਸ ਵੇਲੇ ਦੀ ਅਕਾਲੀ ਸਰਕਾਰ ਦਾ ‘ਤੋਹਫ਼ਾ’ ਸਨ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਲੱਡਾ ਟੋਲ ਪਲਾਜ਼ਾ ਨੂੰ ਚਾਲੂ ਨਹੀਂ ਕੀਤਾ ਜਾਵੇਗਾ। ਪਰ ਧੂਰੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਤੋਂ ਬਾਅਦ, ਬਾਦਲ ਸਰਕਾਰ ਆਪਣੇ ਵਾਅਦੇ ਨੂੰ ਵਫ਼ਾ ਨਾ ਕਰ ਸਕੀ, ”
ਉਨ੍ਹਾਂ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਸੰਚਾਲਕ “ਆਪਣੀਆਂ ਇੱਛਾਵਾਂ ਅਨੁਸਾਰ” ਖਰਚੇ ਵਧਾ ਦਿੰਦੇ ਹਨ, ਜਿਸ ਨਾਲ ਲੋਕਾਂ ਦੀ ਜੇਬ ‘ਤੇ ਵੱਡਾ ਬੋਝ ਪੈਂਦਾ ਹੈ, ਉਸਨੇ ਕਿਹਾ, “ਸੱਤ ਸਾਲਾਂ ਤੱਕ, ਲੋਕਾਂ ਨੇ ਭਾਰੀ ਰਕਮਾਂ ਅਦਾ ਕੀਤੀਆਂ। ‘ਆਪ’ ਸਰਕਾਰ ਹੋਰ ਟੋਲ ਦੀਆਂ ਸ਼ਰਤਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ ਅਤੇ ਜਾਂਚ ਕਰ ਰਹੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ।”
ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਨਿਯਮਿਤ ਤੌਰ ‘ਤੇ ਕੰਮ ਕਰ ਰਹੀ ਹੈ, ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਟਾਟਾ ਗਰੁੱਪ ਲੁਧਿਆਣਾ ਨੇੜੇ 2,600 ਕਰੜੋ ਰੁਪਏ ਦੇ ਨਿਵੇਸ਼ ਨਾਲ ਸੂਬੇ ਵਿੱਚ ਇੱਕ ਵੱਡਾ ਪ੍ਰੋਜੈਕਟ ਸਥਾਪਤ ਕਰੇਗਾ।
ਲੱਡਾ ਟੋਲ ਪਲਾਜ਼ਾ ਦੇ ਮੈਨੇਜਰ ਪਰਮਜੀਤ ਸਿੰਘ ਨੇ ਕਿਹਾ: “ਸਾਨੂੰ ਕਿਸਾਨ ਅੰਦੋਲਨ ਅਤੇ ਕੋਵਿਡ ਦੌਰਾਨ ਬਹੁਤ ਨੁਕਸਾਨ ਹੋਇਆ ਹੈ। ਅਸੀਂ ਮਿਆਦ ਵਧਾਉਣ ਦੀ ਮੰਗ ਕੀਤੀ ਸੀ, ਪਰ ਮੁੱਖ ਮੰਤਰੀ ਨੇ ਇਨਕਾਰ ਕਰ ਦਿੱਤਾ। ਅਸੀਂ ਅੱਜ ਰਾਤ( 4 ਸਤੰਬਰ ਦੀ ਰਾਤ) ਟੋਲ ਪਲਾਜ਼ਾ ਬੰਦ ਕਰ ਦੇਵਾਂਗੇ।”