‘ਦ ਖ਼ਾਲਸ ਬਿਊਰੋ :- ਬਹਿਲਬਲ ਕਲਾਂ ਅਤੇ ਕੋਟਕਪੂਰਾ ਗੋ ਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਿਆ ਸਮਾਂ ਪੂਰਾ ਹੋ ਗਿਆ ਹੈ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕੱਲ੍ਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬੇਅਦਬੀ ਇਨਸਾਫ਼ ਮੋਰਚੇ ਵਿੱਚ ਜਾ ਰਹੇ ਹਨ। ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਾਰੇ ਲੋਕਾਂ ਨੂੰ ਮੋਰਚੇ ਵਾਲੀ ਥਾਂ ਪਹੁੰਚਣ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰ ਦੇ ਨਾਲ ਸਵਾਲ ਜਵਾਬ ਕੀਤਾ ਜਾਵੇ ਅਤੇ ਸਰਕਾਰ ਉੱਤੇ ਕਾਰਵਾਈ ਕਰਨ ਦੇ ਲਈ ਦਬਾਅ ਬਣਾਇਆ ਜਾਵੇ।
ਦਰਅਸਲ, ਬਰਗਾੜੀ ਬੇਅ ਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋ ਲੀ ਕਾਂ ਡ ਦੀ 2 ਵੱਖ SIT ਜਾਂਚ ਕਰ ਰਹੀਆਂ ਹਨ। ਜਾਂਚ ਵਿੱਚ ਹੋ ਰਹੀ ਦੇਰੀ ਦੇ ਖਿਲਾਫ਼ ਮ੍ਰਿ ਤਕ ਦਾ ਪੁੱਤਰ ਸੁਖਰਾਜ ਸਿੰਘ ਨੇ ਤਕਬੀਨ 8 ਮਹੀਨੇ ਤੋਂ ਬਰਗਾੜੀ ਵਿੱਚ ਮੋਰਚਾ ਲਗਾਇਆ ਹੋਇਆ ਹੈ। ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਪੰਜਾਬ ਦੇ AG ਵੱਲੋਂ ਇੱਕ ਟੀਮ 3 ਮਹੀਨੇ ਪਹਿਲਾਂ ਭੇਜੀ ਗਈ ਸੀ ਅਤੇ ਮੋਰਚੇ ‘ਤੇ ਬੈਠੇ ਸਿੰਘਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਤਿੰਨ ਮਹੀਨੇ ਦੇ ਅੰਦਰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਹਰ ਮਹੀਨੇ ਕਾਨੂੰਨੀ ਕਾਰਵਾਈ ਦੀ ਰਿਪੋਰਟ ਦੇਵੇਗੀ। ਤਿੰਨ ਮਹੀਨੇ ਖ਼ਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ AG ਦੀ ਟੀਮ ਪਹੁੰਚੀ ਤਾਂ ਉਨ੍ਹਾਂ ਨੇ ਠੋਸ ਕਾਨੂੰਨੀ ਕਾਰਵਾਈ ਲਈ 10 ਦਿਨਾਂ ਦਾ ਮੋਰਚੇ ਤੋਂ ਹੋਰ ਸਮਾਂ ਮੰਗਿਆ ਸੀ ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ।
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਮੇਧ ਸੈਣੀ ਨੇ ਕੇਂਦਰੀ ਏਜੰਸੀ ਤੋਂ ਗੋ ਲੀ ਕਾਂ ਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਦੇ ਬਾਅਦ ADGP LK ਯਾਦਵ ਵਾਲੀ SIT ਨੇ ਸੈਣੀ ਨੂੰ ਪੇਸ਼ ਹੋਣ ਲਈ ਸਮਨ ਭੇਜਿਆ ਹੈ ਪਰ ਸੈਣੀ ਨੇ ਦਿੱਲੀ ਰੁਝੇਵੇ ਦਾ ਹਵਾਲਾ ਦਿੰਦੇ ਹੋਏ ਪੇਸ਼ ਨਾ ਹੋਣ ਦੀ ਚਿੱਠੀ SIT ਨੂੰ ਲਿੱਖੀ ਹੈ,ਉਧਰ ਪੰਜਾਬ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਹ ਨਿਰਦੇਸ਼ ਸੁਮੇਧ ਸੈਣੀ ਦੀ ਪਟੀਸ਼ਨ ਰੱਦ ਕਰਨ ਵੇਲੇ ਦਿੱਤੇ। ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ADGP ਦੀ ਅਗਵਾਈ ਵਿੱਚ ਹੋ ਰਹੀ ਹੈ। ਉਧਰ ਬਹਿਬਲ ਕਲਾਂ ਦੀ ਜਾਂਚ IG ਨੌਨਿਹਾਲ ਸਿੰਘ ਦੀ ਟੀਮ ਕਰ ਰਹੀ ਹੈ।