‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਾਲ 2022 ਤੱਕ ਭਾਰਤ ਦੀਆਂ ਵੱਡੀਆਂ ਆਈਟੀ ਕੰਪਨੀਆਂ ਆਟੋਮੇਸ਼ਨ ਦੇ ਕਾਰਣ ਵੱਡੇ ਪੱਧਰ ਉੱਤੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਲਈ ਤਿਆਰੀ ਕਰ ਰਹੀਆਂ ਹਨ।ਇਹ ਖੁਲਾਸਾ ਬੈਂਕ ਆਫ਼ ਅਮਰੀਕਾ ਦੀ ਇਕ ਰਿਪੋਰਟ ਵਿੱਚ ਹੋਇਆ ਹੈ।ਬੈਂਕ ਆਫ ਅਮਰੀਕਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਟੋਮੋਸ਼ਨ ਕਾਰਨ ਕੰਪਨੀਆਂ ਨੂੰ ਇਹ ਫੈਸਲਾ ਕਰਨ ਪੈ ਰਿਹਾ ਹੈ।

ਰਿਪੋਰਟ ਮੁਤਾਬਿਕ ਬੈਂਕ ਆਫ ਅਮਰੀਕਾ ਨੇ ਕਿਹਾ ਕਿ ਜਿਵੇਂ ਕਿ ਆਟੋਮੋਸ਼ਨ ਯਾਨੀ ਕੇ ਸਵੈਚਾਲਨ (ਆਪਣੇ ਆਪ ਕੋਈ ਕੰਮ ਹੋਣਾ) ਨੇ ਤੇਜ਼ੀ ਲਿਆਂਦੀ ਹੈ, ਘਰੇਲੂ ਸਾੱਫਟਵੇਅਰ ਕੰਪਨੀਆਂ 2022 ਤੱਕ 30 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੀ ਤਿਆਰੀ ਕਰ ਰਹੀਆਂ ਹਨ। ਰਿਪੋਰਟ ਦੀ ਮੰਨੀਏ ਤਾਂ ਛਾਂਟੀ ਕਰਨ ਵਿੱਚ TCS, Infosys, Wipro, HCL, Tech Mahindra ਅਤੇ Cognizant ਵਰਗੀਆਂ ਵੱਡੀਆਂ ਆਈ ਟੀ ਕੰਪਨੀਆਂ ਇਹ ਕੰਮ ਕਰਨ ਲਈ ਤਿਆਰੀ ਫੜ ਰਹੀਆਂ ਹਨ।

ਬੀਓਏ ਨੇ ਆਪਣੀ ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਹੈ ਕਿ ਅਜਿਹਾ ਕਰਨ ਨਾਲ ਆਈ ਟੀ ਕੰਪਨੀਆਂ ਨੂੰ 100 ਅਰਬ ਡਾਲਰ ਦੀ ਵੱਡੀ ਬਚਤ ਹੋਏਗੀ। ਇਸ ਵਿਚਲਾ ਇਕ ਵੱਡਾ ਹਿੱਸਾ ਇਹ ਜ਼ਿਆਦਾਤਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ‘ਤੇ ਖਰਚ ਕਰਦੇ ਹਨ।

ਨੈਸਕਾਮ ਦੇ ਅਨੁਸਾਰ, ਭਾਰਤ ਦੇ ਘਰੇਲੂ ਆਈ ਟੀ ਸੈਕਟਰ ਵਿੱਚ ਲਗਭਗ 1 ਕਰੋੜ 6 ਲੱਖ ਲੋਕ ਰੁਜ਼ਗਾਰ ਪ੍ਰਾਪਤ ਕਰਦੇ ਹਨ, ਜਿਨ੍ਹਾਂ ਵਿੱਚੋਂ 90 ਲੱਖ ਲੋਕ ਘੱਟ ਕੁਸ਼ਲ ਸੇਵਾਵਾਂ ਅਤੇ ਬੀਪੀਓ ਵਿੱਚ ਸੇਵਾ ਨਿਭਾ ਰਹੇ ਹਨ।

ਇਹਨਾਂ 90 ਲੱਖ ਲੋਕਾਂ ਵਿੱਚ 30 ਪ੍ਰਤੀਸ਼ਤ ਅਰਥਾਤ 30 ਲੱਖ ਲੋਕ ਆਪਣੀ ਨੌਕਰੀਆਂ ਤੋਂ ਹੱਥ ਧੋ ਬੈਠਣੇ। ਇਸਦਾ ਮੁੱਖ ਕਾਰਣ ਰੋਬੋਟਿਕ ਪ੍ਰਕਿਰਿਆ ਆਟੋਮੈਟਿਕਸ ਹੈ।ਇਸ ਰਿਪੋਰਟ ਵਿਚ ਅੰਦਾਜਾ ਲਗਾਇਆ ਗਿਆ ਹੈ ਕਿ ਇਹ ਰੋਬੋਟਿਕ ਪ੍ਰਕਿਰਿਆ 7 ਲੱਖ ਕਰਮਚਾਰੀਆਂ ਦੀ ਥਾਂ ਲਵੇਗੀ ਅਤੇ ਬਾਕੀਆਂ ਦੀ ਛਾਂਟੀ ਘਰੇਲੂ ਆਈਟੀ ਕੰਪਨੀਆਂ ਦੁਆਰਾ ਹੋਰ ਤਕਨੀਕੀ ਖੋਜਾਂ ਵਿੱਚ ਵਾਧਾ ਹੋਣ ਕਾਰਨ ਹੋਵੇਗੀ।

ਆਟੋਮੋਸ਼ਨ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਉੱਤੇ ਪਵੇਗਾ, ਜਿੱਥੇ ਇਹ 10 ਲੱਖ ਲੋਕਾਂ ਦੀ ਨੌਕਰੀ ਖਾ ਲਵੇਗਾ। ਹਾਲਾਂਕਿ, ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੰਨੇ ਵੱਡੇ ਸਵੈਚਾਲਨ ਦੇ ਬਾਵਜੂਦ, ਜਰਮਨੀ ਵਿੱਚ 26%, ਚੀਨ ਵਿੱਚ 7%, ਭਾਰਤ ਵਿੱਚ 5% ਕਰਮਚਾਰੀਆਂ ਦੀ ਘਾਟ ਹੋ ਸਕਦੀ ਹੈ।

ਇਸ ਤੋਂ ਇਲਾਵਾ, ਦੱਖਣੀ ਕੋਰੀਆ ਦੇ ਨਾਲ ਬ੍ਰਾਜ਼ੀਲ, ਥਾਈਲੈਂਡ, ਮਲੇਸ਼ੀਆ ਅਤੇ ਰੂਸ ਵਰਗੇ ਦੇਸ਼ਾਂ ਵਿਚ ਕੁਸ਼ਲ ਲੇਬਰ ਦੀ ਵੀ ਕਮੀ ਆ ਸਕਦੀ ਹੈ। ਜਦੋਂ ਕਿ, ਦੱਖਣੀ ਅਫਰੀਕਾ, ਗ੍ਰੀਸ, ਇੰਡੋਨੇਸ਼ੀਆ ਅਤੇ ਫਿਲਪੀਨਜ਼ ਵਿਚ ਅਗਲੇ 15 ਸਾਲਾਂ ਲਈ ਹੁਨਰਮੰਦ ਕਿਰਤ ਮੌਜੂਦ ਰਹੇਗੀ।

Leave a Reply

Your email address will not be published. Required fields are marked *