India

ਖੰਨਾ ‘ਚ ‘Thar’ ਨੇ ਇੱਕ ਸ਼ਖਸ ਨੂੰ ਘੜੀਸਿਆ ਤਾਂ ਹੁਣ ਸਕੂਟੀ ਵਾਲੇ ਨੇ ਬਜ਼ੁਰਗ ਨੂੰ ਕਈ ਕਿਲੋਮੀਟਰ ਤੱਕ ਘੜੀਸਿਆ !

SCOOTY DRAG

ਬਿਊਰੋ ਰਿਪੋਰਟ : ਸੋਮਵਾਰ ਨੂੰ ਖੰਨਾ ਵਿੱਚ ਥਾਰ ਚਲਾਉਣ ਵਾਲੇ ਨੌਜਵਾਨ ਨੇ ਪਹਿਲਾ ਇੱਕ ਸਖਸ ਨੂੰ ਟੱਕਰ ਮਾਰੀ ਫਿਰ ਕਈ ਕਿਲੋਮੀਟਰ ਤੱਕ ਘੜੀਸਿਆ ਅਤੇ ਬੁਰੀ ਤਰ੍ਹਾਂ ਜਖ਼ਮੀ ਛੱਡ ਕੇ ਫਰਾਰ ਹੋ ਗਿਆ ਸੀ । ਜਿਸ ਤੋਂ ਬਾਅਦ ਪੀੜਤ ਹਸਤਪਾਲ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ । ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਇੱਕ ਬਜ਼ੁਰਗ ਨੂੰ ਸਕੂਟੀ ਵਾਲੇ ਨੇ ਕਈ ਕਿਲੋਮੀਟਰ ਤੱਕ ਘਸੀੜਿਆ ਹੈ । ਇਹ ਘਟਨਾ ਬੈਂਗਲੁਰੂ ਤੋਂ ਸਾਹਮਣੇ ਆਈ ਹੈ । ਸਕੂਟੀ ਚਲਾਉਣ ਵਾਲੇ ਨੂੰ ਪਤਾ ਸੀ ਕਿ ਬਜ਼ੁਰਗ ਨੂੰ ਉਹ ਘੜੀਸਿਆ ਹੈ ਪਰ ਉਹ ਨਹੀਂ ਰੁਕਿਆ ਉਹ ਵਾਰ-ਵਾਰ ਮੁੜ-ਮੁੜ ਕੇ ਬਜ਼ੁਰਗ ਦੀ ਹਾਲਤ ਵੇਖ ਰਿਹਾ ਸੀ ਪਰ ਉਹ ਸਕੂਟੀ ਚਲਾਉਂਦਾ ਰਿਹਾ । ਜਦੋਂ ਲੋਕਾਂ ਨੇ ਸਕੂਟੀ ਦਾ ਪਿੱਛਾ ਕੀਤਾ ਤਾਂ ਜਾਕੇ ਉਹ ਉਹ ਰੁਕਿਆ। ਪੁਲਿਸ ਨੇ ਬੇਦਰਦ ਸਕੂਟੀ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ । ਪੀੜਤ ਬਜ਼ੁਰਗ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਇਹ ਪੂਰੀ ਘਟਨਾ ਬੈਂਗਲੁਰੂ ਦੇ ਮਗਦੀ ਰੋਡ ਦੀ ਹੈ । ਮੁਥਪਾ ਨਾਂ ਦਾ ਬਜ਼ੁਰਗ ਆਪਣੀ ਬੋਲੈਰੋ ਕਾਰ ‘ਤੇ ਜਾ ਰਿਹਾ ਸੀ । ਇਸੇ ਦੌਰਾਨ ਸਕੂਟੀ ਸਵਾਰ ਸਾਹਿਲ ਨਾਲ ਦੇ ਨੌਜਵਾਨ ਨੇ ਗੱਡੀ ਨੂੰ ਪਿੱਛੋ ਟੱਕਰ ਮਾਰੀ । ਸਾਹਿਲ ਮੋਬਾਈਲ’ ਤੇ ਗੱਲ ਕਰ ਰਿਹਾ ਸੀ । ਬਜ਼ੁਰਗ ਆਪਣੀ ਗੱਡੀ ਤੋਂ ਸਾਹਿਲ ਨੂੰ ਸਮਝਾਉਣ ਦੇ ਲਈ ਹੇਠਾਂ ਉਤਰਿਆ ਤਾਂ ਸਕੂਟੀ ਸਵਾਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ । ਬਜ਼ੁਰਗ ਨੇ ਉਸ ਦੀ ਸਕੂਟੀ ਫੜੀ ਪਰ ਸਾਹਿਲ ਨਹੀਂ ਰੁਕਿਆ,ਬਜ਼ੁਰਗ ਹੇਠਾਂ ਡਿੱਗ ਗਿਆ ਪਰ ਸਾਹਿਲ ਆਪਣੀ ਸਕੂਟੀ ਭਜਾਉਂਦਾ ਰਿਹਾ । ਉਹ ਨਹੀਂ ਰੁਕਿਆ। ਬਜ਼ੁਰਗ ਚੀਕ ਦਾ ਰਿਹਾ ਪਰ ਸਾਹਿਲ ਨੇ ਇੱਕ ਨਹੀਂ ਸੁਣੀ,ਕਈ ਕਿਲੋਮੀਟਰ ਤੱਕ ਬਜ਼ੁਰਗ ਘੜੀਸਿਆ ।

  ਵੀਡੀਓ ਬਣਾਇਆ ਤਾਂ ਸਾਹਿਲ ਡਰ ਗਿਆ

ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਸਾਹਿਲ ਆਪਣੀ ਸਕੂਟੀ ਨਾਲ ਬਜ਼ੁਰਗ ਨੂੰ ਘੜੀਸਿਆ ਹੈ । ਬਜ਼ੁਰਗ ਨੇ ਸਕੂਟੀ ਨੂੰ ਪਿਛਲੇ ਪਾਸੇ ਤੋਂ ਫੜਿਆ ਹੋਇਆ ਹੈ । ਕਈ ਲੋਕ ਬਜ਼ੁਰਗ ਨੂੰ ਬਚਾਉਣ ਦੇ ਲਈ ਸਕੂਟੀ ਦਾ ਪਿੱਛਾ ਕਰ ਰਹੇ ਸਨ । ਇਸ ਦੇ ਬਾਵਜੂਦ ਮੁਲਜ਼ਮ ਸਾਹਿਲ ਰੁਕਣ ਦਾ ਨਾ ਨਹੀਂ ਲੈ ਰਿਹਾ ਸੀ । ਜਦੋਂ ਲੋਕਾਂ ਦੀ ਗਿਣਤੀ ਵੱਧੀ ਤਾਂ ਮੁਲਜ਼ਮ ਨੇ ਸਕੂਟੀ ਰੋਕੀ ।

ਬਜ਼ੁਰਗ ਦਾ ਬਿਆਨ

ਪੀੜਤ ਬਜ਼ੁਰਗ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਨੇ ਉਸ ਦੀ ਗੱਡੀ ਨੂੰ ਪਿੱਛੋ ਟੱਕਰ ਮਾਰੀ ਸੀ । ਜੇਕਰ ਉਹ ਰੁਕ ਜਾਂਦਾ ਅਤੇ ਮੁਆਫੀ ਮੰਗ ਲੈਂਦਾ ਤਾਂ ਉਹ ਉਸ ਨੂੰ ਜਾਣ ਦਿੰਦਾ । ਪਰ ਗਲਤੀ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਸੀ । ਬਜੁਰਗ ਨੇ ਦੱਸਿਆ ਕਿ ਉਸ ਨੇ ਸਕੂਟੀ ਨੂੰ ਫੜਿਆ ਸੀ ਅਤੇ ਉਸ ਨੂੰ ਲੱਗਿਆ ਕਿ ਉਹ ਰੁਕ ਜਾਵੇਗਾ ਪਰ ਉਸ ਨੇ ਸਕੂਟੀ ਇੰਨੀ ਤੇਜ਼ ਭਜਾਈ ਕਿ ਬਜ਼ੁਰਗ ਦਾ ਹੱਥ ਸਕੂਟੀ ਵਿੱਚ ਫਸ ਗਿਆ ਅਤੇ ਉਹ ਕਈ ਕਿਲੋਮੀਟਰ ਤੱਕ ਘੜੀਸਿਆ ਗਿਆ । ਇਸ ਤੋਂ ਪਹਿਲਾਂ ਦਿੱਲੀ ਦੀ ਅੰਜਲੀ ਨਾਲ ਵੀ ਅਜਿਹਾ ਹੀ ਹੋਇਆ ਸੀ ।

ਦਿੱਲੀ ਦੀ ਅੰਜਲੀ ਦੀ ਦਰਦਨਾਕ ਮੌਤ

ਨਵੇਂ ਸਾਲ ‘ਤੇ ਅੰਜਲੀ ਨਾਂ ਦੀ ਇੱਕ ਨੌਜਵਾਨ ਕੁੜੀ ਨਾਲ ਵੀ ਅਜਿਹਾ ਹੀ ਦਰਦਨਾਕ ਹਾਦਸਾ ਹੋਇਆ ਸੀ । ਨਵੇਂ ਸਾਲ ਤੋਂ ਜਦੋਂ ਅੰਜਲੀ ਆਪਣੀ ਦੋਸਤ ਦੇ ਨਾਲ ਸਕੂਟੀ ‘ਤੇ ਆ ਰਹੀ ਸੀ ਤਾਂ ਪਿੱਛੋ ਆ ਰਹੀ ਕਾਰ ਨੇ ਪਹਿਲਾ ਅੰਜਲੀ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ 12 ਕਿਲੋਮੀਟਰ ਤੱਕ ਘੜੀਸਿਆ। ਅੰਜਲੀ ਦੀ ਦਰਦਨਾਕ ਮੌਤ ਦਾ ਵੀਡੀਓ ਜਿਸ ਨੇ ਵੀ ਵੇਖਿਆ ਉਸ ਦੇ ਹੋਸ਼ ਉੱਡ ਗਏ । ਮੌਕੇ ‘ਤੇ ਮੌਜੂਦ ਪੁਲਿਸ ਵਾਲਿਆਂ ਨੇ ਵੇਖ ਕੇ ਵੀ ਕੁਝ ਨਹੀਂ ਕੀਤਾ ਸੀ ਜਿਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਅਤੇ ਮੁਲਜ਼ਮਾਂ ਖਿਲਾਫ਼ ਦਿੱਲੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ । ਉਧਰ ਖੰਨਾ ਵਿੱਚ ਜਿਸ ਥਾਰ ਦੇ ਡਰਾਈਵਰ ਨੇ ਇੱਕ ਸ਼ਖਸ ਨੂੰ ਟੱਕਰ ਮਾਰ ਕੇ ਘੜੀਸਿਆ ਸੀ ਉਸ ਦਾ ਨੰਬਰ CCTV ਵਿੱਚ ਆ ਗਿਆ ਸੀ । ਥਾਰ ਦਾ ਨੰਬਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਨੰਬਰ ਦੇ ਮਾਲਿਕ ਦੀ ਤਲਾਸ਼ ਕਰ ਰਹੀ ਹੈ।