India

‘ਪਾਕਿਸਤਾਨ ਜ਼ਿੰਦਾਬਾਦ ਨਹੀਂ’!’ਭਾਰਤ ਮਾਤਾ ਦੀ ਜੈ ਬੋਲੋ’!

ਬਿਉਰੋ ਰਿਪੋਰਟ : ਸ਼ੁੱਕਰਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਪਾਕਿਸਤਾਨ ਦੇ ਫੈਨ ਨੂੰ ਲੈਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਜੰਗ ਛਿੜ ਗਈ ਹੈ । ਪਾਕਿਸਤਾਨ ਅਤੇ ਆਸਟ੍ਰੇਲੀਆ ਦੇ ਵਿਚਾਲੇ ਚੱਲ ਰਹੇ ਮੈਚ ਦੌਰਾਨ ਪਾਕਿਸਤਾਨ ਤੋਂ ਆਇਆ ਫੈਨ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲੱਗਾ ਰਿਹਾ ਸੀ। ਜਿਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਵੱਲੋਂ ਉਸ ਨੂੰ ਰੋਕ ਦਿੱਤਾ ਗਿਆ ।

ਵਾਇਰਲ ਵੀਡੀਓ ਵਿੱਚ ਪਾਕਿਸਤਾਨ ਤੋਂ ਆਇਆ ਫੈਨ ਕਹਿੰਦਾ ਹੈ ਕਿ ਪਾਕਿਸਤਾਨ ਦੀ ਟੀਮ ਖੇਡ ਰਹੀ ਹੈ ‘ਮੈਂ ਪਾਕਿਸਤਾਨ ਜ਼ਿੰਦਾਬਾਦ ਨਹੀਂ ਬੋਲਾਂਗਾ ਤਾਂ ਕੀ ਬੋਲਾਂਗਾ । ਉਸ ਨੇ ਕਿਹਾ ਮੈਂ ਇੱਕ ਵੀਡੀਓ ਬਣਾਵਾਂਗਾ ਅਤੇ ਉਸ ਵਿੱਚ ਤੁਸੀਂ ਕਹੋ ਕਿ ਮੈਂ ਅਜਿਹਾ ਨਹੀਂ ਕਹਿ ਸਕਦਾ’ ।

ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਕਹਿ ਰਿਹਾ ਹੈ ਕਿ ‘ਭਾਰਤ ਮਾਤਾ ਦੀ ਜੈ ਕਹਿਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਪਰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਗਾਏ ਜਾ ਸਕਦੇ ਹਨ’। ਇਸ ਵੀਡੀਓ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਹਾਂ ਪਰ ਸੋਸ਼ਲ ਮੀਡੀਆ ਵਿੱਚ ਵੱਖ-ਵੱਖ ਲੋਕ ਇਸ ਨੂੰ ਸ਼ੇਅਰ ਕਰਦੇ ਹੋਏ ਕੁਮੈਂਟ ਲਿਖ ਰਹੇ ਹਨ ।

ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਮਨ ਅਮਨ ਸਿੰਘ ਛਿੰਨਾ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ । ‘ਬੇਵਕੂਫੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਤੁਸੀਂ ਇੱਕ ਪਾਕਿਸਤਾਨੀ ਨੂੰ ਕਿਵੇਂ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਣ ਤੋਂ ਰੋਕ ਸਕਦੇ ਹੋ?

ਇਸ ਤੋਂ ਇਲਾਵਾ ਪਾਕਿਸਤਾਨ ਪੱਤਰਕਾਰ ਵਜ਼ਾਹਤ ਕਾਜ਼ਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘x’ ‘ਤੇ ਲਿਖਿਆ ‘ਭਾਰਤੀ ਪੁਲਿਸ ਬੈਂਗਲੁਰੂ ਸਟੇਡੀਅਮ ਵਿੱਚ ਆਸਟ੍ਰੇਲੀਆ ਦੇ ਖਿਲਾਫ ਮੈਚ ਦੇ ਦੌਰਾਨ ਪਾਕਿਸਤਾਨੀ ਦਰਸ਼ਕਾਂ ਨੂੰ ਟੀਮ ਦਾ ਹੌਸਲਾ ਵਧਾਉਣ ਤੋਂ ਰੋਕ ਰਹੀ ਹੈ,ਇਹ ਬਹੁਤ ਹੀ ਗਲਤ ਹੈ ।

ਇੱਕ ਸ਼ਖਸ਼ ਨੇ ਲਿਖਿਆ ਕਿ ਇਹ ਸਾਡੇ ਭਾਰਤ ਦੀ ਨੁਮਾਇੰਦਗੀ ਨਹੀਂ ਕਰਦਾ ਹੈ,ਪਰ ਇਸ ਨੂੰ ਰੋਕਣ ਦੇ ਪਿੱਛੇ ਜਿਹੜੀ ਵੀ ਕਾਰਨ ਦੱਸਿਆ ਗਿਆ ਹੈ ਉਹ ਠੀਕ ਨਹੀਂ ਹੈ । ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਦਾ ਮਕਸਦ ਲੋਕਾਂ ਦੇ ਲਈ ਖੇਡ ਦਾ ਮਜ਼ਾ ਲੈਣ ਲਈ ਮਾਹੌਲ ਬਣਾਉਣਾ ਹੈ ।

ਮਸ਼ਹੂਰ ਖੇਡ ਪੱਤਰਕਾਰ ਵਿਕਰਾਂਤ ਗੁਪਤਾ ਨੇ ਕਿਹਾ ਹਰ ਇੱਕ ਵਿਅਕਤੀ ਨੂੰ ਆਪਣੀ ਟੀਮ ਦਾ ਹੌਸਲਾ ਵਧਾਉਣ ਦਾ ਪੂਰਾ ਅਧਿਕਾਰ ਹੈ। ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਂਗਰਸ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ । ਰਵੀ ਚੰਦਰ ਨਾਂ ਦੇ ਸ਼ਖਸ ਨੇ ਕਿਹਾ ਇਹ ਕਾਂਗਰਸ ਸਰਕਾਰ ਦੇ ਅੰਦਰ ਬੈਂਗਲੁਰੂ ਦਾ ਹਾਲ ਹੈ ਸ਼ਮਰਨਾਕ ਹੈ।

ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਭਾਰਤ ਪਾਕਿਸਤਾਨ ਦੇ ਮੈਚ ਦੌਰਾਨ ਪਾਕਿਸਤਾਨ ਦੇ ਕੋਚ ਨੇ ਵੀ ਇਲਜ਼ਾਮ ਲਗਾਇਆ ਸੀ ਕਿ ਸਟੇਡੀਅਮ ਵਿੱਚ ਸਿਰਫ਼ ਭਾਰਤ ਦੇ ਗਾਣੇ ਵਜ ਰਹੇ ਸਨ ਪਾਕਿਸਤਾਨ ਦੀ ਟੀਮ ਨੂੰ ਹਮਾਇਤ ਦੇਣ ਲਈ ਇੱਕ ਵੀ ਗਾਣਾ ਨਹੀਂ ਵਜਿਆ,ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਅਜਿਹਾ ਲੱਗ ਰਿਹਾ ਹੈ ਕਿ ਵਰਲਡ ਕੱਪ ICC ਨਹੀਂ ਬਲਕਿ BCCI ਕਰਵਾ ਰਿਹਾ ਹੈ ।