Punjab

ਬਾਪੂ ਸੂਰਤ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ ਕਰਨ ਐਲਾਨ !

ਬਿਊਰੋ ਰਿਪੋਰਟ : ਲੁਧਿਆਣਾ ਦੇ ਪਿੰਡ ਹਸਨਪੁਰ ਤੋਂ ਕੌਮੀ ਇਨਸਾਫ ਮੋਰਚੇ ਦੇ ਮੁਖੀ ਸੂਰਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਮੁੜ ਤੋਂ ਭੁੱਖ ਹੜਤਾਲ ਦੀ ਕਰਨਗੇ । ਬਾਪੂ ਸੂਰਤ ਸਿੰਘ ਨੇ ਕਿਹਾ ਹੈ ਕਿ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੂੰ ਕੁਝ ਵੀ ਹੋ ਗਿਆ ਤਾਂ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ । ਬਾਪੂ ਸੂਰਤ ਸਿੰਘ ਨੇ ਕਿਹਾ ਮੈਂ ਇਸ ਸਬੰਧ ਵਿੱਚ ਖਾਲੀ ਪੰਨਿਆਂ ‘ਤੇ ਇੱਕ ਵਸੀਅਤ ਲਿੱਖ ਦਿੱਤੀ ਹੈ । ਹਾਲਾਂਕਿ ਜਦੋਂ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਉਸ ਵੇਲੇ ਵਾਅਦਾ ਲਿਆ ਗਿਆ ਸੀ ਕਿ ਉਹ ਭੁੱਖ ਹੜਤਾਲ ‘ਤੇ ਨਹੀਂ ਬੈਠਣਗੇ ।

ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਜਾਣਕਾਰੀ ਨਹੀਂ ਹੈ

ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਿਕ ਉਨ੍ਹਾਂ ਕੋਲ ਵਸੀਅਤ ਬਾਰੇ ਕੋਈ ਜਾਣਕਾਰੀ ਨਹੀਂ ਹੈ । ਸੂਰਤ ਸਿੰਘ ਖਾਲਸਾ ਨੇ ਕਿਹਾ ਕਿ ਵਜ਼ਾਰਤ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੇ ਨਾਲ ਬੈਠਕ ਕਰਕੇ ਵਾਅਦਾ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੰਮ ਕਰਨਗੇ। ਪਰ ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ,ਉਲਟਾ ਮੋਰਚੇ ਨੂੰ ਦਬਾਉਣ ਨੂੰ ਲੱਗੇ ਹਨ।

14 ਤੋਂ 18 ਅਪ੍ਰੈਲ ਤੱਕ ਅਖੰਡ ਪਾਠ

ਬਾਪੂ ਸੂਰਤ ਸਿੰਘ ਖਾਲਸਾ ਦੀ ਵਿਗੜੀ ਹਾਲਤ ਦੀ ਵਜ੍ਹਾ ਕਰਕੇ ਪ੍ਰਸ਼ਾਸਨ ਨੇ ਕੌਮੀ ਮੋਰਚੇ ਵਾਲੀ ਥਾਂ ‘ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ । ਜਿਸ ਦੀ ਵਜ੍ਹਾ ਰਕੇ ਸੂਰਤ ਸਿੰਘ ਖਾਲਸਾ ਨੇ ਕਿਹਾ 14 ਅਪ੍ਰੈਲ ਤੋਂ 18 ਅਪ੍ਰੈਲ ਤੱਕ ਉਹ ਹਸਨਪੁਰ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰੱਖਣਗੇ ਇਸ ਦੇ ਬਾਅਦ ਭੁੱਖ ਹੜਤਾਲ ਸ਼ੁਰੂ ਕਰਨਗੇ ।

ਮੁਹਾਲੀ ਧਰਨੇ ਵਾਲੀ ਥਾਂ ‘ਤੇ ਅੰਤਿਮ ਸਸਕਾਰ ਹੋਵੇ

ਇਸ ਦੌਰਾਨ ਮੋਰਚੇ ਦੇ ਬੁਲਾਰੇ ਬਲਵਿੰਦਰ ਸਿੰਘ ਦਾਅਵਾ ਕੀਤਾ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਕਈ ਲੋਕਾਂ ਦੀ ਮੌਜੂਦਗੀ ਵਿੱਚ ਵਸੀਅਤ ਤਿਆਰ ਕੀਤੀ ਗਈ ਹੈ,ਉਨ੍ਹਾਂ ਨੇ ਹਮੇਸ਼ਾ ਬੰਦੀ ਸਿੰਘਾਂ ਦੀ ਲੜਾਈ ਲੜੀ ਹੈ, ਸੂਰਤ ਸਿੰਘ ਖਾਲਸਾ ਦੀ ਇੱਛਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸਸਕਾਰ ਮੁਹਾਲੀ ਧਰਨੇ ਵਾਲੀ ਥਾਂ ‘ਤੇ ਕੀਤਾ ਜਾਵੇ। ਉਧਰ ਬਾਪੂ ਸੂਰਤ ਸਿੰਘ ਦੀ ਸਿਹਤ ਨੂੰ ਵੇਖ ਰਹੇ ਡਾਕਟਰ ਸਾਰੰਗ ਸ਼ਰਮਾ ਨੇ ਕਿਹਾ ਉਨ੍ਹਾਂ ਨੂੰ ਬੀਪੀ ਅਤੇ ਸੂਗਰ ਦੀ ਪਰੇਸ਼ਾਨੀ ਹੈ ਜਿਸ ਕਾਰਨ ਸਫਰ ਨਹੀਂ ਕਰਨ ਦਿੱਤਾ ਜਾ ਸਕਦਾ ਹੈ।