Punjab

ਅਮਰੀਕਾ ਭੇਜਣ ਦੇ ਨਾਂ ‘ਤੇ 50 ਲੱਖ ਹੜਪੇ !

ਬਿਊਰੋ ਰਿਪੋਰਟ : ਪੰਜਾਬ ਦੇ ਏਜੰਟਾਂ ਨੇ ਅਮਰੀਕਾ ਭੇਜਣ ਦੇ ਨਾਂ ਦੇ ਅੰਬਾਲਾ ਦੇ ਨੌਜਵਾਨ ਤੋਂ 50 ਲੱਖ ਰੁਪਏ ਹੜਪ ਲਏ । ਨੌਜਵਾਨ ਨੂੰ ਇੱਕ ਬਿਲਡਿੰਗ ਵਿੱਚ ਬੰਨ ਕੇ ਰੱਖਿਆ ਗੰਨ ਪੁਆਇੰਟ ‘ਤੇ ਪਰਿਵਾਰ ਨੂੰ USA ਪਹੁੰਚਣ ਦਾ ਝੂਠਾ ਫੋਨ ਕਰਵਾਇਆ ਬਾਅਦ ਵਿੱਚੋ ਮੁਲਜ਼ਮ ਨੂੰ ਏਅਰ ਪੋਰਟ ਛੱਡ ਦਿੱਤਾ ਅਤੇ ਫਰਾਰ ਹੋ ਗਏ । ਨੌਜਵਾਨ ਨੇ ਆਪ ਬੀਤੀ ਪਰਿਵਾਰ ਨੂੰ ਫੋਨ ਕਰਕੇ ਦੱਸੀ। ਪਰਿਵਾਰ ਨੇ ਅੰਬਾਲਾ ਦੇ ਐੱਸਪੀ ਨੂੰ ਸ਼ਿਕਾਇਤ ਕੀਤੀ ਅਤੇ ਹੁਣ 5 ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ ।

ਚਰਖੀ ਮੁਹੱਲੇ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦਲਜੀਤ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ । ਅਪ੍ਰੈਲ 2022 ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੇ ਮੋਗਾ ਦੇ ਮਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ। ਮਨਜੀਤ ਸਿੰਘ ਸੋਸ਼ਲ ਮੀਡੀਆ ‘ਤੇ ਪੋਸਟ ਪਾਹੁੰਦਾ ਸੀ ਕਿ ਉਹ ਅੰਮ੍ਰਿਤਸਰ ਦੇ ਪਿੰਡ ਸਾਂਰੰਗਦੇਵ ਦੇ ਰਹਿਣ ਵਾਲੇ ਗੁਰਬੀਰ ਸਿੰਘ,ਵਿਕਮ ਸਿੰਘ,ਅਮਨਪ੍ਰੀਤ ਅਤੇ ਸੰਦੀਪ ਨਾਲ ਮਿਲ ਕੇ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ।

50 ਲੱਖ ਵਿੱਚ ਡੀਲ ਹੋਈ, 8 ਲੱਖ ਪਹਿਲਾਂ ਲਏ ਗਏ

ਸ਼ਿਕਾਇਤਕਤਰਾ ਨੇ ਦੱਸਿਆ ਕਿ ਉਹ ਮੁਲਜ਼ਮਾਂ ਦੀ ਗੱਲਾਂ ਵਿੱਚ ਫਸ ਗਏ ਅਤੇ ਪੁੱਤਰ ਦਲਜੀਤ ਸਿੰਘ ਨੂੰ ਪਾਸਪੋਰਟ ਲੈਕੇ ਅੰਬਾਲਾ ਦੇ ਪਿੰਡ ਮੌਜਗੜ੍ਹ ਦੇ ਗੁਰਚਰਨ ਸਿੰਘ ਕੋਲ ਭੇਜ ਦਿੱਤਾ,ਮੁਲਜ਼ਮਾਂ ਦੇ ਕਹਿਣ ਦੇ ਬਾਅਦ ਉਸ ਨੇ ਪੁੱਤਰ ਨੂੰ USA ਭੇਜਣ ਦਾ ਮਨ ਬਣਾ ਲਿਆ । ਮੁਲਜ਼ਮਾਂ ਨੇ USA ਭੇਜਣ ਦੇ ਲਈ 50 ਲੱਖ ਮੰਗੇ, ਇਸ ਵਿੱਚ 8 ਲੱਖ ਪਹਿਲਾਂ ਦਿੱਤੇ ਗਏ। ਮੁਲਜ਼ਮਾਂ ਨੇ ਦੱਸਿਆ ਕਿ ਦਲਜੀਤ ਨੂੰ USA ਭੇਜਣ ਦੇ ਲਈ 1 ਮਹੀਨੇ ਦਾ ਸਮੇਂ ਲੱਗੇਗਾ ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕਿਹਾ ਸੀ ਕਿ ਦਲਜੀਤ ਸਿੰਘ ਦੀ USA ਦੀ ਫਲਾਇਟ ਅਜਰਬੇਜਾਨ ਤੋਂ ਜਾਏਗੀ । ਇਸ ਤੋਂ ਪਹਿਲਾਂ ਦਲਜੀਤ ਸਿੰਘ ਨੂੰ ਅਜਰਬੇਜਾਨ ਜਾਣਾ ਹੋਵੇਗਾ ਉਸ ਤੋਂ ਬਾਅਦ USA ਦੀ ਫਲਾਇਟ ‘ਤੇ ਭੇਜਣਗੇ । ਉਸ ਨੇ ਸਾਰੀ ਰਕਮ ਰਿਸ਼ਤੇਦਾਰਾਂ ਤੋਂ ਉਧਾਰ ਲੈਕੇ ਦੇ ਦਿੱਤੀ । ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਸਿੰਘ ਨੇ ਫੋਨ ਕਰਕੇ ਕਿਹਾ ਕਿ ਦਲਜੀਤ ਸਿੰਘ ਦੀ USA ਦੀ ਟਿਕਟ ਹੋ ਗਈ ਹੈ ਫਿਰ ਉਸ ਨੂੰ ਦਿੱਲੀ ਬੁਲਾਇਆ । ਦਿੱਲੀ ਏਅਰਪੋਰਟ ‘ਤੇ ਪੁੱਤਰ ਨੂੰ ਦੱਸਿਆ ਕਿ ਟਿਕਟ ਕਨਫਰਮ ਨਹੀਂ ਹੋਈ ਹੈ । ਇੱਥੋ ਦਲਜੀਤ ਨੂੰ ਇੱਕ ਵੱਡੀ ਬਿਲਡਿੰਗ ਵਿੱਚ ਲਿਜਾਇਆ ਗਿਆ ਅਤੇ ਉਸ ਨੂੰ ਬੰਧਨ ਬਣਾਇਆ ਗਿਆ ।