India

ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ,ਆਸਟ੍ਰੇਲੀਆ ਤੋਂ ਲਿਆ ਸੀ ਪਿਤਾ,ਇਹ ਬਣੀ ਵਜ੍ਹਾ

8 Year old boy died due to chocolate

ਬਿਊਰੋ ਰਿਪੋਰਟ : 8 ਸਾਲ ਦੇ ਮੁੰਡੇ ਦੀ ਚਾਕਲੇਟ ਖਾਣ ਨਾਲ ਮੌਤ ਹੋ ਗਈ ਹੈ । ਪਿਤਾ ਕੰਘਨ ਸਿੰਘ ਵਿਦੇਸ਼ ਤੋਂ ਇਹ ਚਾਰਲੇਟ ਲੈਕੇ ਆਇਆ ਸੀ । 8 ਸਾਲ ਦੇ ਸੰਦੀਪ ਨੇ ਜਿਵੇਂ ਹੀ ਪਿਤਾ ਵੱਲੋਂ ਲਿਆਈ ਚਾਕਲੇਟ ਖਾਦੀ ਤਾਂ ਉਹ ਗਲੇ ਵਿੱਚ ਫੱਸ ਗਈ । ਫੌਰਨ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਡਾਕਟਰਾਂ ਨੇ ਉਸ ਦੀ ਮੌਤ ਦੀ ਵਜ੍ਹਾ ਦਮ ਘੁਟਣ ਨੂੰ ਦੱਸਿਆ ਹੈ । 4 ਮਹੀਨੇ ਪਹਿਲਾਂ 6 ਸਾਲ ਦੀ ਬੱਚੀ ਦੀ ਵੀ ਇਸੇ ਵਜ੍ਹਾ ਕਰਕੇ ਮੌਤ ਹੋਈ ਸੀ ।

ਤੇਲੰਗਾਨਾ ਦੇ ਵਾਰੰਗਲ ਦੇ ਰਹਿਣ ਵਾਲੇ ਕੰਘਨ ਸਿੰਘ ਇਲੈਕਟ੍ਰਿਕ ਦੀ ਦੁਕਾਨ ਚਲਾਉਂਦੇ ਹਨ। 20 ਸਾਲ ਪਹਿਲਾਂ ਰਾਜਸਥਾਨ ਤੋਂ ਆਏ ਸਨ। ਉਨ੍ਹਾਂ ਦੇ 4 ਬੱਚੇ ਹਨ । ਉਹ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਟ੍ਰਿਪ ‘ਤੇ ਗਏ ਸਨ, ਜਿੱਥੋਂ ਉਹ ਚਾਕਲੇਟ ਲੈਕੇ ਆਏ ਸਨ । ਪੁੱਤਰ ਸੰਦੀਪ ਕੁਝ ਚਾਕਲੇਟ ਸਕੂਲ ਵਿੱਚ ਲੈ ਗਿਆ ਸੀ ਜਿਸ ਨੂੰ ਖਾਣ ਨਾਲ ਉਸ ਦੀ ਮੌਤ ਹੋ ਗਈ ।

ਕਰਨਾਟਕਾ ਵਿੱਚ ਵੀ 6 ਸਾਲ ਦੀ ਬੱਚੀ ਦੀ ਇਸੇ ਤਰ੍ਹਾਂ ਗਲੇ ਵਿੱਚ ਚਾਕਲੇਟ ਫੱਸਣ ਦੀ ਵਜ੍ਹਾ ਕਰਕੇ ਮੌਤ ਹੋਈ ਸੀ । ਹਾਦਸਾ ਉਸ ਵਕਤ ਹੋਇਆ ਜਦੋਂ ਮ੍ਰਿਤਕ ਕੁੜੀ ਸਾਮਨਵੀ ਪੁਜਾਰੀ ਆਪਣੀ ਸਕੂਲ ਦੀ ਵੈਨ ਵਿੱਚ ਚੜਨ ਵਾਲੀ ਸੀ । ਸਾਮਨਵੀ ਸਕੂਲ ਜਾਣ ਨੂੰ ਤਿਆਰ ਨਹੀਂ ਸੀ ਮਾਂ ਨੇ ਮਨਾਉਣ ਦੇ ਲਈ ਇਕ ਚਾਕਲੇਟ ਦਿੱਤੀ ਸੀ । ਇਸ ਵਿਚਾਲੇ ਸਕੂਲ ਵੈਨ ਆ ਗਈ ਅਤੇ ਸਾਮਨਵੀ ਨੇ ਰੈਪਰ ਦੇ ਨਾਲ ਹੀ ਚਾਕਲੇਟ ਖਾ ਲਈ । ਜਿਸ ਤੋਂ ਬਾਅਦ 6 ਸਾਲ ਦੀ ਬੱਚੀ ਦਾ ਦਮ ਘੁੱਟ ਗਿਆ ਉਹ ਵੈਨ ‘ਤੇ ਚੜਨ ਵੇਲੇ ਹੀ ਬੇਹੋਸ਼ ਹੋਕੇ ਡਿੱਗ ਗਈ । ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬੱਚ ਨਹੀਂ ਸਕੀ। ਇਸ ਤੋਂ ਇਲਾਵਾ ਭੋਜਪੁਰ ਵਿੱਚ ਵੀ ਚਾਕਲੇਟ ਖਾਣ ਦੀ ਵਜ੍ਹਾ ਕਰਕੇ ਇਕ ਬੱਚੇ ਦੀ ਮੌਤ ਹੋ ਗਈ ਸੀ । ਇਲਜ਼ਾਮ ਹਨ ਕਿ ਕਿਰਾਨੇ ਦੀ ਦੁਕਾਨਦਾਰ ਤੋਂ ਮਾਂ ਨੇ ਬੱਚੇ ਨੂੰ ਚਾਕਲੇਟ ਲੈਕੇ ਦਿੱਤੀ ਸੀ । ਇਸ ਦੇ ਖਾਣ ਦੇ ਬਾਅਦ ਬੱਚੇ ਦੀ ਤਬੀਅਤ ਵਿਗੜ ਗਈ । ਹਸਪਤਾਲ ਲਿਜਾਉਂਦੇ ਹੋਏ ਰਸਤੇ ਵਿੱਚ 12 ਸਾਲ ਦੇ ਮਾਸੂਮ ਨੇ ਦਮ ਤੋੜ ਦਿੱਤਾ,ਹਾਲਾਂਕਿ ਪਿਤਾ ਨੇ ਇਲਜ਼ਾਮ ਲਗਾਇਆ ਸੀ ਕਿ ਗੁਆਂਢੀ ਨੇ ਜ਼ਹਿਰ ਮਿਲਾ ਕੇ ਚਾਕਲੇਟ ਦਿੱਤੀ ਸੀ ।

ਕਿਵੇ ਗਲੇ ਵਿੱਚ ਫੱਸ ਦੀ ਹੈ ਚਾਕਲੇਟ

ਦਰਾਸਲ ਸਾਡੇ ਗਲੇ ਵਾਲਾ ਹਿੱਸਾ ਕਾਫੀ ਨਾਜ਼ੁਕ ਹੁੰਦਾ ਹੈ । 2 ਨਲੀ ਹੁੰਦੀ ਹੈ,ਖਾਣਾ ਗਲੇ ਵਿੱਚ ਕਿਉਂ ਫੱਸ ਦਾ ਹੈ । ਇਸ ਦੀ ਵਜ੍ਹਾ ਨਾਲ ਜਾਨ ਕਿਵੇਂ ਚੱਲੀ ਜਾਂਦੀ ਹੈ । ਬੱਚੇ ਨੂੰ ਗਲਤ ਤਰੀਕੇ ਨਾਲ ਕੁਝ ਵੀ ਖਵਾਉਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਮਾਹਿਰਾ ਨੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੇਕਰ ਗਲੇ ਵਿੱਚ ਕੁਝ ਵੀ ਫੱਸ ਜਾਵੇ ਤਾਂ ਬੱਚੇ ਨੂੰ ਸਿੱਧਾ ਖੜਾ ਰੱਖੋਂ, ਤੁਸੀਂ ਉਸ ਦੇ ਪਿੱਛੇ ਜਾਉ,ਦੋਵੇ ਹੱਥਾਂ ਨਾਲ ਉਸ ਨੂੰ ਫੜੋ,ਤੁਹਾਡੇ ਹੱਥ ਛਾਤੀ ਤੋਂ ਹੇਠਾਂ ਅਤੇ ਧੁੰਨੀ ਤੋਂ ਉੱਤੇ ਹੋਣੇ ਚਾਹੀਦੇ ਹਨ । ਜ਼ੋਰ ਨਾਲ ਤੁਸੀਂ ਉਸ ਨੂੰ ਆਪਣੇ ਪੇਟ ਵੱਲ ਖਿੱਚੋ ਅਤੇ ਫਿਰ ਛੱਡੋ ਯਾਨੀ ਝਟਕਾ ਦਿਉ।