India

ਅਤੀਤ ਅਹਿਮਦ ਦੇ ਪੁੱਤਰ ਅਸਦ ਨੂੰ ਲੈਕੇ ਆਈ ਵੱਡੀ ਖ਼ਬਰ ! 5 ਲੱਖ ਦਾ ਸੀ ਇਨਾਮ !

ਬਿਊਰੋ ਰਿਪੋਰਟ : ਉਮੇਸ਼ ਪਾਲ ਕਤਲ ਮਾਮਲੇ ਵਿੱਚ ਵਾਂਟਿਡ ਗੈਂਗਸਟਰ ਅਤੀਤ ਦੇ ਪੁੱਤਰ ਅਸਦ ਅਤੇ ਸ਼ੂਟਰ ਗੁਲਾਮ ਮੁਹੰਮਦ ਦਾ ਯੂਪੀ ਪੁਲਿਸ ਨੇ ਐਂਕਾਉਂਟਰ ਕਰਕੇ ਮਾਰ ਦਿੱਤਾ ਹੈ । ਐਂਕਾਉਂਟਰ ਝਾਂਸੀ ਵਿੱਚ STF ਨੇ ਕੀਤਾ ਹੈ,ਦੋਵਾਂ ਦੇ ਸਿਰ ‘ਤੇ 5-5 ਲੱਖ ਦਾ ਇਨਾਮ ਸੀ,ਪੁਲਿਸ ਮੁਤਾਬਿਕ ਉਨ੍ਹਾਂ ਦੇ ਕੋਲ ਵਿਦੇਸ਼ੀ ਹਥਿਆਰ ਸੀ। ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਗੈਂਗਸਟਰਾਂ ਖਿਲਾਫ ਜ਼ੀਰੋ ਟਾਲਰੈਂਸ ਹੈ । ਸਿਆਸਤਦਾਨ ਅਤੇ ਗੈਂਗਸਟਰ ਅਤੀਤ ਅਹਿਮਦ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਉਸ ਨੇ ਐਂਕਾਉਂਟਰ ਦਾ ਸ਼ੱਕ ਜਤਾਇਆ ਸੀ । ਜਦੋਂ ਉਸ ਨੂੰ ਅਦਾਲਤ ਵਿੱਚ ਪੁੱਤਰ ਦੇ ਐਂਕਾਉਂਟਰ ਬਾਰੇ ਪਤਾ ਚੱਲਿਆ ਤਾਂ ਉਹ ਰੋਣ ਲੱਗਿਆ । ਸਿੱਧੂ ਮੂਸੇਵਾਲਾ ਦੀ ਬਰਸੀ ਦੌਰਾਨ ਪਿਤਾ ਬਲਕੌਰ ਸਿੰਘ ਨੇ ਵੀ ਯੂਪੀ ਦੇ ਮੁੱਖ ਮੰਤਰੀ ਯੋਗੀ ਦੀ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਯੂਪੀ ਦੇ ਸੀਐੱਮ ਨੂੰ 2024 ਵਿੱਚ ਵੀ ਲੋਕ ਵੋਟ ਪਾਉਣਗੇ, ਕਿਉਂਕਿ ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਸੁਰੱਖਿਆ ਦਾ ਮਾਹੌਲ ਦਿੱਤਾ ਹੈ । ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਵੀ ਯੋਗੀ ਦੀ ਗੈਂਗਸਟਰਾਂ ਖਿਲਾਫ ਕਾਰਵਾਈ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸਸੀ ਕਿ ਇਸੇ ਤਰ੍ਹਾਂ ਪੰਜਾਬ ਦੇ ਗੈਂਗਸਟਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ।

24 ਫਰਵਰੀ ਨੂੰ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਅਸਦ ਅਤੇ ਗੁਲਾਮ ਮੁਹੰਮਦ ਫਰਾਰ ਸੀ,STF ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ, ਜਿਵੇਂ ਹੀ ਝਾਂਸੀ ਵਿੱਚ ਉਸ ਦੀ ਲੋਕੇਸ਼ਨ ਮਿਲੀ ਪੁਲਿਸ ਨੇ ਉਸ ਦਾ ਐਂਕਾਉਂਟਰ ਕਰਕੇ ਮਾਰ ਦਿੱਤਾ । ਉਧਰ ਉਮੇਸ਼ ਪਾਲ ਦੀ ਮਾਂ ਨੇ ਕਿਹਾ ਮੇਰੇ ਪੁੱਤਰ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਗਈ । ਅੱਜ ਕੀ ਕਾਰਵਾਈ ਸਾਨੂੰ ਥੋੜ੍ਹੀ ਸ਼ਾਂਤੀ ਦੇਵੇਗੀ,ਮੇਰੇ ਪੁੱਤਰ ਦੇ ਕਾਤਲ ਮਾਰੇ ਗਏ,ਇਹ ਜੋ 2 ਐਂਕਾਉਂਟਰ ਹੋਏ ਹਨ,ਉਨ੍ਹਾਂ ਨੂੰ ਪਾਪ ਦੀ ਸਜ਼ਾ ਮਿਲੀ ਹੈ,ਇਸ ਦੇ ਲਈ ਮੁੱਖ ਮੰਤਰੀ ਯੋਗੀ ਦਾ ਧੰਨਵਾਦ ਹੈ ।

ਅਤੀਤ ਨੇ ਪਤਨੀ ਨੂੰ ਕਿਹਾ ਸੀ ਪੁੱਤਰ ਨੇ ਸ਼ੇਰਾਂ ਵਾਲਾ ਕੰਮ ਕੀਤਾ

ਉਮੇਸ਼ ਪਾਲ ਕਤਲ ਵਿੱਚ ਅਸਦ ਦਾ ਨਾਂ ਅਤੇ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਅਸਦ ਦੀ ਮਾਂ ਸ਼ਾਇਸਤਾ ਨੇ ਅਤੀਤ ਅਹਿਮ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਸੀ। ਉਸ ਨੇ ਕਿਹਾ ਸੀ ਕਿ ਅਸਦ ਫਿਲਹਾਲ ਬੱਚਾ ਹੈ,ਉਸ ਨੂੰ ਇਸ ਮਾਮਲੇ ਵਿੱਚ ਨਹੀਂ ਲਿਆਉਣਾ ਚਾਹੀਦਾ ਹੈ। ਇਹ ਸੁਣਨ ਤੋਂ ਬਾਅਦ ਡਾਨ ਅਤੀਤ ਅਹਿਮਦ ਕਾਫੀ ਨਰਾਜ਼ ਹੋ ਗਿਆ ਸੀ। ਫੋਨ ‘ਤੇ ਗੁੱਸੇ ਵਿੱਚ ਉਸ ਨੇ ਕਿਹਾ ਸੀ ਕਿ ਅਸਦ ਸ਼ੇਰ ਦਾ ਬੱਚਾ ਹੈ, ਉਸ ਨੇ ਸ਼ੇਰਾਂ ਵਾਲਾ ਕੰਮ ਕੀਤਾ ਹੈ, ਅੱਜ ਉਸ ਦੀ ਵਜ੍ਹਾ ਕਰਕੇ ਮੈਨੂੰ 18 ਸਾਲ ਬਾਅਦ ਚੈਨ ਦੀ ਨੀਂਦ ਆਈ ਹੈ, ਉਮੇਸ਼ ਦੇ ਚੱਲ ਦੇ ਮੇਰੀ ਨੀਂਦ ਹਰਾਮ ਹੋ ਗਈ ਸੀ।