India

BBC ਖਿਲਾਫ ਡਬਲ ਸ਼ਿਕੰਜਾ ! ਇਨਕਮ ਟੈਕਸ ਤੋਂ ਬਾਅਦ ਹੁਣ ਇਸ ਏਜੰਸੀ ਨੇ ਘੇਰਾ ਪਾਇਆ!

ਬਿਊਰੋ ਰਿਪੋਰਟ : BBC ਇੰਡੀਆ ਦੇ ਖਿਲਾਫ਼ ਹੁਣ ED ਨੇ ਸ਼ਿਕੰਜਾ ਕੱਸ ਲਿਆ ਗਿਆ ਹੈ, FEMA ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ,ਇਸ ਤੋਂ ਪਹਿਲਾਂ ਫਰਵਰੀ ਵਿੱਚ ਇਨਕਮ ਟੈਕਸ ਵਿਭਾਗ ਨੇ ਦਿੱਲੀ,ਮੁੰਬਈ ਵਿੱਚ BBC ਦੇ ਦਫਤਰਾਂ ਵਿੱਚ ਸਰਵੇਂ ਕੀਤਾ ਸੀ। ਟੈਕਸ ਡਿਪਾਰਟਮੈਂਟ ਦੀ ਕਾਰਵਾਈ ਕੌਮਾਂਤਰੀ ਟੈਕਸ ਸੈਸ਼ਨ ਅਤੇ ਟਰਾਂਸਫਰ ਪ੍ਰਾਇਸਿੰਗ ਦੇ ਇਲਜ਼ਾਮਾਂ ਨੂੰ ਲੈਕੇ ਹੋਈ ਸੀ। ਏਜੰਸੀ ਨੇ ਫੇਮਾ ਦੇ ਨਿਯਮਾਂ ਤਹਿਤ ਕੰਪਨੀ ਦੇ ਕੁਝ ਕਾਰਜਕਾਰੀ ਅਧਿਕਾਰੀਆਂ ਦੇ ਦਸਤਾਵੇਜ਼ਾਂ ਅਤੇ ਬਿਆਨਾਂ ਦੀ ਰਿਕਾਰਡਿੰਗ ਦੀ ਮੰਗ ਕੀਤੀ ਹੈ । ਇਲਜ਼ਾਮ ਹੈ ਕਿ ਕੰਪਨੀ ਵੱਲੋਂ ਕਥਿਤ ਤੌਰ ‘ਤੇ ਸਿੱਧਾ ਵਿਦੇਸ਼ੀ ਨਿਵੇਸ਼ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਫਰਵਰੀ ਵਿੱਚ ਜਦੋਂ ਬੀਬੀਸੀ ਖਿਲਾਫ ਇਸ ਇਨਕਮ ਟੈਕਸ ਵਿਭਾਗ ਨੇ ਕਾਰਵਾਈ ਕੀਤੀ ਸੀ ਤਾਂ ਲੰਡਨ ਦੀ ਪਾਰਲੀਮੈਂਟ ਵਿੱਚ ਵੀ ਇਸ ਦਾ ਵਿਰੋਧ ਹੋਇਆ ਸੀ। ਇਸ ਨੂੰ ਲੈਕੇ ਭਾਰਤ ਵਿੱਚ ਵੀ ਸਿਆਸਤ ਕਾਫੀ ਗਰਮਾਈ ਸੀ, ਕਾਂਗਰਸ ਨੇ ਇਸ ਨੂੰ ਬੋਲਣ ਦੀ ਅਜ਼ਾਦੀ ਖਿਲਾਫ ਹਮਲਾ ਦੱਸਿਆ। ਕਾਂਗਰਸ ਦਾ ਇਲਜ਼ਾਮ ਸੀ ਕਿ ਕਿਉਂਕਿ ਗੁਜਰਾਜ ਦੰਗਿਆ ‘ਤੇ ਬੀਬੀਸੀ ਵੱਲੋਂ ਡਾਕੂਮੈਂਟਰੀ ਤਿਆਰ ਕੀਤੀ ਗਈ ਸੀ, ਜਿਸ ਦਾ ਬਦਲਾ ਲੈਣ ਦੇ ਲਈ ਬੀਬੀਸੀ ਖਿਲਾਫ ਕਾਰਵਾਈ ਕੀਤੀ ਗਈ ਹੈ । ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗੁਜਰਾਤ ਦੰਗੇ ‘ਤੇ ਬਣੀ ਬੀਬੀਸੀ ਦੀ ਡਾਕੂਮੈਂਟਰੀ ‘ਤੇ ਕਿਹਾ ਸੀ ਕਿ ਉਹ ਇਸ ਤੋਂ ਸਹਿਮਤ ਨਹੀਂ ਹਨ ਪਰ ਉਨ੍ਹਾਂ ਨੇ ਬੀਬੀਸੀ ਖਿਲਾਫ ਕਾਰਵਾਈ ਦਾ ਵਿਰੋਧ ਜ਼ਰੂਰ ਕੀਤਾ ਸੀ। ਬੀਬੀਬੀ ਨੇ ਗੁਜਰਾਤ ਦੰਗਿਆ ਨੂੰ ਲੈਕੇ ਇੱਕ ਡਾਕੂਮੈਂਟਰੀ ਬਣਾਈ ਸੀ ਜਿਸ ਵਿੱਚ ਭਾਰਤ ਵਿੱਚ ਬੈਨ ਲੱਗਾ ਦਿੱਤਾ ਗਿਆ ਸੀ। ਭਾਰਤ ਸਰਕਾਰ ਦਾ ਇਲਜ਼ਾਮ ਸੀ ਜਾਣ ਬੁੱਝ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅਕਸ ਖਰਾਬ ਕਰਨ ਦੀ ਸ਼ਰਾਰਤ ਕੀਤੀ ਗਈ ਹੈ।