The Khalas Tv Blog India ਇਕ ਸ਼ਖ਼ਸ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ ! ਫਿਰ ਕਿਹਾ ਜ਼ਿੰਦਗੀ ਭਰ ਕਿਸੇ ਨਾਲ ਨਹੀਂ ਕਰਾਂਗਾ ਵਿਆਹ
India

ਇਕ ਸ਼ਖ਼ਸ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ ! ਫਿਰ ਕਿਹਾ ਜ਼ਿੰਦਗੀ ਭਰ ਕਿਸੇ ਨਾਲ ਨਹੀਂ ਕਰਾਂਗਾ ਵਿਆਹ

lover marriage to girl friend dead body

ਅਸਾਮ ਵਿੱਚ ਇਕ ਸ਼ਖ਼ਸ ਨੇ ਪਿਆਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

ਬਿਊਰੋ ਰਿਪੋਰਟ : ਪਿਆਰ ਕੀ ਹੁੰਦਾ ਹੈ ? ਇਸ ਦੇ ਪਿੱਛੇ ਕੀ ਭਾਵਨਾਵਾਂ ਹੁੰਦਾ ਹੈ ? 2 ਰੂਹਾਂ ਕਿਵੇਂ ਜ਼ਿੰਦਗੀ ਦੇ ਅਖੀਰਲੇ ਪੱਲ ਤੱਕ ਇਕ-ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ ਜੇਕਰ ਕਿਸੇ ਨੇ ਇਹ ਜਾਣਨਾ ਹੈ ਤਾਂ ਅਸਾਮ ਦੇ ਬਿਟੂਪਨ ਤਮੋਲੀ ਤੋਂ ਸਿੱਖਣ ਦੀ ਜ਼ਰੂਰਤ ਹੈ। ਤਮੋਲੀ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਦੇ ਨਾਲ ਵਿਆਹ ਕੀਤਾ ਅਤੇ ਸਾਰੀਆਂ ਰਸਮਾ ਨਿਭਾਇਆ। ਇਸ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਬਿਟੂਪਨ ਆਪਣੀ ਪ੍ਰੇਮਿਕੀ ਪ੍ਰਾਥਨਾ ਦੇ ਸਿਰ ‘ਤੇ ਸੰਦੂਰ ਲਾ ਰਿਹਾ ਹੈ ਅਤੇ ਫਿਰ ਸਫੇਦ ਰੰਗ ਦਾ ਹਾਰ ਉਸ ਦੇ ਗਲੇ ਵਿੱਚ ਪਾ ਰਿਹਾ ਹੈ ਅਤੇ ਫਿਰ ਆਪਣੇ ਗਲੇ ਵਿੱਚ ਵੀ ਪਾਉਂਦਾ ਹੈ। ਬਿਟੂਪਨ ਸਿਰਫ਼ ਇੱਥੇ ਹੀ ਨਹੀਂ ਰੁੱਕਿਆ ਉਸ ਨੇ ਪ੍ਰਾਥਨਾ ਦੀ ਲਾਸ਼ ਦੇ ਸਾਹਮਣੇ ਖੜੇ ਹੋਕੇ ਕਸਮ ਖਾਦੀ ਕੀ ਉਹ ਜ਼ਿੰਦਗੀ ਭਰ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗਾ ।

ਕਈ ਸਾਲ ਤੋਂ ਇਕ ਦੂਜੇ ਨਾਲ ਪਿਆਰ ਕਰਦੇ ਸਨ

ਅਸਾਮ ਦੇ ਮੋਰੀ ਪਿੰਡ ਦੇ ਰਹਿਣ ਵਾਲੇ 27 ਸਾਲ ਦੇ ਬੁਟੁਪਨ ਤਮੋਲੀ ਅਤੇ ਚਾਪਰਮੁਖ ਦੇ ਕੋਸੁਆ ਪਿੰਡ ਦੀ ਰਹਿਣ ਵਾਲੀ 24 ਸਾਲ ਦੀ ਪ੍ਰਾਥਨਾ ਇਕ ਦੂਜੇ ਨੂੰ ਪਿਆਰ ਕਰਦੇ ਸਨ।ਦੋਵੇ ਜਲਦ ਹੀ ਵਿਆਹ ਦੀ ਤਿਆਰੀ ਕਰ ਰਹੇ ਸਨ। ਪਰ ਅਚਾਨਕ ਪ੍ਰਾਥਨਾ ਬਿਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਇਲਾਜ ਦੇ ਦੌਰਾਨ 18 ਨਵੰਬਰ ਨੂੰ ਪ੍ਰਾਥਨਾ ਦੀ ਮੌਤ ਗਈ । ਪ੍ਰਾਥਨਾ ਦੀ ਮੌਤ ਦੇ ਬਾਅਦ ਬਿਟੁਪਨ ਤਮੋਲੀ ਉਸ ਦੇ ਘਰ ਪਹੁੰਚਿਆ ਅਤੇ ਉਸ ਨੇ ਪ੍ਰੇਮਿਕਾ ਦੀ ਲਾਸ਼ ਦੇ ਨਾਲ ਵਿਆਹ ਰਚਾਉਣ ਦੀ ਗੱਲ ਕਹੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ।

ਪਰਿਵਾਰ ਨੇ ਰੋਕਿਆ ਤਾਂ ਤਮੋਲੀ ਨੇ ਦਿੱਤਾ ਇਹ ਜਵਾਬ

ਪ੍ਰਾਥਨਾ ਦੀ ਮੌਤ ਤੋਂ ਬਾਅਦ ਬਿਟੁਪਨ ਨੇ ਉਸ ਦੀ ਲਾਸ਼ ਦੇ ਨਾਲ ਵਿਆਹ ਕਰਨ ਦੀ ਗੱਲ ਕਹੀ ਤਾਂ ਪਰਿਵਾਰ ਵਾਲਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ‘ਤੇ ਬਿਟੁਪਨ ਨੇ ਕਿਹਾ ਇਹ ਪ੍ਰਾਥਨਾ ਦੀ ਅਖੀਰਲੀ ਇੱਛਾ ਸੀ ਕਿ ਉਹ ਲਾੜੀ ਬਣੇ। ਉਸ ਦੀ ਜ਼ਿਦ ਦੇ ਅੱਗੇ ਪਰਿਵਾਰ ਵਾਲਿਆਂ ਨੇ ਵੀ ਹਾਰ ਮਨ ਲਈ ਫਿਰ ਪ੍ਰਾਥਨਾ ਦੀ ਅੰਤਿਮ ਯਾਤਰਾ ਤੋਂ ਪਹਿਲਾਂ ਪੂਰੇ ਰਿਵਾਜ ਦੇ ਨਾਲ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।

 

Exit mobile version