India

26 ਜਨਵਰੀ ‘ਤੇ ਇਮਾਨਦਾਰੀ ਲਈ ਸਨਮਾਨਿਤ, ਹੁਣ 5,000 ਦੀ ਰਿਸ਼ਵਤ ਲੈਂਦੇ ਫੜੀ ਗਈ ਮਹਿਲਾ ASI

munni devi asi bribe, police, corruption news, viral video

ਭਵਾਨੀ : ਗਣਤੰਤਰ ਦਿਵਸ(Republic Day) ‘ਤੇ ਚੰਗੇ ਕੰਮ ਅਤੇ ਇਮਾਨਦਾਰੀ ਲਈ ਸਨਮਾਨਿਤ ਹੋਣ ਵਾਲੀ ਹਰਿਆਣਾ ਦੀ ਮਹਿਲਾ ਸਬ-ਇੰਸਪੈਕਟਰ ਮੁੰਨੀ ਦੇਵੀ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ( bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਵਰਦੀ ਵਿਚ ਗ੍ਰਿਫਤਾਰ ਹੁੰਦੀ ਨਜ਼ਰ ਆ ਰਹੀ ਹੈ।

ਮੰਗਲਵਾਰ ਨੂੰ ਹਿਸਾਰ ਅਤੇ ਭਵਾਨੀ ਵਿਜੀਲੈਂਸ ਵਿਭਾਗ ਦੀ ਸਾਂਝੀ ਟੀਮ ਨੇ ਬਵਾਨੀਖੇੜਾ ਵਿਖੇ ਤਾਇਨਾਤ ਸਬ ਇੰਸਪੈਕਟਰ ਮੁੰਨੀ ਦੇਵੀ ਨੂੰ ਗ੍ਰਿਫਤਾਰ ਕੀਤਾ। ਇਹ ਟੀਮ ਮਿੰਨੀ ਸਕੱਤਰੇਤ ਪਹੁੰਚੀ ਸੀ, ਜਿੱਥੇ ਮੁੰਨੀ ਦੇਵੀ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ।

ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਨੇ ਦੱਸਿਆ ਹੈ ਕਿ ਮੁੰਨੀ ਦੇਵੀ ਏਐਸਆਈ ਹੈ ਅਤੇ ਉਸ ਨੂੰ ਗਣਤੰਤਰ ਦਿਵਸ ‘ਤੇ ਉਸ ਦੇ ਚੰਗੇ ਕੰਮ ਅਤੇ ਇਮਾਨਦਾਰੀ ਲਈ ਸਨਮਾਨਿਤ ਕੀਤਾ ਗਿਆ ਸੀ। ਹੁਣ ਅਚਾਨਕ ਉਸ ਨੇ ਆਪਣਾ ਸੁਭਾਅ ਬਦਲ ਲਿਆ ਅਤੇ ਰਿਸ਼ਵਤ ਲੈ ਲਈ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਿਸ ਮਾਮਲੇ ‘ਚ ਮਹਿਲਾ ਏ.ਐੱਸ.ਆਈ. ਫੜੀ ਗਈ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਬਵਾਨੀਖੇੜੀ ਥਾਣੇ ਵਿੱਚ ਇੱਕ ਔਰਤ ਦਾ ਕੇਸ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਰਿਕਵਰੀ ਹੋਣੀ ਸੀ ਪਰ ਏਐਸਆਈ ਮੁੰਨੀ ਦੇਵੀ ਨੇ ਇਸ ਦੀ ਜਾਂਚ ਲਈ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਔਰਤ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਕੀਤੀ। ਔਰਤ ਵੱਲੋਂ ਦਿੱਤੇ ਪੈਸਿਆਂ ਦੀ ਫੋਟੋ ਵੀ ਗੁਪਤ ਰੂਪ ਵਿੱਚ ਖਿੱਚ ਲਈ ਗਈ ਸੀ। ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਜਦੋਂ ਨੋਟਾਂ ਦਾ ਮੇਲ ਹੋਇਆ ਤਾਂ ਸਾਰਾ ਸੱਚ ਆਇਆ ਸਾਹਮਣੇ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।