Fire breaks temple, Andhra Pradesh , West Godavari district

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਦੇ ਵੇਣੂਗੋਪਾਲਾ ਸਵਾਮੀ ਮੰਦਰ ਵਿੱਚ ਵੀਰਵਾਰ ਨੂੰ ਰਾਮ ਨੌਮੀ ਦੇ ਜਸ਼ਨ ਦੌਰਾਨ ਅੱਗ ਲੱਗ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ‘ਚ ਰਾਮ ਨੌਮੀ ‘ਤੇ ਵੀਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੋਂ ਦੇ ਵੇਣੂਗੋਪਾਲ ਮੰਦਰ ਕੰਪਲੈਕਸ ਵਿੱਚ ਰਾਮ ਨੌਮੀ ਲਈ ਬਣਾਏ ਪੰਡਾਲ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸ਼ਰਧਾਲੂਆਂ ਨੂੰ ਸਮੇਂ ਸਿਰ ਮੰਦਰ ਤੋਂ ਬਾਹਰ ਕੱਢਣ ਦਾ ਕੰਮ ਕੀਤਾ ਗਿਆ ਸੀ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

 

ਇਲਾਕੇ ‘ਚ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਫਾਇਰ ਬ੍ਰਿਗੇਡ ਮੰਦਰ ਪਹੁੰਚ ਚੁੱਕੇ ਹਨ। ਖਬਰਾਂ ਦੀ ਮੰਨੀਏ ਤਾਂ ਮੰਦਰ ‘ਚ ਮੌਜੂਦ ਸ਼ਰਧਾਲੂ ਅੱਗ ਨੂੰ ਦੇਖ ਕੇ ਬਾਹਰ ਆ ਗਏ। ਬਾਅਦ ‘ਚ ਸਥਾਨਕ ਲੋਕ ਹੀ ਅੱਗ ‘ਤੇ ਕਾਬੂ ਪਾਉਣ ਲਈ ਸਹਿਯੋਗ ਕਰਨ ਲੱਗੇ।