Punjab

ਨਵੇਂ ਨਿਯਮ:- ਪੰਜਾਬ ਭਰ ‘ਚ ਲਾਈ ਦਫ਼ਾ 144, ਵਿਆਹ ‘ਚ ਸਿਰਫ 30 ਲੋਕ ਜਾ ਸਕਣਗੇ, ਉਲੰਘਣਾ ‘ਤੇ ਪਰਚਾ ਲਾਜ਼ਮੀ

‘ਦ ਖ਼ਾਲਸ ਬਿਊਰੋ:- ਪੂਰੇ ਪੰਜਾਬ ਭਰ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ, 5 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਦੇ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ #ask captian  ਮੌਕੇ ਪੰਜਾਬ ਅੰਦਰ ਸਖ਼ਤੀ ਕਰਨ ਦਾ ਐਲਾਨ ਕੀਤਾ ਸੀ ਜੋ ਅੱਜ ਯਾਨਿ 13 ਜੁਲਾਈ ਤੋਂ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਵਿੱਚ ਨਵੀਆਂ  ਅਤੇ ਸਖਤ ਹਦਾਇਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਇਹ ਸਖ਼ਤ ਹਦਾਇਤਾਂ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਹਨ।

ਵਿਆਹ ਸਮਾਗਮਾਂ ਵਿੱਚ ਸਿਰਫ 30 ਲੋਕ ਸ਼ਾਮਿਲ ਹੋ ਸਕਣਗੇ, ਜਦਕਿ ਪਹਿਲਾਂ ਢਿੱਲ ਦੇ ਦੌਰਾਨ 50 ਲੋਕਾਂ ਦੇ ਵਿਆਹ ਸਮਾਗਮ ‘ਚ ਸ਼ਾਮਿਲ ਇਜਾਜ਼ਤ ਸੀ।  ਜਿਸ ‘ਤੇ ਮੁੜ ਸਖ਼ਤੀ ਕਰ ਦਿੱਤੀ ਗਈ ਹੈ,  ਮੌਜੂਦਾ ਸਮੇਂ ‘ਚ ਹੁਣ ਜੇਕਰ 30 ਤੋਂ ਵੱਧ  ਲੋਕ ਵਿਆਹ ਸਮਾਗਮ ‘ਚ ਸ਼ਾਮਿਲ ਹੁੰਦੇ ਹਨ ਤਾਂ ਮਹਾਂਮਾਰੀ ਐਂਕਟ ਤਹਿਤ ਉਹਨਾਂ ਖਿਲਾਫ ਪਰਚੇ ਦਰਜ ਕੀਤੇ ਜਾਣਗੇ।

ਪੰਜਾਬ ਭਰ ‘ਚ ਹੁਣ ਸਖਤੀ ਦਾ ਐਲਾਨ ਹੋ ਚੁੱਕਿਆ ਹੈ । ਕਿਸੇ  ਵੀ ਤਰ੍ਹਾਂ ਦੇ ਜਨਤਕ ਇੱਕਠ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਸਾਰੀਆਂ ਜਨਤਕ ਵਾਲੀਆਂ ਥਾਵਾਂ ਸਮੇਤ ਦਫਤਰਾਂ ‘ਚ ਕੰਮ ਕਰਨ ਵਾਲੇ ਅਤੇ  ਫੈਕਟਰੀਆਂ ‘ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਬਿਨਾਂ ਮਾਸਕ ਪਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾਂ ਹੋਵੇਗਾ, ਇਹ ਨਿਯਮ ਪਹਿਲਾਂ ਤੋਂ ਲਾਗੂ ਹੈ।

 

ਮੈਰਿਜ ਪੈਲਸਾਂ ਨੂੰ ਲੈ ਕੇ ਨਵੇਂ ਆਦੇਸ਼ਾਂ ਮੁਤਾਬਿਕ, ਜੇਕਰ ਮੈਰਿਜ ਪੈਲਸਾਂ ਵਿੱਚ ਵਿਆਹ ਸਮਾਗਮ ਦੌਰਾਨ  30 ਵੱਧ ਲੋਕ ਇੱਕਠੇ ਸ਼ਾਮਿਲ ਹੋਏ ਤਾਂ ਪੈਲਸਾਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੱਖਰੇ ਤੌਰ ‘ਤੇ ਕੀਤੀ ਜਾਵੇਗੀ।

 

ਹੋਟਲਾਂ, ਰੈਸਟੋਰੈਂਟਾਂ ਨੂੰ ਲੈ ਕੇ ਵੀ ਆਦੇਸ਼ ਜਾਰੀ ਹੋਇਆ ਹੈ ਕਿ ਜੇਕਰ ਹੋਟਲਾਂ, ਰੈਸਟੋਰੈਂਟਾਂ ਵਿੱਚ ਸ਼ੋਸਲ ਡਿਸਟੈਂਸਿੰਗ ਦਾ ਖਿਆਲ ਨਾ ਰੱਖਿਆ ਗਿਆ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਇਸ ਤੋਂ ਇਲਾਵਾਂ ਦਫਤਰਾਂ ਵਿੱਚ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ 5 ਤੋਂ ਵੱਧ ਲੋਕ ਇੱਕਠੇ ਨਹੀਂ ਬੈਠ ਸਕਣਗੇ ਅਤੇ ਨਾ ਹੀ ਦਫਤਰਾਂ ਵਿੱਚ ਪਬਲਿਕ ਡੀਲੀਂਗ ਕੀਤੀ ਜਾਵੇਗੀ। ਇੱਥੋ ਤੱਕ ਕੀ ਦਫਤਰਾਂ ਵਿੱਚ ਚਾਹ ਵੀ ਨਹੀਂ ਵਰਤਾਈ ਜਾਵੇਗੀ।

ਪ੍ਰਾਈਵੇਟ ਹਸਪਤਾਲਾਂ ਵਿੱਚ ਮਚਾਈ ਜਾਂਦੀ ਲੁੱਟ ਨੂੰ ਕਾਬੂ ਪਾਉਣ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹਸਪਤਾਲਾਂ ਜਿੰਨੀ ਹੀ ਫੀਸ ਲੈਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾਂ  ਪੰਜਾਬ ਦੇ ਸਾਰੇ DC, SP ਅਤੇ , SSP ਅਫਸਰਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਕੋਵਿਡ ਹਸਪਤਾਲ ‘ਚ ਬੈੱਡਾਂ ਦੀ ਸਹੀ ਜਾਣਕਾਰੀ ਮਰੀਜ਼ਾਂ ਨੂੰ ਉਪਲਬਧ ਕਰਾਉਣ ਅਤੇ ਮਰੀਜ਼ਾਂ ਦਾ ਇਲਾਜ ਕਰਨ ਵਿਚ ਕੋਈ ਵੀ ਅਣਗਹਿਲੀ ਨਾ ਕਰਨ ।

ਆਖਿਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਘੱਲਿਆ ਹੈ ਕਿ ਪੰਜਾਬ ਦੇ ਹਰ ਜਿਲ੍ਹੇ ਨੂੰ  ਸੈਨੇਟਾਈਜ਼ ਕੀਤਾ ਜਾਵੇਗਾ।