India

ਪਹਿਲੀ ਵਾਰੀ ਆਏ 12ਵੀਂ ਜਮਾਤ ਦੇ ਬਿਨਾਂ ਪੇਪਰਾਂ ਵਾਲੇ ਨਤੀਜੇ ਦੇਖੋ

‘ਦ ਖ਼ਾਲਸ ਬਿਊਰੋ :- CBSE ਨੇ 13 ਜੁਲਾਈ ਯਾਨਿ ਕਿ ਅੱਜ 12 ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਬੋਰਡ ਦੁਆਰਾ ਇਸ ਵਾਰ ਕੋਈ ਵੀ ਨਤੀਜਾ ਜਾਰੀ ਕਰਨ ਦਾ ਕੋਈ ਅਧਿਕਾਰਤ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਇਸ ਵੇਲੇ ਨਤੀਜੇ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ (cbseresults.nic.in) ‘ਤੇ ਜਾਰੀ ਕੀਤੇ ਹਨ। ਵਿਦਿਆਰਥੀ ਲਈ ਨਤੀਜਿਆ ਨਾਲ ਜੁੜੀ ਹਰ ਇੱਕ ਅਪਡੇਟ ਤੇ ਹੋਰ ਜਾਣਕਾਰੀ ਬੋਰਡ ਦੀ ਅਧਿਕਾਰਤ ਵੈਬਸਾਈਟ cbse.nic.in ‘ਤੇ ਉਪਲਬਧ ਹੈ। ਵਿਦਿਆਰਥੀ ਆਪਣੇ ਰੋਲ ਨੰਬਰ ਮੁਤਾਬਿਕ ਨਤੀਜੇ ਦੀ ਜਾਂਚ ਕਰ ਸਕਦੇ ਹਨ। CBSE ਦੁਆਰਾ ਇਸ ਵਾਰ ਕੋਈ ਮੈਰਿਟ ਸੂਚੀ ਜਾਰੀ ਨਹੀਂ ਗਈ।

ਖ਼ਬਰ ਏਜੰਸੀ ANI ਮੁਤਾਬਿਕ ਨਤੀਜੇ ਐਲਾਨੇ ਜਾਣ ਤੋਂ CBSE ਦੀ ਵੈੱਬਸਾਈਟ ਵੀ ਕਰੈਸ਼ ਹੋ ਗਈ ਸੀ। ਕਿਉਂਕਿ ਇੱਕ ਦਮ ਜਦੋਂ ਲੱਖਾ ਲੋਕ ਆਪਣੇ ਨਤੀਜੇ ਵੇਖਣ ਲੱਗੇ ਤਾਂ ਵੈੱਬਸਾਈਟ ਕਰੈਸ਼ ਹੋ ਗਈ। ਫਿਰ CBSE ਬੋਰਡ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਦੋ ਘੰਟਿਆਂ ਤੱਕ ਇਹ ਮੁਸ਼ਕਲ ਹੱਲ ਹੋ ਜਾਵੇਗੀ।

ਇਸ ਸਾਲ ‘ਚ 237901 ਵਿਦਿਆਰਥੀਆਂ ਨੇ ਦਿੱਲੀ ਖੇਤਰ ‘ਚ ਭਾਗ ਲਿਆ, ਜਿਨ੍ਹਾਂ ਵਿੱਚੋਂ  224552  ਵਿਦਿਆਰਥੀ ਪਾਸ ਹੋਏ ਹਨ, ਭਾਵ ਕੁੱਲ ਵਿਦਿਆਰਥੀਆਂ ਵਿੱਚੋਂ 94.39 ਪ੍ਰਤੀਸ਼ਤ ਪਾਸ ਹੋਏ ਹਨ। ਜਦੋਂਕਿ ਇਸ ਸਾਲ 16043 ਵਿਦੇਸ਼ੀ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 15122 ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਦੀ CBSE ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 92.15 ਵਿਦਿਆਰਥੀ ਤੇ 86.19 ਵਿਦਿਆਰਥੀ ਪਾਸ ਹੋਏ ਹਨ। ਸਭ ਤੋਂ ਵੱਧ 97.76 ਪ੍ਰਤੀਸ਼ਤ ਵਿਦਿਆਰਥੀ ਤ੍ਰਿਵੇਂਦਰਮ ਜ਼ੋਨ ਤੋਂ, ਇਸ ਤੋਂ ਬਾਅਦ ਬੰਗਲੌਰ ਜ਼ੋਨ ਤੋਂ 97.05, ਚੇਨਈ ਤੋਂ 96.17 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ 1,57,934 ਵਿਦਿਆਰਥੀ ਹਨ ਜਿਨ੍ਹਾਂ ਨੇ 12 ਵੀਂ ਦੀ ਪ੍ਰੀਖਿਆ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਵਿਚੋਂ 38,686 ਵਿਦਿਆਰਥੀ ਹਨ ਜਿਨ੍ਹਾਂ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

ਪਰ CBSE ਵਿਭਾਗ ਨੇ ਇਨ੍ਹਾਂ ਨਤੀਜਿਆ ਨੂੰ ਖਿਤੇ ਦੇ ਸਕੂਲਾਂ ਦੀ ਸੂਚੀ ਮੁਤਾਬਿਕ ਤਿਆਰ ਵੀ ਕੀਤੇ ਹਨ, ਯਾਨਿ ਜੇਕਰ ਸਕੂਲਾਂ ਅਨੁਸਾਰ ਨਤੀਜੇ ਨੂੰ ਵੇਖਣਾ ਚਾਹੁੰਦੇ ਹੋ ਤਾਂ ਖਿਤੇ ਦੇ ਨਵੋਦਿਆ ਵਿਦਿਆਲਿਆ ਤੋਂ 98.70%, ਕੇਂਦਰੀ ਵਿਦਿਆਲਿਆ ਤੋਂ 98.62%. ਤੇ 88.22% ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਪਾਸ ਹੋਏ ਹਨ। ਇਸਦੇ ਨਾਲ ਹੀ, CBSE ਦੁਆਰਾ ਜਾਰੀ ਕੀਤੀ ਗਈ ਨਤੀਜਿਆ ਦੀ ਸੂਚੀ ਮੁਤਾਬਿਕ, ਜਿਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕੀਤੀ ਗਈ ਸੀ, ਉਨ੍ਹਾਂ ਬੱਚਿਆਂ ਦੁਆਰਾ ਦਿੱਤੇ ਤਿੰਨ ਵਿਸ਼ਿਆਂ ਦੀ ਓਸਤ ਦੇ ਅਨੁਸਾਰ ਮੁਲਾਂਕਣ ਕੀਤਾ ਗਿਆ ਹੈ। CBSE ਉਨ੍ਹਾਂ ਬੱਚਿਆਂ ਲਈ ਤਰੀਕਾਂ ਦਾ ਐਲਾਨ ਕਰੇਗਾ ਜੋ ਸੰਤੁਸ਼ਟ ਨਹੀਂ ਹਨ ਤੇ ਪ੍ਰੀਖਿਆ ਦੇਣਾ ਚਾਹੁੰਦੇ ਹਨ।

CBSE ਬੋਰਡ ‘ਤੇ 12ਵੀਂ ਦੇ ਨਤੀਜੇ ਇਸ ਤਰ੍ਹਾਂ ਚੈੱਕ ਕਰੋ:

1: ਨਤੀਜਾ ਵੇਖਣ ਲਈ ਵੈਬਸਾਈਟ cbse.nic.in ਜਾਂ cbseresults.nic.in ‘ਤੇ ਜਾਓ.
2: ਵੈੱਬਸਾਈਟ ‘ਤੇ ਦਿੱਤੇ ਗਏ 12 ਵੀਂ ਦੇ ਨਤੀਜੇ ਦੇ ਲਿੰਕ’ ਤੇ ਕਲਿੱਕ ਕਰੋ.
3: ਆਪਣਾ ਰੋਲ ਨੰਬਰ ਦਰਜ ਕਰੋ।
4: ਹੁਣ ਤੁਸੀਂ ਨਤੀਜਾ ਵੇਖ ਸਕਦੇ ਹੋ।
5: ਤੁਸੀਂ ਨਤੀਜੇ ਦਾ ਪ੍ਰਿੰਟ ਵੀ ਕੱਢ ਸਕਦੇ ਹੋ।