International Punjab

ਲਾਂਘਾ ਭਾਵੇ ਬੰਦ ਹੈ ਪਰ ਸੰਗਤ ਦੀ ਸਹੂਲਤ ‘ਚ ਲਗਾਤਾਰ ਜੁੱਟੀ ਹੋਈ ਹੈ (ਪਾਕਿ) ਗੁਰੂ ਘਰ ਦੀ ਪ੍ਰਬੰਧਕ ਕਮੇਟੀ

‘ਦ ਖ਼ਾਲਸ ਬਿਊਰੋ :- ( ਪਾਕਿਸਾਤਾਨ ) ‘ਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾਂ ਵਿੱਚ ਹੁਣ ਹਰ ਪਾਸੇ ਹਰਿਆਲੀ ਹੀ ਹਰਿਆਲੀ ਦਿਖਾਈ ਦੇ ਰਹੀ ਹੈ। ਬਰਸਾਤ ਦੇ ਇਨ੍ਹਾਂ ਦਿਨਾਂ ਵਿੱਚ ਮੀਂਹ ਕਾਰਨ ਫਰਸ਼ ‘ਤੇ ਤਿਲਕਣ ਜਿਆਦਾ ਹੋ ਜਾਂਦੀ ਹੈ ਜਿਸ ਕਰਕੇ ਸੰਗਤ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੀ ਪਰਿਕਰਮਾਂ ਵਿੱਚ ਐਸਟ੍ਰੋਟਰਫ ਵਿਛਾ ਦਿੱਤੀ ਗਈ ਹੈ ਤਾਂ ਜੋ ਮੌਨਸੂਨ ਦੇ ਇਹਨਾਂ ਦਿਨਾਂ ਵਿੱਚ ਕਿਸੇ ਵੀ ਸ਼ਰਧਾਲੂ ਦੇ ਤਿਲਕਣ ਕਾਰਨ ਸੱਟ ਨਾ ਲੱਗ ਸਕੇ।

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾਂ ਵਿੱਚ ਵਿਛਾਏ ਇਸ ਐਸਟ੍ਰੋਟਰਫ ਦੀਆਂ ਤਸਵੀਰਾਂ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਟਵਿਟਰ ਅਕਾਊਂਟ ਦੀ ਜਰੀਏ ਵਿਸ਼ਵ ਭਰ ਵਿੱਚ ਬੈਠੀ ਸਿੱਖ ਸੰਗਤ ਨਾਲ ਸਾਝੀਆਂ ਕੀਤੀਆਂ ਗਈ ਹਨ।

ਗਰਮੀਆਂ ਵਿੱਚ ਫਰਸ਼ ‘ਤੇ ਨੰਗੇ ਪੈਰ ਤੁਰਨਾ ਹੋਰ ਵੀ ਔਖਾਂ ਹੋ ਜਾਂਦਾ ਹੈ ਪਰ ਇਸ ਐਸਟ੍ਰੋਟਰਫ ਕਾਰਨ ਗਰਮੀਆਂ ਵਿੱਚ ਵੀ ਸੰਗਤ ਨੂੰ ਰਾਹਤ ਮਿਲੇਗੀ ਕਿਉਕਿ ਇਸ ਮੈਟ ‘ਤੇ ਪਾਣੀ ਲਗਾਤਾਰ ਲੱਗਦਾ ਰਹਿੰਦਾ ਹੈ। ਇਸ ਮੈਟ ‘ਤੇ ਨਾ ਤਾਂ ਤਿਲਕਣ ਦਾ ਡਰ ਹੁੰਦਾ ਹੈ ਅਤੇ ਨਾ ਹੀ ਡਿੱਗਣ ਨਾਲ ਕੋਈ ਸੱਟ ਲੱਗਦੀ ਹੈ।  ਆਮ ਤੌਰ ‘ਤੇ ਇਹ ਐਸਟ੍ਰੋਟਰਫ ਹਾਕੀ ਦੇ ਮੈਂਦਾਨ ਵਿੱਚ ਲੱਗੀ ਹੁੰਦੀ ਹੈ।