ਬਿਊਰੋ ਰਿਪੋਰਟ : ਅਪ੍ਰੈਲ ਮਹੀਨਾ ਭਾਰਤੀ ਆਟੋ ਮੋਬਾਈਲ ਸਨਅਤ ਦੇ ਲਈ ਖ਼ਾਸ ਹੋਣ ਵਾਲਾ ਹੈ । ਵੱਖ-ਵੱਖ ਸੈਗਮੈਂਟ ਦੀਆਂ ਕਈ ਗੱਡੀਆਂ ਲਾਂਚ ਹੋਣਗੀਆਂ ਜੋ ਮਾਰਕਿਟ ‘ਤੇ ਵੱਡਾ ਅਸਰ ਪਾਉਣਗੀਆਂ, ਇਸ ਵਿੱਚ MG ਦੀ ਕੋਮੇਟ, ਮਾਰੂਤੀ ਸੁਜੁਕੀ ਦੀ ਫਾਕਸ,ਲੈਮਬੋਗਿਨੀ ਉਰੂਸ S ਅਤੇ ਮਰਸਡੀਜ ਬੈਨ ਦੀ AMG GT 63 S E ਸ਼ਾਮਲ ਹੈ। ਤੁਹਾਨੂੰ ਦੱਸ ਦੇ ਹਾਂ ਇੰਨਾਂ ਕਾਰਾ ਦੇ ਫੀਚਰ
MG ਕੋਮੇਟ ਇਲੈਕਟ੍ਰਿਕ ਵਹੀਕਲ
ਬਰਤਾਨੀਆ ਦੀ ਕੰਪਨ MG ਮੋਟਰ ਭਾਰਤ ਵਿੱਚ ‘MG ਕੋਮੇਟ’ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ । ਕੰਪਨੀ ਇਸ ਨੂੰ ਅਪ੍ਰੈਲ ਦੇ ਮਹੀਨੇ ਦੇ ਅਖੀਰ ਵਿੱਚ ਲਿਆਏਗੀ । ਇਸ ਕਾਰ ਨੂੰ ਕੰਪਨੀ Wuling Air EV ਨਾਂ ਨਾਲ ਇੰਡੋਨੇਸ਼ੀਆ ਵਿੱਚ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ । ਭਾਰਤੀ ਕੰਡੀਸ਼ਨ ਦੇ ਹਿਸਾਬ ਨਾਲ ਇਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ । MG ਕੋਮੇਟ EV 20kWh ਬੈਟਰੀ ਪੈਕ ਦੇ ਨਾਲ ਬਾਜ਼ਾਰ ਵਿੱਚ ਉਤਰੇਗੀ । ਫੁੱਲ ਚਾਰਜ ਵਿੱਚ 200 ਤੋਂ 250 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ । ਇਸ ਕਾਰ ਦੀ ਲੰਬਾਈ 2.9 ਮੀਟਰ ਹੈ ਜੋ ਲਾਂਚ ਦੇ ਬਾਅਦ ਮਾਰੂਤੀ ਦੀ ਆਲਟੋ ਤੋਂ ਵੀ ਛੋਟੀ ਕਾਰ ਹੋਵੇਗੀ। ਭਾਰਤ ਵਿੱਚ ਇਸ ਦੀ ਕੀਮਤ 9 ਲੱਖ ਰੁਪਏ ਐਕਸ ਸ਼ੋਅਰੂਮ ਹੈ ।
ਮਾਰੂਤੀ ਦੀ Fronx
ਮਾਰੂਤੀ ਦੀ SUV Fronx ਇਸੇ ਜਨਵਰੀ ਨੂੰ ਆਟੋ ਐਕਪੋ 2023 ਵਿੱਚ ਪੇਸ਼ ਹੋਈ ਸੀ । ਭਾਰਤ ਵਿੱਚ ਇਸ ਕਾਰ ਦੀ 13 ਹਜ਼ਾਰ ਲੋਕਾਂ ਨੇ ਬੁਕਿੰਗ ਕਰ ਲਈ ਹੈ । ਜਿਸ ਨੂੰ ਕੰਪਨੀ ਅਗਲੇ ਮਹੀਨੇ ਲਾਂਚ ਕਰ ਸਕਦੀ ਹੈ । ਮਾਰੂਤੀ ਦੀ Fronx 2 ਪੈਟਰੋਲ ਇੰਜਣ ਦੇ ਨਾਲ ਲਾਂਚ ਕੀਤੀ ਜਾਵੇਗੀ । ਭਾਰਤ ਵਿੱਚ ਇਸ ਦੀ ਕੀਮਤ 20 ਤੋਂ 25 ਲੱਖ ਦੇ ਵਿੱਚ ਰੱਖੀ ਗਈ ਹੈ ।।
Lamborghini Urus S ਹੋਵੇਗੀ ਲਾਂਚ
ਇਟਾਲੀਅਨ ਕਾਰ ਮੇਕਰ Lamborghini ਅਪ੍ਰੈਲ ਵਿੱਚ Urus S ਲਾਂਚ ਕਰ ਰਹੀ ਹੈ। ਇਹ SUB ਕੰਪਨੀ ਦਾ ਐਂਟਰੀ ਲੈਵਲ ਮਾਡਲ ਹੋਵੇਗਾ ਜੋ Lamborghini Urus S ਦੀ ਥਾਂ ਲਏਗਾ। ਗਲੋਬਲ ਮਾਰਕਿਟ ਵਿੱਚ Lamborghini Urus S ਨੂੰ ਸਤੰਬਰ 2022 ਵਿੱਚ ਪੇਸ਼ ਕੀਤਾ ਗਿਆ ਸੀ । Urus S ਦੀ ਸਪੀਡ 305 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਸਿਰਫ਼ 3.5 ਸੈਕੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ Urus S ਦੀ ਐਕਸ ਸ਼ੋਅ ਰੂਮ ਕੀਮਤ 4.22 ਕਰੋੜ ਹੈ। ਦੱਸਿਆ ਜਾ ਰਿਹਾ ਹੈ ਕਿ Urus S ਦੀ ਕੀਮਤ Urus ਤੋਂ 40 ਤੋਂ 50 ਲੱਖ ਘੱਟ ਹੋ ਸਕਦੀ ਹੈ ।
ਮਰਸਡੀਜ AMG GT 63 S E (Mercedes AMG GT 63 S E)
ਲਗਜ਼ਰੀ ਕਾਰ Mercedes AMG GT 63 S E 11 ਮਾਰਚ ਨੂੰ ਲਾਂਚ ਹੋਵੇਗੀ ਇਹ AMG ਪ੍ਰੋਡਕਸ਼ਨ ਦੀ ਸਭ ਤੋਂ ਪਾਵਰਫੁਲ ਕਾਰ ਹੈ । ਇਸ ਵਿੱਚ 4.0 ਲੀਟਰ ਦਾ ਟ੍ਰਿਨ ਸਿਲੈਂਡਰ V8 ਇੰਜਣ ਦਿੱਤਾ ਗਿਆ ਹੈ । ਜੋ 834.5 bhp ਦਾ ਪੀਕ ਪਾਵਰ ਅਤੇ 1,400 NM ਦਾ ਪੀਕ ਟਾਰਕ ਜਨਰੇਟ ਕਰਦਾ ਹੈ । ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰਿਕ ਓਨਲੀ ਮੋਡ ਦਿੱਤਾ ਗਿਆ ਹੈ । ਨਵੀਂ Mercedes AMG GT 63 S E ਸਿਰਫ਼ 2.9 ਸੈਕੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ । ਭਾਰਤ ਵਿੱਚ ਇਸ ਦੀ ਕੀਮਤ 1.48 ਕਰੋੜ ਐਕਸ ਸ਼ੋਅਰੂਮ ਹੈ ।