ਮੁਹਾਲੀ : ਕੁਝ ਦਿਨ ਪਹਿਲਾਂ ਘੜੂੰਆਂ ਵਿੱਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਕਥਿਤ ਤੋਰ ‘ਤੇ ਕੁੜੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਤੇ ਪੁਲਿਸ ਦੀ ਹਿਰਾਸਤ ਵਿੱਚ ਚੱਲ ਰਹੇ ਰੰਕਜ ਨੂੰ ਜ਼ਮਾਨਤ ਮਿਲ ਗਈ ਹੈ । ਜੇਲ੍ਹ ਤੋਂ ਬਾਹਰ ਆਉਣ ‘ਤੇ ਰੰਕਜ ਨੇ ਆਪਣਾ ਪੱਖ ਸਾਰਿਆਂ ਅੱਗੇ ਰੱਖਦਿਆਂ ਖੁੱਦ ਨੂੰ ਬੇਕਸੂਰ ਦੱਸਿਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੋਟੋ ਦਾ ਗਲਤ ਇਸਤੇਮਾਲ ਹੋਇਆ ਹੈ। ਇਸ ਕਾਂਡ ਦੇ ਦੂਜੇ ਮੁਲਜ਼ਮ ਸੰਜੀਵ ‘ਤੇ ਸਿੱਧਾ ਇਲਜ਼ਾਮ ਲਗਾਉਂਦਿਆਂ ਉਸ ਨੇ ਕਿਹਾ ਹੈ ਕਿ ਸੰਜੀਵ ਨੇ ਉਸ ਦੀ ਡੀਪੀ ਲਗਾਈ ਸੀ ਤੇ ਇਸ ਦਾ ਇਸਤੇਮਾਲ ਕੁੜੀਆਂ ਨੂੰ ਗੁੰਮਰਾਹ ਕਰਨ ਲਈ ਕੀਤਾ ਸੀ।
ਆਪਣੀ ਇਸ ਵਾਇਰਲ ਹੋਈ ਫੋਟੋ ਸਬੰਧੀ ਮਾਮਲੇ ਵਿੱਚ ਉਸ ਨੇ ਹਿਮਾਚਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏ ਜਾਣ ਦੀ ਗੱਲ ਵੀ ਕਹੀ ਹੈ ਤੇ ਇਹ ਵੀ ਕਿਹਾ ਹੈ ਕਿ ਉਸ ਨੂੰ ਇਸ ਸਬੰਧ ਵਿੱਚ ਆਪਣੇ ਦੋਸਤ ਕੋਲੋਂ ਜਾਣਕਾਰੀ ਮਿਲੀ ਸੀ।ਇਸ ਬਾਰੇ ਉਸ ਨੂੰ ਕੁੱਝ ਵੀ ਪਤਾ ਨਹੀਂ ਸੀ।
ਰੰਕਜ ਨੇ ਇਹ ਵੀ ਦੱਸਿਆ ਹੈ ਕਿ ਜਾਂਚ ਦੀ ਗੱਲ ਕਹਿ ਕੇ ਮੈਨੂੰ ਹਿਮਾਚਲ ਤੋਂ ਮੁਹਾਲੀ ਲਿਆਂਦਾ ਗਿਆ ਸੀ ਪਰ ਇਥੇ ਮੈਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇਹਿਰਾਸਤ ਵਿੱਚ ਲੈ ਲਿਆ ਪਰ ਜਦੋਂ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨਾਲ ਸਾਹਮਣਾ ਹੋਇਆ ਤਾਂ ਉਹਨਾਂ ਨੇ ਮੈਨੂੰ ਨਹੀਂ ਪਛਾਣਿਆ ਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਜਾਣਦਾ ਸੀ।
ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਗਲਤ ਤਰੀਕੇ ਨਾਲ ਵੀਡੀਓ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਮੀਡੀਆ ਵਿੱਚ ਇਹ ਕਾਫੀ ਉਛਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਕੁੜੀ ਤੇ ਤਿੰਨ ਮੁੰਡਿਆਂ ਨੂੰ ਮੁਲਜ਼ਮ ਦੇ ਤੋਰ ‘ਤੇ ਗ੍ਰਿਫਤਾਰ ਕਰ ਲਿਆ ਸੀ।
ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਦਾ ਜਾਂਚ ਦੇ ਦੋਰਾਨ ਰੰਕਜ ਦੇ ਖਿਲਾਫ ਕੋਈ ਵੱਡੇ ਸਬੂਤ ਨਹੀਂ ਮਿਲੇ ਹਨ ਤੇ ਨੀ ਹੀ ਉਸ ਦੀ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੀ ਸ਼ਾਮਲ ਹੋਣਾ ਨਜ਼ਰ ਆਇਆ ਹੈ ਹਾਲਾਂਕਿ ਉਸ ਦੀ ਫੋਟੋ ਦਾ ਗਲਤ ਇਸਤੇਮਾਲ ਜ਼ਰੂਰ ਹੋਇਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੂਜੇ ਮੁਲਜ਼ਮ ਸੰਜੀਵ ਨੇ ਉਸ ਦੀ ਫੋਟੋ ਦੀ ਡੀਪੀ ਲਾਈ ਹੋਈ ਸੀ ਹਾਲਾਂਕਿ ਨੰਬਰ ਉਸ ਦਾ ਆਪਣਾ ਸੀ ।ਇਸ ਲਈ ਰੰਜਨ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।