International

ਗੱਡੀ ਦੇ ਡੱਬਿਆਂ ਨੂੰ ਅੱਗ, ਯੂਕਰੇਨ ਨੇ ਧਮਾਕਾ ਦਿੱਤਾ ਕਰਾਰ, Video

Key bridge linking Crimea to Russia hit by huge explosion

‘ਦ ਖ਼ਾਲਸ ਬਿਊਰੋ : ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲੇ ਪੁਲ (Bridge) ਉੱਤੇ ਇੱਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰੂਸੀ ਮੀਡੀਆ ਮੁਤਾਬਕ ਰੂਸ ਅਤੇ ਕ੍ਰੀਮੀਆ ਨੂੰ ਮੁੱਖ ਰੂਪ ਨਾਲ ਜੋੜਨ ਵਾਲੇ ਕੇਚਰ ਬ੍ਰਿਜ ਉੱਤੇ ਅੱਜ ਸਵੇਰੇ ਤੜਕੇ ਮਾਲ ਗੱਡੀ ਦੇ ਫਿਊਲ ਟੈਂਕ ਵਿੱਚ ਭਿਆਨਕ ਅੱਗ ਲੱਗ ਗਈ। ਦੂਜੇ ਪਾਸੇ ਯੂਕਰੇਨੀ ਮੀਡੀਆ ਨੇ ਇਸਨੂੰ ਧਮਾਕਾ ਕਰਾਰ ਦਿੱਤਾ ਹੈ। ਹਾਲਾਂਕਿ, ਹਾਲੇ ਤੱਕ ਇਸ ਹਾਦਸੇ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਤੋਂ ਬਾਅਦ ਸੜਕ ਅਤੇ ਰੇਲ ਪੁਲ ‘ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ।

ਇਸ ਪੁਲ ਨੂੰ ਸਾਲ 2018 ਵਿੱਚ ਖੋਲ੍ਹਿਆ ਗਿਆ ਸੀ ਅਤੇ ਕ੍ਰੀਮੀਆ ਨੂੰ ਰੂਸ ਦੇ ਆਵਾਜਾਈ ਨੈੱਟਵਰਕ ਨਾਲ ਜੋੜਨ ਦੇ ਲਈ ਡਿਜ਼ਾਇਨ ਕੀਤਾ ਗਿਆ ਸੀ। ਏਜੰਸੀ ਨੇ ਇੱਕ ਖੇਤਰੀ ਅਧਿਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਕ੍ਰੀਮੀਅਨ ਪੁਲ ਦੇ ਇੱਕ ਹਿੱਸੇ ਵਿੱਚ ਇੱਕ ਬਾਲਣ ਟੈਂਕ (Fuel Tank) ਵਿੱਚ ਅੱਗ ਲੱਗ ਗਈ, ਜਿਸ ਕਰਕੇ ਪੁਲ ਉੱਤੇ ਅੱਗ ਦੀਆਂ ਲੰਬੀਆਂ ਲਾਟਾਂ ਦੇਖੀਆਂ ਗਈਆਂ।

https://twitter.com/WarintheFuture/status/1578617196661833733?s=20&t=MY1PvorCxWcfZHHHQqHKPw

ਯੂਕਰੇਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਅੱਜ ਸਵੇਰੇ ਕਰੀਬ 6 ਵਜੇ ਬ੍ਰਿਜ ਉੱਤੇ ਇੱਕ ਧਮਾਕਾ ਹੋਇਆ ਹੈ। ਉੱਥੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਗ ਏਨੀ ਭਿਆਨਕ ਸੀ ਕਿ ਪੁਲ ਦਾ ਕੁਝ ਹਿੱਸਾ ਪਾਣੀ ਵਿੱਚ ਡਿੱਗ ਗਿਆ ਹੈ। ਪੁਲ ਬੁਰੀ ਤਰ੍ਹਾਂ ਖਰਾਬ (ਹਾਸਦਾਗ੍ਰਸਤ) ਹੋ ਗਿਆ ਹੈ। ਇਸ ਪੁਲ ਨੂੰ ਪੁਤਿਨ ਸਰਕਾਰ ਦੇ ਪ੍ਰਤੀਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।