Punjab

ਅੰਮ੍ਰਿਤਸਰ ਵਿੱਚ ਦਬਿਆ ਹੋਇਆ ਰਾਜ਼ ਬਾਹਰ ਕੱਢਣ ਦੀ ਹੋ ਰਹੀ ਹੈ ਕੋਸ਼ਿਸ਼ ! ਕਈਆ ਦੇ ਭੇਦ ਖੁੱਲਣਗੇ

amritsar bury dead body out by police

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਸੀਹ ਭਾਈਚਾਰੇ ਨਾਲ ਤਾਲੁਕ ਰੱਖ ਦੀ ਇੱਕ ਮਹਿਲਾ ਦੀ ਲਾਸ਼ ਨੂੰ ਦਫਨਾਉਣ ਤੋਂ ਬਾਅਦ ਬਾਹਰ ਕੱਢਿਆ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਵੱਲੋਂ ਸਹੁਰੇ ਪਰਿਵਾਰ ‘ਤੇ ਸ਼ੱਕ ਜਤਾਉਣ ਤੋਂ ਬਾਅਦ ਕੀਤੀ।

ਮ੍ਰਿਤਕ ਮਹਿਲਾ ਦਾ ਨਾਂ ਕੋਮਲ ਹੈ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਧੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ ਹੈ । ਜਦਕਿ ਸਹੁਰੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਕਰੰਟ ਲੱਗਣ ਦੀ ਵਜ੍ਹਾ ਕਰਕੇ ਕੋਮਲ ਦੀ ਮੌਤ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ 17 ਦਸੰਬਰ ਨੂੰ ਅਜਨਾਲਾ ਦੇ ਪਿੰਡ ਗੁਰਾਲਾ ਵਿੱਚ ਕੋਮਲ ਦੀ ਮੌਤ ਹੋਈ ਸੀ ਪਰ ਸ਼ੱਕ ਦੀ ਵਜ੍ਹਾ ਕਰਕੇ ਡਿਊਟੀ ਮੈਜਿਸਟਰੇਟ ਅਤੇ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਵਿੱਚ ਕੋਮਲ ਦੀ ਲਾਸ਼ ਨੂੰ ਬਾਹਰ ਕੱਢਿਆ । ਜਦੋਂ ਸਹੁਰੇ ਪਰਿਵਾਰ ਵੱਲੋਂ ਪੇਕੇ ਪਰਿਵਾਰ ਨੂੰ ਕੋਮਲ ਦੀ ਮੌਤ ਦਾ ਕਾਰਨ ਕਰੰਟ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਪਰ ਉਸ ਵੇਲੇ ਉਹ ਜ਼ਿਆਦਾ ਕੁਝ ਨਹੀਂ ਬੋਲੇ । ਪਰ ਕੁਝ ਦਿਨ ਬਾਅਦ ਆਪਣੇ ਸ਼ੱਕ ਨੂੰ ਪੁੱਖਤਾ ਕਰਨ ਦੇ ਲਈ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਹੋ ਸਕਦਾ ਹੈ ਕਿ ਉਸ ਦਾ ਗਲਾ ਦਬਾਇਆ ਹੋਵੇ।

7 ਸਾਲ ਪਹਿਲਾਂ ਹੋਇਆ ਸੀ ਵਿਆਹ

ਕੋਮਲ ਦਾ ਵਿਆਹ ਤਕਰੀਬਨ 7 ਸਾਲ ਪਹਿਲਾਂ ਪਿੰਡ ਗੁਰਾਲਾ ਦੇ ਸ਼ਮਸ਼ੇਰ ਮਸੀਹ ਨਾਲ ਹੋਇਆ ਸੀ । ਉਸ ਦੇ ਤਿੰਨ ਬੱਚੇ ਸਨ। ਕੋਮਲ ਦੀ ਮਾਂ ਕਸ਼ਮੀਰੋ ਨੇ ਦੱਸਿਆ ਕਿ 17 ਦਸੰਬਰ ਨੂੰ ਸਹੁਰੇ ਪਰਿਵਾਰ ਨੇ ਕਰੰਟ ਲੱਗਣ ਦੀ ਇਤਲਾਹ ਕੀਤੀ ਅਤੇ ਧੀ ਨੂੰ ਹਸਪਤਾਲ ਲਿਜਾਉਣ ਬਾਰੇ ਦੱਸਿਆ ਪਰ ਬਾਅਦ ਵਿੱਚੋਂ ਫੋਨ ਆਇਆ ਕਿ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ । 18 ਦਸੰਬਰ ਨੂੰ ਧੀ ਦਾ ਸਸਕਾਰ ਕਰ ਦਿੱਤਾ ਗਿਆ ਸੀ । ਮ੍ਰਿਤਕ ਮਾਂ ਨੇ ਦੱਸਿਆ ਕਿ ਉਸ ਨੂੰ 2 ਦਿਨ ਪਹਿਲਾਂ ਹੀ ਕੋਮਲ ਦੀ ਸਹੁਰੇ ਪਰਿਵਾਰ ਨਾਲ ਝਗੜੇ ਦੀ ਖਬਰ ਮਿਲੀ ਸੀ । ਮਾਂ ਨੇ ਕਿਹਾ ਮੇਰੀ ਧੀ ਦੀ ਮੌਤ ਕਰੰਟ ਲੱਗਣ ਨਾਲ ਨਹੀਂ ਹੋਈ ਹੈ ਬਲਕਿ ਗਲਾ ਦਬਾਉਣ ਦੀ ਵਜ੍ਹਾ ਕਰਕੇ ਹੋਈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ

ਪੋਸਟਮਾਰਟ ਰਿਪੋਰਟ ਖੋਲੇਗੀ ਰਾਜ

ਲਾਸ਼ ਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਪੁਲਿਸ ਨੇ ਪੋਸਟਮਾਰਟਨ ਲਈ ਮ੍ਰਿਤਕ ਦੇਹ ਭੇਜ ਦਿੱਤੀ ਹੈ । ਮਹਿਲਾ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ ਹੈ । ਅਗਲੀ ਕਾਰਵਾਈ ਪੋਸਟਰਮਾਰਟ ਤੋਂ ਬਾਅਦ ਹੀ ਹੋਵੇਗੀ,ਮੌਤ ਦੇ ਕਾਰਨਾਂ ਦਾ ਖੁਲਾਸਾ ਪੁਲਿਸ ਪੋਸਟਮਾਰਟਨ ਰਿਪੋਰਟ ਤੋਂ ਬਾਅਦ ਹੀ ਕਰੇਗੀ।