Punjab

ਭਾਈ ਅੰਮ੍ਰਿਤਪਾਲ ਸਿੰਘ ਨੇ ‘UK ਦੀ ਕੁੜੀ’ ਨਾਲ ਵਿਆਹ ਨਹੀਂ ਕਰਵਾਇਆ ! ‘UK ਦੀ ਕੁੜੀ’ ਨੇ ਪੰਜਾਬ ਦੇ ਅੰਮ੍ਰਿਤਪਾਲ ਨਾਲ ਵਿਆਹ ਕੀਤਾ

ਬਿਉਰੋ ਰਿਪੋਰਟ : ਬਾਬਾ ਬਕਾਲਾ ਦੀ ਇਤਿਹਾਸਿਕ ਧਰਤੀ ‘ਤੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਬੀਬੀ ਕਿਰਨਦੀਪ ਕੌਰ ਨਾਲ ਆਨੰਦ ਕਾਰਜ ਕਰਵਾਇਆ । ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿੱਚ ਹੋਇਆ ਲਾਵਾਂ- ਫੇਰੇ ਦੌਰਾਨ ਸਿਰਫ਼ ਦੋਵੇ ਪਰਿਵਾਰ ਅਤੇ ਅਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਹੀ ਮੌਜੂਦ ਸਨ । ਆਨੰਦ ਕਾਰਜ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਆਖਿਰ ਕਿਉਂ ਉਨ੍ਹਾਂ ਨੇ ਵਿਆਹ ਗੁਪਤ ਰੱਖਿਆ ਸੀ ? ਦੋਵੇ ਪਰਿਵਾਰ ਇੱਕ ਦੂਜੇ ਨੂੰ ਕਿੰਨੀ ਦੇਰ ਤੋਂ ਜਾਣ ਦੇ ਸਨ ? ਆਖਿਰੀ ਸਮੇਂ ਵਿਆਹ ਦੀ ਥਾਂ ਕਿਉਂ ਬਦਲੀ ਗਈ ? ਸਿਰਫ਼ ਇਨ੍ਹਾਂ ਹੀ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਨੇ ਪਤਨੀ ਦੇ ਨਾਲ ਭਵਿੱਖ ਨੂੰ ਲੈਕੇ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ । ਇਸ ਦੌਰਾਨ ਭਾਈ ਅਮ੍ਰਿਤਪਾਲ ਸਿੰਘ ਨੇ ਮੀਡੀਆ ਦੇ ਉਨ੍ਹਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਜਿੰਨਾਂ ਨੇ ਉਨ੍ਹਾਂ ਦੀ ਪਤਨੀ ਦੀ ਗਲਤ ਫੋਟੋ ਜਾਣਕਾਰੀ ਨਸ਼ਰ ਕੀਤੀ । ਪਰ ‘ਦ ਖਾਲਸ ਟੀਵੀ ਨੇ ਇੱਕ ਜ਼ਿੰਮੇਵਾਰ ਮੀਡੀਆ ਅਧਾਰਾ ਹੁੰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਆਹ ਨਾਲ ਜੁੜੀ ਕੋਈ ਵੀ ਅਜਿਹੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਜੋ ਪਰਿਵਾਰ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਹੋਵੇ ਅਤੇ ਕਿਸੇ ਕੁੜੀ ਦੇ ਅਕਸ ਨੂੰ ਕੋਈ ਠੇਸ ਪਹੁੰਚੇ । ਪਰ TRP ਦੀ ਰੇਸ ਵਿੱਚ ਕੁਝ ਮੀਡੀਆ ਅਧਾਰਿਆ ਅਤੇ Youtube ਚੈਨਲ ਨੇ ਗਲਤ ਜਾਣਕਾਰ ਸਾਂਝੀ ਕਰਕੇ ਆਪਣੀ ਗੈਰ ਜ਼ਿੰਮੇਵਾਰੀ ਦਾ ਸਬੂਤ ਜ਼ਰੂਰ ਦਿੱਤਾ ।

UK ਦੀ ਕੁੜੀ ਨੇ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨਾਲ ਵਿਆਹ ਕੀਤਾ

ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਦੇ ਪਰਿਵਾਰ ਨਾਲ ਇੱਕ ਸਾਲ ਤੋਂ ਵਿਆਹ ਦੀ ਗੱਲ ਚੱਲ ਰਹੀ ਸੀ । ਪਰ ਕੁਝ ਚੀਜ਼ਾਂ ਨੂੰ ਨਿੱਜੀ ਰੱਖਣਾ ਪੈਂਦਾ ਹੈ । ਇਹ ਦੋ ਪਰਿਵਾਰਾਂ ਦਾ ਮੇਲ ਹੈ ਇਸ ਨੂੰ ਸਾਦਗੀ ਦੇ ਨਾਲ ਰੱਖਣਾ ਸੀ। ਉਨ੍ਹਾਂ ਕਿਹਾ ਵਿਆਹ ਸਮਾਗਮ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ‘ਤੇ ਕੋਈ ਬੋਝ ਨਾ ਪਏ ਖਾਸ ਕਰਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ । ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਤਨੀ ਕਿਰਨਦੀਪ ਕੌਰ UK ਤੋਂ ਹਨ ਪਰ ਰਿਵਰਸ ਮਾਇਗਰੇਸ਼ਨ ਦੇ ਤਹਿਤ ਹੁਣ ਉਹ ਉਨ੍ਹਾਂ ਦੇ ਨਾਲ ਪੰਜਾਬ ਵਿੱਚ ਹੀ ਰਹਿਣਗੇ। ਹਾਲਾਂਕਿ ਕਿਰਨਦੀਪ ਕੌਰ ਦਾ ਪਰਿਵਾਰ ਆਪ ਯੂਕੇ ਵਿੱਚ ਹੀ ਰਹੇਗਾ । ਯਾਨੀ ਭਾਈ ਅਮ੍ਰਿਤਪਾਲ ਸਿੰਘ ਨੇ ਯੂਕੇ ਦੀ ਕੁੜੀ ਨਾਲ ਵਿਆਹ ਨਹੀਂ ਕੀਤਾ ਹੈ ਬਲਕਿ ਯੂਕੇ ਦੀ ਕੁੜੀ ਨੇ ਭਾਈ ਅੰਮ੍ਰਿਤਪਾਲਸਿੰਘ ਨਾਲ ਵਿਆਹ ਕੀਤਾ ਹੈ। ਕੁਝ ਲੋਕ ਇਹ ਕਹਿ ਰਹੇ ਸਨ ਕਿ ਸ਼ਾਇਦ ਭਾਈ ਅੰਮ੍ਰਿਤਪਾਲਸਿੰਘ ਵਿਆਹ ਤੋਂ ਬਾਅਦ ਇੰਗਲੈਂਡ ਚੱਲੇ ਜਾਣਗੇ ਪਰ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਪੰਜਾਬ ਵਿੱਚ ਹੀ ਰਹਿਣਗੇ ਅਤੇ ਪ੍ਰਚਾਰ ਕਰਨਗੇ । ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਦੇ ਜਿਹੜੇ ਸਮਾਗਮ ਪਹਿਲਾਂ ਤੋਂ ਤੈਅ ਹਨ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ,ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ । ਭਾਈ ਅਮ੍ਰਿਤਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਰਾਤੋ-ਰਾਤ ਆਖਿਰ ਕਿਉਂ ਆਨੰਦ ਕਾਰਜ ਦਾ ਥਾਂ ਬਦਲਿਆ।

ਇਸ ਵਜ੍ਹਾ ਨਾਲ ਆਨੰਦ ਕਾਰਜ ਦੇ ਲਈ ਥਾਂ ਬਦਲੀ ਗਈ

ਭਾਈ ਅੰਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਪਹਿਲਾ ਜਲੰਧਰ ਦੇ ਫਤਿਹਪੁਰ ਵਿੱਚ 6ਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਵਿੱਚ ਹੋਣਾ ਸੀ ਪਰ ਮੀਡੀਆ ਵਿੱਚ ਲੀਕ ਹੋਣ ਦੀ ਵਜ੍ਹਾ ਕਰਕੇ ਅਖੀਰਲੇ ਮੌਕੇ ਥਾਂ ਬਦਲੀ ਗਈ ਅਤੇ ਬਾਬਾ ਬਕਾਲਾ ਦੇ ਪਿੰਡ ਜਲੂਪੁਰ ਖੇੜਾ ਗੁਰਦੁਆਰੇ ਵਿੱਚ ਉਨ੍ਹਾਂ ਆਨੰਦ ਕਾਰਜ ਹੋਇਆ। ਭਾਈ ਅੰਮ੍ਰਿਤਪਾਲ ਨੇ ਕਿਹਾ ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਕੁਝ ਚੀਜ਼ਾਂ ਅਸੀਂ ਪ੍ਰਾਈਵੇਟ ਰੱਖਣਾ ਚਾਉਂਦੇ ਹਾਂ ਮੈਂ ਪਬਲਿਕ ਵਿੱਚ ਵਿਚਰ ਦਾ ਹਾਂ ਪਰ ਮੈਂ ਨਹੀਂ ਚਾਉਂਦਾ ਹਾਂ ਕਿ ਮੇਰੇ ਪਰਿਵਾਰ ਦੀਆਂ ਤਸਵੀਰਾਂ ਪਬਲਿਕ ਵਿੱਚ ਆਉਣ । ਇਸ ਲਈ ਜਿਹੜੀ ਪ੍ਰਾਈਵੇਟ ਲਾਇਫ ਹੈ ਉਸ ਨੂੰ ਪ੍ਰਾਇਵੇਟ ਰਹਿਣ ਦਿੱਤਾ ਜਾਵੇ। ਇਸੇ ਮੁਸ਼ਕਿਲ ਦੀ ਵਜ੍ਹਾ ਕਰਕੇ ਸਾਨੂੰ ਸਥਾਨ ਬਦਲਨਾ ਪਿਆ,ਕਿਉਂਕਿ ਉੱਥੇ ਅਸੀਂ ਮੀਡੀਆ ਨੂੰ ਦੂਰ ਨਹੀਂ ਰੱਖ ਸਕਦੇ ਸੀ । ਭਵਿੱਖ ਵਿੱਚ ਵੀ ਅਜਿਹੀ ਚੀਜ਼ਾਂ ਤੋਂ ਬਚੋ। ਭਾਈ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਮੀਡੀਆ ਅਧਾਰਿਆਂ ‘ਤੇ ਵੀ ਸਵਾਲ ਚੁੱਕੇ ਜਿੰਨਾਂ ਨੇ TRP ਦੀ ਰੇਸ ਵਿੱਚ ਕਿਸੇ ਗਲਤ ਕੁੜੀ ਦੀ ਫੋਟੋ ਉਨ੍ਹਾਂ ਦੇ ਨਾਲ ਨਸ਼ਰ ਕੀਤੀ ਸੀ ਅਤੇ ਫਿਰ ਬਦਲੀ ਗਈ । ਉਨ੍ਹਾਂ ਕਿਹਾ ਕਿ ਮੇਰੀ ਸਾਰਿਆ ਨੂੰ ਬੇਨਤੀ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਬਿਨਾਂ ਕਿਸੇ ਦੀ ਇਜਾਜ਼ਤ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ‘ਦ ਖਾਲਸ ਟੀਵੀ ਹਮੇਸ਼ਾ ਵਾਂਗ ਇਸ ਵਾਰ ਵੀ ਆਪਣੀ ਪੱਤਰਕਾਰਤਾ ਦੀਆ ਕਦਰਾ ‘ਤੇ ਸਹੀ ਸਾਬਿਤ ਹੋਇਆ ਅਤੇ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਿਭਾਈ । ‘TRP’ ਅਤੇ ਵੱਧ ਤੋਂ ਵੱਧ ‘Views’ ਹਾਸਲ ਦੀ ਹੋੜ ਵਿੱਚ ਨਾ ਤਾਂ ਕੋਈ ਗਲਤ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਨਾ ਹੀ ਕਿਸੇ ਦੀ ਜ਼ਿੰਦਗੀ ਦੇ ਨਿੱਜੀ ਪਲਾ ਨੂੰ ਸਨਸਨੀ ਦੇ ਤੌਰ ‘ਤੇ ਪੇਸ਼ ਕੀਤਾ । ਅਸੀਂ ਵਾਅਦਾ ਕਰਦੇ ਹਾਂ ਅੱਗੋ ਵੀ ਇਸੇ ਤਰ੍ਹਾਂ ਦੀ ਪੱਤਰਕਾਰਿਤਾ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਰਹਾਂਗੇ ।