American Tourist Racially Abuses Indian Man in Poland

ਅਮਰੀਕਾ ਤੋਂ ਬਾਅਦ ਹੁਣ ਪੋਲੈਂਡ(Poland) ਵਿੱਚ ਭਾਰਤੀਆਂ ਨੂੰ ਨਸਲੀ ਆਧਾਰ ਦੇ ਵਿਤਰਕਰੇ(Racially Abuses Indian Man) ਦਾ ਸਾਹਮਣਾ ਕਰਨ ਪਿਆ ਹੈ। ਤਾਜ਼ਾ ਮਾਮਲੇ ਵਿੱਚ ਵਾਇਰਲ ਵੀਡੀਓ ਵਿੱਚ ਇੱਕ ਸ਼ਖ਼ਸ ਭਾਰਤੀ ਨੂੰ ਨਸਲੀ ਟਿੱਪਣੀ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਉਹ ਵਿਅਕਤੀ ਭਾਰਤੀ ਨੂੰ ‘ਪੈਰਾਸਾਈਟ’ ਕਹਿ ਕੇ ਭਾਰਤ ਵਾਪਸ ਜਾਣ ਲਈ ਕਹਿ ਰਿਹਾ ਹੈ।

ਯੂਰਪੀਅਨ ਦੇਸ਼ ਪੋਲੈਂਡ ਦੀ ਇਸ ਵੀਡੀਓ ਵਿੱਚ, ਇੱਕ ਵਿਦੇਸ਼ੀ ਸੜਕ ‘ਤੇ ਪੈਦਲ ਇੱਕ ਭਾਰਤੀ ਵਿਅਕਤੀ ਨੂੰ ਰੋਕਦਾ ਹੈ ਅਤੇ ਪੁੱਛਦਾ ਹੈ “ਕੀ ਤੁਸੀਂ ਪੋਲੈਂਡ ਵਿੱਚ ਕਿਉਂ ਰਹਿ ਰਹੇ ਹੋ। ਇਸ ‘ਤੇ ਭਾਰਤੀ ਵਿਅਕਤੀ ਨੇ ਉਸ ਦੀ ਵੀਡੀਓ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਵਿਦੇਸ਼ੀ ਵਿਅਕਤੀ ਨੇ ਕਿਹਾ, ”ਕਿਉਂਕਿ ਮੈਂ ਅਮਰੀਕਾ ਤੋਂ ਹਾਂ। ਅਮਰੀਕਾ ਵਿੱਚ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਹਨ। ਤੁਸੀਂ ਇੱਥੇ ਕਿਉਂ ਆਏ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਪੋਲੈਂਡ ਵਿੱਚ ਘੁਸਪੈਠ ਕਰ ਰਹੇ ਹੋ? ਤੁਹਾਡਾ ਆਪਣਾ ਦੇਸ਼ ਹੈ। ਤੁਸੀਂ ਉੱਥੇ ਕਿਉਂ ਨਹੀਂ ਜਾਂਦੇ? ਤੁਸੀਂ ਭਾਰਤ ਕਿਉਂ ਨਹੀਂ ਜਾਂਦੇ, ਕੀ ਤੁਸੀਂ ਭਾਰਤ ਤੋਂ ਹੋ?’’
ਇਸ ‘ਤੇ ਭਾਰਤੀ ਵਿਅਕਤੀ ਨੇ ਦੁਬਾਰਾ ਵੀਡੀਓ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਵਿਦੇਸ਼ੀ ਨੇ ਕਿਹਾ, “ਮੈਂ ਤੁਹਾਨੂੰ ਫਿਲਮਾ ਸਕਦਾ ਹਾਂ ਕਿਉਂਕਿ ਇਹ ਸਾਡਾ ਦੇਸ਼ ਹੈ। ਮੈਂ ਯੂਰਪੀ ਹਾਂ ਅਤੇ ਇਹ

ਮੇਰਾ ਹੱਕ ਹੈ। ਯੂਰਪੀ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਸਾਡੇ ਦੇਸ਼ ਵਿੱਚ ਕਿਉਂ ਘੁਸਪੈਠ ਕਰਨਾ ਚਾਹੁੰਦੇ ਹੋ।

“ਤੁਸੀਂ ਗੋਰਿਆਂ ਦੀ ਧਰਤੀ ‘ਤੇ ਸਾਡੀ ਮਿਹਨਤ ਦਾ ਹਿੱਸਾ ਲੈਣ ਕਿਉਂ ਆ ਰਹੇ ਹੋ। ਤੁਸੀਂ ਆਪਣੇ ਦੇਸ਼ ਨੂੰ ਮਜ਼ਬੂਤ ਕਿਉਂ ਨਹੀਂ ਕਰਦੇ? ਤੁਸੀਂ ਪਰਜੀਵੀ ਕਿਉਂ ਬਣ ਰਹੇ ਹੋ? ਤੁਸੀਂ ਸਾਡੀ ਨਸਲ ਨੂੰ ਮਾਰ ਰਹੇ ਹੋ। ਤੁਸੀਂ ਇੱਕ ਘੁਸਪੈਠੀਏ ਹੋ।‘’

https://twitter.com/Imposter_Edits/status/1565250960372506625?s=20&t=cq6_uA9aGMkpFuY_WhyuOQ

ਕਈ ਵਾਰ ਇੱਕ ਵਿਅਕਤੀ ਇਸ ਵੀਡੀਓ ਵਿੱਚ ਨਸਲੀ ਟਿੱਪਣੀ ਕਰਦਾ ਵੀ ਨਜ਼ਰ ਆ ਰਿਹਾ ਹੈ। ਅੰਤ ਵਿੱਚ ਭਾਰਤੀ ਵਿਅਕਤੀ ਫੋਨ ‘ਤੇ ਕੁਝ ਗੱਲ ਕਰਦਾ ਹੈ ਅਤੇ ਇਸ ਤੋਂ ਬਾਅਦ ਦੋਵੇਂ ਵੱਖ-ਵੱਖ ਰਾਹਾਂ ‘ਤੇ ਚਲੇ ਜਾਂਦੇ ਹਨ।

ਅਮਰੀਕਾ ‘ਚ 4 ਭਾਰਤੀ ਔਰਤਾਂ ‘ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫਤਾਰ

ਇਸ ਵੀਡੀਓ ਦਾ ਭਾਰਤ ‘ਚ ਸੋਸ਼ਲ ਮੀਡੀਆ ‘ਤੇ ਵਿਰੋਧ ਹੋ ਰਿਹਾ ਹੈ ਅਤੇ ਗਲਤ ਹਰਕਤ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਟੈਕਸਾਸ ਤੋਂ ਵੀ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਇਕ ਔਰਤ ਭਾਰਤੀ ਮੂਲ ਦੀਆਂ ਚਾਰ ਔਰਤਾਂ ‘ਤੇ ਨਸਲੀ ਟਿੱਪਣੀ ਕਰ ਰਹੀ ਸੀ। ਇਸ ਅਮਰੀਕੀ-ਮੈਕਸੀਕਨ ਔਰਤ ਨੇ ਹਮਲਾ ਕੀਤਾ ਅਤੇ ਬੰਦੂਕ ਨਾਲ ਗੋਲੀ ਮਾਰਨ ਦੀ ਧਮਕੀ ਦਿੱਤੀ। ਬਾਅਦ ਵਿਚ ਮੈਕਸੀਕੋ ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ।