Singer Vaishali Balsara's friend turned out to be the accused in the case, the shocking story of the incident came out

ਗੁਜਰਾਤ : ਵਲਸਾਡ ਪੁਲਿਸ ਨੇ ਗਾਇਕਾ ਵੈਸ਼ਾਲੀ ਬਲਸਾਰਾ(vaishali balsara) ਕਤ ਲ ਕਾਂਡ(murder case) ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਕ ਤਲ ਵਿੱਚ ਵੈਸ਼ਾਲੀ ਦੀ ਸਹੇਲੀ ਬਬੀਤਾ ਮੁੱਖ ਸਾਜ਼ਿਸ਼ ਕਰਤਾ ਹੈ ਜਿਸ ਨੇ ਇਸ ਕਤਲ ਲਈ ਪੇਸ਼ੇਵਰ ਗਰੋਹ ਨੂੰ ਸੁਪਾਰੀ ਦਿੱਤੀ ਸੀ। ਵਲਸਾਡ ਪੁਲਸ ਨੇ ਬਬੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਵੈਸ਼ਾਲੀ ਨੇ ਬਬੀਤਾ ਨੂੰ 25 ਲੱਖ ਰੁਪਏ ਦਿੱਤੇ ਸਨ, ਜੋ ਵੈਸ਼ਾਲੀ ਵਾਪਸ ਮੰਗ ਰਹੀ ਸੀ, ਬਬੀਤਾ ਉਹ ਪੈਸੇ ਦੇਣ ਨੂੰ ਤਿਆਰ ਨਹੀਂ ਸੀ। ਜਦੋਂ ਵੈਸ਼ਾਲੀ ‘ਤੇ ਪੈਸੇ ਵਾਪਸ ਕਰਨ ਦਾ ਦਬਾਅ ਵਧਿਆ ਤਾਂ ਬਬੀਤਾ ਨੇ ਵੈਸ਼ਾਲੀ ਨੂੰ ਮਾ ਰਨ ਦਾ ਠੇਕਾ ਆਪਣੇ ਫੇਸਬੁੱਕ ਫਰੈਂਡ ਨੂੰ ਦੇ ਦਿੱਤਾ। ਵੈਸ਼ਾਲੀ ਦੇ ਕ ਤਲ ਲਈ 8 ਲੱਖ ਰੁਪਏ ਦਿੱਤੇ ਗਏ ਸਨ।

ਦੱਸ ਦੇਈਏ ਕਿ ਮਸ਼ਹੂਰ ਲੋਕ ਗਾਇਕ ਵੈਸ਼ਾਲੀ ਬਲਸਾਰਾ ਦਾ ਗਲਾ ਘੁੱਟ ਕੇ ਕ ਤਲ ਕਰ ਦਿੱਤਾ ਗਿਆ ਸੀ। ਸ਼ਨੀਵਾਰ ਨੂੰ ਉਸ ਦੇ ਪਤੀ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਐਤਵਾਰ ਨੂੰ ਵਲਸਾਡ ਦੇ ਪਾਰਦੀ ‘ਚ ਨਦੀ ਦੇ ਕੰਢੇ ਤੋਂ ਇਕ ਕਾਰ ‘ਚੋਂ ਸ਼ੱਕੀ ਹਾਲਤ ‘ਚ ਲਾ ਸ਼ ਬਰਾਮਦ ਕੀਤੀ ਗਈ।

ਵੈਸ਼ਾਲੀ ਕਿਸੇ ਦੋਸਤ ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲੀ ਸੀ

ਦਰਅਸਲ ਵੈਸ਼ਾਲੀ ਸ਼ਨੀਵਾਰ ਨੂੰ ਆਪਣੇ ਦੋਸਤ ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲੀ ਸੀ। ਕਾਫੀ ਦੇਰ ਤੱਕ ਵਾਪਸ ਨਾ ਆਉਣ ‘ਤੇ ਪਤੀ ਹਰੇਸ਼ ਨੇ ਵੈਸ਼ਾਲੀ ਨਾਲ ਮੋਬਾਈਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਬੰਦ ਸੀ। ਇਸ ਤੋਂ ਬਾਅਦ ਕਰੀਬ 2 ਵਜੇ ਵੈਸ਼ਾਲੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਐਤਵਾਰ ਨੂੰ ਜਦੋਂ ਪੁਲਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਵਲਸਾਡ ਜ਼ਿਲੇ ਦੇ ਪਾਰਡੀ ਥਾਣੇ ਨੂੰ ਪਾਰ ਨਦੀ ਦੇ ਕੋਲ ਇਕ ਲਾਵਾਰਿਸ ਕਾਰ ‘ਚ ਔਰਤ ਦੇ ਡਿੱਗਣ ਦੀ ਸੂਚਨਾ ਮਿਲੀ। ਜਦੋਂ ਪੁਲਸ ਨੇ ਉਥੇ ਪਹੁੰਚ ਕੇ ਸ਼ੱਕੀ ਕਾਰ ਨੂੰ ਦੇਖਿਆ ਤਾਂ ਵੈਸ਼ਾਲੀ ਦੀ ਲਾ ਸ਼ ਮਿਲੀ।