‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਨੇ ਆਲਮੀ ਪੱਧਰ ਉੱਤੇ 5 ਕਰੋੜ 5 ਲੱਖ ਕੋਰੋਨਾ ਦੇ ਟੀਕੇ ਵੰਡਣ ਦੀ ਯੋਜਨਾ ਬਣਾਈ ਹੈ, ਇਸ ਵਿੱਚ 1 ਕਰੋੜ 6 ਲੱਖ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇ ਦੇਸ਼ਾਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੰਡੇ ਗਏ ਕੋਵਿਡ-19 ਦੇ 2 ਕਰੋੜ 5 ਲੱਖ ਟੀਕਿਆਂ ਨੂੰ ਮਿਲਾ ਕੇ ਬਾਇਡਨ ਪ੍ਰਸ਼ਾਸਨ ਹੁਣ ਤੱਕ ਅੱਠ ਕਰੋੜ ਟੀਕੇ ਵੰਡਣ ਦਾ ਐਲਾਨ ਕਰ ਚੁੱਕਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਕੋਵਿਡ ਮਹਾਂਮਾਰੀ ਨੂੰ ਸੰਸਾਰ ਪੱਧਰ ਉੱਤੇ ਖਤਮ ਕਰਨ ਦੇ ਮੱਦੇਨਜ਼ਰ ਇਨ੍ਹਾਂ ਟੀਕਿਆਂ ਨੂੰ ਜੂਨ ਅੰਤ ਤੱਕ ਵੰਡਣ ਦਾ ਸੰਕਲਪ ਲਿਆ ਹੈ।