ਬਿਊਰੋ ਰਿਪੋਰਟ : ਇੱਕ ਬਜ਼ੁਰਗ ਸਿੱਖ ਦੇ ਨਾਲ ਇੱਕ ਪਰਿਵਾਰ ਨੇ ਹੈਵਾ ਨੀਅਤ ਵਾਲਾ ਸਲੂਕ ਕੀਤਾ ਹੈ । ਬਜ਼ੁਰਗ ਹਰਵਿੰਦਰ ਸਿੰਘ ਭਿਆਨਕ ਵਤੀਰਾ ਕਰਨ ਤੋਂ ਬਾਅਦ ਹੁਣ ਪੂਰਾ ਪਰਿਵਾਰ ਫਰਾਰ ਹੋ ਗਿਆ ਹੈ। ਵਾਰਦਾਤ ਅੰਬਾਲਾ ਦੀ ਹੈ ਜਿੱਥੇ ਬਜ਼ੁਰਗ ਹਰਵਿੰਦਰ ਸਿੰਘ ਦਾ ਨਾਲ ਦੇ ਪਰਿਵਾਰ ਦੇ ਤਿੰਨ ਜੀਆਂ ਨੇ ਮਿਲ ਕੇ ਬਜ਼ੁਰਰ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਫਿਰ ਧੌਣ ‘ਤੇ ਤਲਵਾਰ ਨਾਲ ਹਮਲਾ ਕਰਨ ਵਾਲੇ ਹੀ ਸਨ ਕਿ ਕਿਸਮਤ ਚੰਗੀ ਹੋਣ ਦੀ ਵਜ੍ਹਾ ਕਰਕੇ ਬਜ਼ੁਰਗ ਹਰਵਿੰਦਰ ਸਿੰਘ ਬਚ ਗਿਆ । ਹਮਲਾਵਰਾ ਨੇ ਸਮਝਿਆ ਕਿ ਹਰਵਿੰਦਰ ਸਿੰਘ ਮਰ ਗਿਆ ਹੈ ਵੇਖ ਕੇ ਉਹ ਫਰਾਰ ਹੋ ਗਏ । ਹਮਲੇ ਵਿੱਚ ਪਿਉ-ਪੁੱਤ ਅਤੇ ਮਹਿਲਾ ਵੀ ਸ਼ਾਮਲ ਸੀ । ਬੁਰੀ ਹਾਲਤ ਵਿੱਚ ਬਜ਼ੁਰਗ ਨੂੰ ਪਹਿਲਾਂ ਅੰਬਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ PGI ਰੈਫਰ ਕਰ ਦਿੱਤਾ ਗਿਆ ਸੀ
ਇਹ ਵਜ੍ਹਾ ਨਾਲ ਬਜ਼ੁਰਗ ਹਰਵਿੰਦਰ ਸਿੰਘ ‘ਤੇ ਹਮਲਾ ਕੀਤਾ ਗਿਆ
ਅੰਬਾਲਾ ਦੇ ਪਿੰਡ ਕਾਂਵਾਲ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਖੇਤੀ ਦੇ ਨਾਲ ਡੇਰੀ ਦਾ ਕੰਮ ਵੀ ਕਰਦੇ ਸਨ। ਖੇਤ ਤੋਂ ਕੰਮ ਖਤਮ ਕਰਨ ਤੋਂ ਬਾਅਦ ਹਰਵਿੰਦਰ ਸਿੰਘ ਘਰ ਪਰਤੇ ਤਾਂ ਉਨ੍ਹਾਂ ਨੇ ਪਸ਼ੂਆਂ ਦੇ ਗੋਬਰ ਨੂੰ ਚੁੱਕ ਕੇ ਨਾਲ ਖਾਲੀ ਥਾਂ ‘ਤੇ ਸੁੱਟ ਦਿੱਤਾ । ਇਸੇ ਦੌਰਾਨ ਗੁਆਂਢੀ ਗੁਰਚਰਨ ਸਿੰਘ ਪਤਨੀ ਸੁਰਿੰਦਰ ਕੌਰ ਨਾਲ ਆ ਗਿਆ ਅਤੇ ਹਰਵਿੰਦਰ ਸਿੰਘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਹਰਵਿੰਦਰ ਸਿੰਘ ਨੇ ਪਿਆਰ ਨਾਲ ਗੁਆਂਢੀ ਨੂੰ ਸਮਝਾਇਆ ਕਿ ਉਸ ਨੇ ਆਪਣੀ ਜ਼ਮੀਨ ‘ਤੇ ਗੋਬਰ ਸੁੱਟਿਆ ਪਰ ਇੰਨਾਂ ਕਹਿੰਦੇ ਹੀ ਗੁਰਚਰਨ ਦਾ ਪਾਰਾ ਚੜ ਗਿਆ ਉਸ ਨੇ ਆਪਣੇ ਪੁੱਤ ਨੂੰ ਵੀ ਬੁਲਾ ਲਿਆ ਅਤੇ ਤਿੰਨਾਂ ਨੇ ਮਿਲ ਕੇ ਹਰਵਿੰਦਰ ਨੂੰ ਫੜ ਲਿਆ ਅਤੇ ਪਹਿਲਾਂ ਦੋਵੇਂ ਹੱਥਾਂ ਦੀ ਉਂਗਲਾਂ ਵੱਢਿਆ ਅਤੇ ਫਿਰ ਧੌਣ ‘ਤੇ ਤਲਵਾਰ ਨਾਲ ਹਮਲਾ ਕਰਨ ਲੱਗਾ ਪਰ ਉਸੇ ਸਮੇਂ ਹਰਵਿੰਦਰ ਸਿੰਘ ਬੇਹੋਸ਼ ਹੋ ਗਿਆ ਅਤੇ ਤਿੰਨੋ ਮਰਿਆ ਹੋਇਆ ਸਮਝ ਕੇ ਡਰ ਦੇ ਨਾਲ ਫਰਾਰ ਹੋ ਗਏ ।
ਪੀੜਤ ਨੇ ਦੱਸਿਆ ਕਿ ਗੁਰਚਰਨ ਸਿੰਘ ਆਪਣੇ ਪੁੱਤ ਦੇ ਨਾਲ ਤਲਵਾਰ ਅਤੇ ਗੰਡਾਸਾ ਲੈਕੇ ਆਇਆ ਸੀ । ਗੁਰਚਰਨ ਦੀ ਪਤਨੀ ਸੁਰਿੰਦਰ ਕੌਰ ਨੇ ਉਸ ਨੂੰ ਫੜਿਆ ਅਤੇ ਪੁੱਤ ਜੋਧ ਸਿੰਘ ਨੇ ਤਲਵਾਰ ਨਾਲ ਸਿੱਧਾ ਹਮਲਾ ਕਰ ਦਿੱਤਾ । ਪੀੜਤ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਂਗਲਾਂ ਵੱਢਣ ਤੋਂ ਬਾਅਦ ਪੁੱਤ ਧੌਣ ‘ਤੇ ਹਮਲਾ ਕਰਨਾ ਚਾਉਂਦਾ ਸੀ। ਇਸ ਤੋਂ ਬਾਅਦ ਵੀ ਗੁਰਚਰਨ ਸਿੰਘ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਹਰਵਿੰਦਰ ਸਿੰਘ ਦੇ ਢਿੱਡ ਵਿੱਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਤੱਕ ਉਹ ਬੇਹੋਸ਼ ਨਹੀਂ ਹੋਇਆ ਉੱਦੋ ਤੱਕ ਪਿਉ ਪੁੱਤ ਉਸ ਨੂੰ ਮਾਰ ਦੇ ਰਹੇ । ਸਥਾਨਕ ਲੋਕਾਂ ਨੇ ਹਰਵਿੰਦਰ ਸਿੰਘ ਨੂੰ ਪਹਿਲਾਂ ਅੰਬਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ,ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ PGI ਰੈਫਰ ਕੀਤਾ ਗਿਆ ।
ਸੈਕਟਰ 9 ਵਿੱਚ ਮਾਮਲਾ ਦਰਜ
ਅੰਬਾਲਾ ਦੇ ਸੈਕਟਰ 9 ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ‘ਤੇ ਹਮਲੇ ਵਿੱਚ ਸ਼ਾਮਲ ਗੁਰਚਰਨ ਸਿੰਘ ਪਤਨੀ ਸੁਰਿੰਦਰ ਕੌਰ ਅਤੇ ਪੁੱਤਰ ਜੋਧ ਸਿੰਘ ਦੇ ਖਿਲਾਫ਼ 307/324/452/506 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਜ਼ੁਰਗ ਨਾਲ ਹੈਵਾਨੀਅਤ ਵਰਗਾ ਵਤੀਰਾ ਕਰਨ ਵਾਲਿਆਂ ਦੇ ਖਿਲਾਫ ਪੀੜਤ ਪਰਿਵਾਰ ਸਖ਼ਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਿਹਾ ਹੈ।