Sports

ਪੰਜਾਬੀ ਸ਼ੇਰ ‘ਸ਼ੁੱਭਮਨ ਗਿੱਲ ਨੇ ਕ੍ਰਿਕਟ ਦੇ ਕਿੰਗ ਤੇ ਗੱਬਰ ਦੇ ਡਬਲ ਰਿਕਾਰਡ ਨੂੰ ਕੀਤਾ ਢੇਰ!

shubman gill break virat kohli record

ਬਿਊਰੋ ਰਿਪੋਰਟ : ਭਾਰਤ ਅਤੇ ਨਿਊਜ਼ੀਲੈਂਡ ਵਿੱਚ ਪਹਿਲਾਂ ਮੁਕਾਬਲਾ ਚੱਲ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਇਸੇ ਦੌਰਾਨ ਟੀਮ ਇੰਡੀਆ ਦੇ ਓਪਨਰ ਸ਼ੁੱਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਖਿਲਾਫ ਇੱਕ ਤੋਂ ਬਾਅਦ ਇੱਕ 3 ਰਿਕਾਰਡ ਆਪਣੇ ਨਾਂ ਕੀਤੇ ।  ਗਿੱਲ ਨੇ ਆਪਣੇ ਕਰੀਅਰ ਦੀ ਪਹਿਲਾ ਡਬਲ ਸੈਂਕੜਾ ਪੂਰਾ ਕਰਦੇ ਹੋਏ 148 ਗੇਂਦਾਂ ‘ਤੇ 208 ਦੌੜਾ ਬਣਾਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ । ਉਨ੍ਹਾਂ ਨੇ ਕੋਹਲੀ ਦਾ ਸਭ ਤੋਂ ਤੇਜ਼ 1 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਹੈ । ਗਿੱਲ ਨੇ 19 ਵਨਡੇ ਵਿੱਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ । ਜਦਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 27 ਮੈਂਚਾਂ ਦੀਆਂ 24 ਪਾਰੀਆਂ ਵਿੱਚ 1 ਹਜ਼ਾਰ ਦੌੜਾਂ ਬਣਾਇਆ ਸੀ । ਜਦਕਿ ਸ਼ਿਖਰ ਧਵਨ ਨੇ 24 ਮੈਚਾਂ ਦੀਆਂ 24 ਪਾਰੀਆਂ ਵਿੱਚ 1 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ।

ਸ਼ੁੱਭਮਨ ਗਿੱਲ ਨੇ ਵਨਡੇ ਵਿੱਚ 2 ਸੈਂਕੜੇ ਅਤੇ ਡਬਲ ਸੈਂਕੜਾ ਬਣਾਇਆ

ਸੁੱਭਮਨ ਗਿੱਲ ਵੱਲੋਂ ਖੇਡੇ ਗਏ ਹੁਣ ਤੱਕ ਦੇ 19 ਮੈਚਾਂ ਵਿੱਚ ਉਨ੍ਹਾਂ ਦੇ ਨਾਂ 2 ਸੈਕੜੇ 1 ਡਬਲ ਸੈਂਕੜਾ ਹੋ ਗਿਆ ਹੈ  । ਇਸੇ ਸਾਲ ਹੀ ਉਹ 2 ਸੈਕੜੇ ਲੱਗਾ ਚੁੱਕੇ ਹਨ । ਇਸ ਤੋਂ ਪਹਿਲਾਂ ਸ਼੍ਰੀ ਲੰਕਾ ਸੀਰੀਜ਼ ਖਿਲਾਫ ਵੀ ਸ਼ੁੱਭਮਨ ਗਿੱਲ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ ਸਨ । ਸ਼੍ਰੀਲੰਕਾ ਖਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਗਿੱਲ ਨੇ 1 ਮੈਚ ਵਿੱਚ ਸੈਂਕੜਾ ਲਗਾਇਆ ਸੀ ਜਦਕਿ ਦੂਜੇ ਮੈਚ ਵਿੱਚ ਉਨ੍ਹਾਂ ਨੇ ਅੱਰਧ ਸੈਂਕੜਾ ਲਗਾਇਆ ਸੀ। ਵਰਲਡ ਕੱਪ ਵਿੱਚ ਭਾਰਤ ਦੀ ਟੀਮ ਨੂੰ ਓਪਨਿੰਗ ਜੋੜੀ ਨੂੰ ਲੈਕੇ ਪਰੇਸ਼ਾਨੀ ਆ ਰਹੀ ਸੀ । ਪਰ ਸ਼ੁੱਭਮਨ ਗਿੱਲ ਨੇ ਇਸ ਦੀ ਕਮੀ ਪੂਰੀ ਕਰ ਦਿੱਤੀ ਹੈ । ਰੋਹਿਤ ਸ਼ਰਮਾ ਨੂੰ ਸ਼ੁੱਭਮਨ ਗਿੱਲ ਦੇ ਰੂਪ ਵਿੱਚ ਭਰੋਸੇਮੰਦ ਸਲਾਮੀ ਬੱਲੇਬਾਜ਼ ਮਿਲ ਗਿਆ ਹੈ।

ਤਿੰਨੋ ਫਾਰਮੇਟ ਲਈ ਗਿੱਲ ਚੁਣੇ ਗਏ

ਸ਼ਾਨਦਾਰ ਬੱਲੇਬਾਜ਼ੀ ਦੀ ਵਜ੍ਹਾ ਕਰਕੇ ਸਲੈਕਟਰਸ ਨੇ ਸ਼ੁੱਭਮਨ ਗਿੱਲ ਨੂੰ ਕ੍ਰਿਕਟ ਦੇ ਤਿੰਨੋ ਫਾਰਮੈਟ ਲਈ ਟੀਮ ਵਿੱਚ ਥਾਂ ਦਿੱਤੀ ਹੈ । ਖਾਸ ਗੱਲ ਇਹ ਟੈਸਟ,ਵਨਡੇ ਅਤੇ ਟੀ-20 ਵਿੱਚ ਸ਼ੁੱਭਮਨ ਗਿੱਲ ਭਾਰਤ ਵੱਲੋਂ ਹੁਣ ਸਲਾਮੀ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਹਨ । ਟੀਮ ਇੰਡੀਆ ਦੀ ਮੌਜੂਦਾ ਟੀਮ ਵਿੱਚ ਬਹੁਤ ਹੀ ਘੱਟ ਖਿਡਾਰੀ ਹਨ ਜਿੰਨਾਂ ਨੂੰ ਤਿਨੋਂ ਫਾਰਮੇਟ ਵਿੱਚ ਥਾਂ ਮਿਲੀ ਹੈ। ਵਨਡੇ ਦੇ ਕਪਤਾਨ ਰੋਹਿਤ ਸ਼ਰਮਾ ਟੀ-20 ਤੋਂ ਬਾਹਰ ਹੋ ਚੁੱਕੇ ਹਨ ਜਦਕਿ ਟੀ-20 ਦੇ ਕਪਤਾਨ ਹਾਰਦਿਕ ਪਾਂਡਿਆ ਵੀ ਟੈਸਟ ਟੀਮ ਦਾ ਹਿੱਸਾ ਨਹੀਂ ਹਨ। ਜਦਕਿ ਸ਼ੁੱਭਮਨ ਗਿੱਲ ਤਿੰਨੋ ਫਾਰਮੇਟ ਲਈ ਖੇਡ ਦੇ ਹਨ । ਇਸ ਤੋਂ ਇਲਾਵਾ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਵੀ ਸਿਰਫ਼ ਟੀ-20 ਦੇ ਲਈ ਹੁੰਦੀ ਹੈ । ਚੋਣਕਰਤਾਵਾਂ ਦੇ ਲਈ ਉਹ ਟੀ-20 ਦੇ ਸਪੈਸ਼ਲਿਸਟ ਗੇਂਦਬਾਜ਼ ਹਨ । ਜੋ ਮੈਚ ਦੇ ਸ਼ੁਰੂਆਤੀ ਓਵਰ ਵਿੱਚ ਯਾਰਕ ਗੇਂਦ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਹਨ ਜਦਕਿ ਅਖੀਰਲੇ ਓਵਰ ਵਿੱਚ ਬਾਉਂਸ ਅਤੇ ਡੈਥ ਗੇਂਦਬਾਜ਼ੀ ਨਾਲ ਵਿਕਟਾਂ ਲੈਂਦੇ ਹਨ ।